21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਦੋਹਰੇ ਕਤਲ ਦੇ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ <br/>

Ad Position 21
No active advertisement
ਅਜੀਤ ਡੈਸਕ 21-02-2026
ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਸਤਜੋਤ ਨਗਰ ਸਦਰ ਦੇ ਰਹਿਣ ਵਾਲੇ ਗੋਪੀ ਚੰਦ ਉਰਫ਼ ਗੋਪੀ, ਜਗਦੀਸ਼ਪੁਰ, ਜ਼ਿਲ੍ਹਾ ਬੇਤੀਆ, ਬਿਹਾਰ ਦੇ ਰਹਿਣ ਵਾਲੇ ਅਹਿਮਦ ਅੰਸਾਰੀ ਅਤੇ ਉਸਦੀ ਪਤਨੀ ਕਿਰਨ ਦੇਵੀ ਨੂੰ ਰਵੀ ਸ਼ਾਹ ਅਤੇ ਉਸ ਦੀ ਸੱਸ ਨੂਰਜਹਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ¢ ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਮਿ੍ਤਕ ਰਵੀ ਸ਼ਾਹ ਦੀ ਪਤਨੀ ਰੁਬੀਨਾ ਦੇ ਬਿਆਨ ਦੇ ਆਧਾਰ 'ਤੇ 20 ਸਤੰਬਰ, 2022 ਨੂੰ ਸਦਰ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਸੀ¢ ਸ਼ਿਕਾਇਤਕਰਤਾ ਨੇ ਅਦਾਲਤ ਨੂੰ ਦੱਸਿਆ ਕਿ ਉਸਦੇ ਪੰਜ ਬੱਚੇ ਹਨ ਅਤੇ ਉਹ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ¢ ਤਿੰਨੋਂ ਦੋਸ਼ੀ ਘਰ ਵਿਚ ਵੱਖ-ਵੱਖ ਕਮਰਿਆਂ ਵਿਚ ਰਹਿੰਦੇ ਹਨ¢ 16 ਸਤੰਬਰ, 2022 ਦੀ ਰਾਤ ਨੂੰ ਉਹ ਅਤੇ ਉਸਦਾ ਪਤੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਕਮਰੇ ਦੇ ਬਾਹਰ ਸੌਂ ਰਹੇ ਸਨ¢ ਜਦੋਂ ਉਸਦਾ ਪਤੀ ਬਾਥਰੂਮ ਗਿਆ ਤਾਂ ਦੋਸ਼ੀ ਉਸ ਨਾਲ ਉਲਝ ਪਏ | ਰੋਲ਼ੇ ਦੀ ਆਵਾਜ਼ ਸੁਣ ਕੇ ਉਹ ਬਾਹਰ ਆਈ ਤਾਂ ਉਹ ਆਪਣੇ ਪਤੀ ਨੂੰ ਲੈ ਗਈ ਅਤੇ ਉਹ ਦੋਵੇਂ ਮੁੜ ਤੋਂ ਸੋ ਗਏ | ਰਾਤ ਦੇ ਕਰੀਬ 12.30 ਵਜੇ ਤਿੰਨੋਂ ਦੋਸ਼ੀ ਹੱਥਾਂ ਵਿਚ ਹਥÏੜਾ ਲੈ ਕੇ ਆਏ ਅਤੇ ਉਸਦੇ ਪਤੀ ਦੇ ਸਿਰ 'ਤੇ ਵਾਰ ਕਰਨ ਲੱਗੇ, ਜਿਸ ਕਾਰਨ ਉਸਦਾ ਪਤੀ ਗੰਭੀਰ ਜ਼ਖਮੀ ਹੋ ਗਿਆ¢ ਇਸ ਦÏਰਾਨ ਸ਼ਿਕਾਇਤਕਰਤਾ ਦੀ ਮਾਂ ਨੂਰਜਹਾਂ ਵੀ ਬਚਾਉਣ ਲਈ ਆਈ, ਜਿਸ 'ਤੇ ਦੋਸ਼ੀ ਨੇ ਉਸਦੇ ਸਿਰ 'ਤੇ ਵੀ ਹਥÏੜਾ ਮਾਰਿਆ¢ ਨੂਰਜਹਾਂ ਗੰਭੀਰ ਜ਼ਖਮੀ ਹੋ ਗਈ¢ ਦੋਵਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਜਾਇਆ ਗਿਆ, ਜਿੱਥੇ ਇਲਾਜ ਦÏਰਾਨ ਦੋਵਾਂ ਦੀ ਮÏਤ ਹੋ ਗਈ¢ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ¢ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਨੂੰ ਦੇਖਣ ਤੋਂ ਬਾਅਦ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ¢

Ad Position 22
No active advertisement
ਪਿਛਲੀ ਖ਼ਬਰ ਭਿਆਨਕ ਸੜਕ ਹਾਦਸੇ ਵਿਚ ਵਿਦਿਆਰਥੀ ਸਮੇਤ 2 ਦੀ ਮੌਤ <br/> ਅਗਲੀ ਖ਼ਬਰ ਵੱਖ-ਵੱਖ ਥਾਵਾਂ 'ਤੇ ਨਸ਼ੇ ਕਰਦੇ ਨੌਜਵਾਨ ਕਾਬੂ <br/>
Ad Position 24