02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਹਾਈਪਰ ਐਕਡਮੀ ਨੇ ਖ਼ਾਲਸਾ ਸਕੂਲ ਬੀੜ ਸਾਹਿਬ ਵਿਖੇ 20 ਰੋਜ਼ਾ ਏ.ਆਈ. ਫਿਊਚਰ ਰੈਡੀਨੈੱਸ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 27-06-2026
ਝਬਾਲ, 26 ਜੂਨ (ਸੁਖਦੇਵ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਰਕਾਰੀ ਸਹਾਇਤਾ ਪ੍ਰਾਪਤ ਖ਼ਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਵਿਖੇ ਹਾਈਪਰ ਐਕਡਮੀ ਵਲੋਂ 20 ਰੋਜ਼ਾ ਏ.ਆਈ. ਫਿਊਚਰ ਰੈਡੀਨੈੱਸ ਕੈਂਪ ਲਗਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਿਆ ਵਿਭਾਗ ਦੀ ਡਾਇਰੈਕਟਰ ਬੀਬੀ ਸੁਖਵੰਤ ਕੌਰ ਅਤੇ ਪ੍ਰਿੰਸੀਪਲ ਜਗਰੂਪ ਕੌਰ ਦੇ ਯਤਨਾਂ ਸਦਕਾ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜ਼ਰ ਧਰਵਿੰਦਰ ਸਿੰਘ ਦੇ ਸਹਿਯੋਗ ਨਾਲ ਲਗਾਏ ਕੈਂਪ ਵਿਚ ਇਲਾਕੇ ਦੇ 13 ਸਕੂਲਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਕੈਂਪ ਦੌਰਾਨ ਵਿਦਿਆਰਥੀਆਂ ਨੇ ਚਾਟ ਜੀ. ਪੀ. ਟੀ., ਗੂਗਲ ਫਲੋ, ਜੈਮਿਨੀ, ਇਲੈਵਨ ਲੈਬ ਸਮੇਂਤ 15 ਤੋਂ ਵੱਧ ਏ. ਆਈ. ਟੂਲਾਂ ਦੀ ਸਿਖਲਾਈ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਾਜੈਕਟਾਂ, ਵਰਚੂਅਲ ਰਿਆਲਿਟੀ (ਵੀ.ਆਰ.) ਅਤੇ ਸੀਮੂਲੇਸਨ ਗਤੀਵਿਧੀਆਂ ਵਿਚ ਭਾਗ ਲੈ ਕੇ ਜੀਵਨ ਦੀਆਂ ਅਸਲ ਸਮੱਸਿਆਵਾਂ ਦੇ ਹੱਲ ਲੱਭੇ । ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਉਚੇਚੇ ਤੌਰ ’ਤੇ ਸ਼ਾਮਿਲ ਹੋਏ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਬੀਬੀ ਸੁਖਵੰਤ ਕੌਰ ਨੇ ਹਾਈਪਰ ਐਕਡਮੀ ਦੀ ਸਮੁੱਚੀ ਟੀਮ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਪ੍ਰਿੰਸੀਪਲ ਮੈਡਮ ਜਗਰੂਪ ਕੌਰ ਅਤੇ ਮੈਨੇਜ਼ਰ ਧਰਵਿੰਦਰ ਸਿੰਘ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਹਾਈਪਰ ਐਕਡਮੀ ਵਲੋਂ ਸਰਹੱਦੀ ਤੇ ਪੇਂਡੂ ਖੇਤਰ ਦੇ ਸਕੂਲਾਂ ਵਿਚ ਲਗਾਏ ਜਾ ਰਹੇ ਕੈਂਪਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਰਾਹੀਂ ਵਿਦਿਆਰਥੀ ਨੂੰ ਆਧੁਨਿਕ ਯੁੱਗ ਦੇ ਹਾਣੀ, ਸੰਚਾਰ ਅਤੇ ਸਿਰਜਨਾਤਮਿਕ ਲਈ ਭਰੋਸੇ ਯੋਗ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੇਂਡੂ ਵਿਦਿਆਰਥੀਆਂ ਜਦੋਂ ਗੁਣਵੱਤਾ ਅਤੇ ਆਧੁਨਿਕ ਡਿਜੀਟਲ ਬੁਨਿਆਦੀ ਢਾਂਚੇ ਤੱਕ ਪਹੁੰਚ ਪ੍ਰਾਪਤ ਕਰਦੇ ਹਨ ਤਾਂ ਉਹ ਉਨਤ ਤਕਨਾਲੋਜੀ ਨੂੰ ਜਲਦ ਅਪਣਾ ਸਕਦੇ ਹਨ। ਉਨ੍ਹਾਂ ਨੇ ਐਕਡਮੀ ਦੀ ਸਮੁੱਚੀ ਟੀਮ ਨੂੰ ਭਵਿੱਖ ਵਿਚ ਵੀ ਅਜਿਹੇ ਕੈਂਪ ਜਾਰੀ ਰੱਖਣ ਲਈ ਕਿਹਾ। ਇਸ ਮੌਕੇ ਮੈਨੇਜ਼ਰ ਧਰਵਿੰਦਰ ਸਿੰਘ ਨੇ ਹਾਈਪਰ ਐਕਡਮੀ ਵਲੋਂ ਲਗਾਏ ਗਏ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਿੰਸੀਪਲ ਜਗਰੂਪ ਕੌਰ ਨੇ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਵਿਚ ਵਿਸ਼ਵਾਸ, ਰਚਨਾਤਮਕ, ਆਲੋਚਨਾਤਮਕ ਸੋਚ ਪੈਂਦਾ ਕਰਦੇ ਹਨ। ਇਸ ਮੌਕੇ ਪ੍ਰਿੰਸੀਪਲ ਜਗਰੂਪ ਕੌਰ ਵਲੋਂ ਡਾਇਰੈਕਟਰ ਬੀਬੀ ਸੁਖਵੰਤ ਕੌਰ, ਮੈਨੇਜਰ ਧਰਵਿੰਦਰ ਸਿੰਘ ਅਤੇ ਹਾਈਪਰ ਐਕਡਮੀ ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਜੇ. ਪੀ. ਸਿੰਘ, ਅਮਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਜੈਦੀਪ ਕੌਰ, ਪ੍ਰਭਜੀਤ ਸਿੰਘ ਸਮੇਤ ਸਕੂਲੀ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੈਸੇ ਦੇ ਜ਼ੋਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਦੀ ਸਾਜਿਸ਼ ਬੇਨਕਾਬ– ਹਰਜੀਤ ਸਿੰਘ ਸੰਧ... ਅਗਲੀ ਖ਼ਬਰ ਪੁਲਿਸ ਨੇ ਗ਼ੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਨਸ਼ਾ ਛੁਡਾਊ ਕੇਂਦਰ ’ਤੇ ਮਾਰਿਆ ਛਾਪਾ
Ad Position 24
No active advertisement