ਆਊਟਸੋਰਸ ਕਾਮਿਆਂ ਦੀ ਹੜਤਾਲ ਕਾਰਨ ਬਿਜਲੀ ਸ਼ਿਕਾਇਤਾਂ 'ਚ ਹੋ ਰਿਹਾ ਭਾਰੀ ਵਾਧਾ <br/>
ਅਜੀਤ ਡੈਸਕ
24-05-2026
ਨੋਡਲ ਕੰਪਲੇਂਟ ਸੈਂਟਰ 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਵੰਡ ਨੂੰ ਲੈ ਕੇ ਆ ਰਹੀ ਵੱਡੀ ਸਮੱਸਿਆ-ਚੀਫ਼ ਇੰਜੀਨੀਅਰ ਹਾਂਸ
ਇਸ ਸੰਬੰਧੀ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹਾਂਸ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਊਟਸੋਰਸ ਮੁਲਾਜ਼ਮਾਂ ਨੋਡਲ ਕੰਪਲੇਂਟ ਸੈਂਟਰ ਵਾਲਿਆਂ ਦੀ ਹੜਤਾਲ ਕਰਕੇ 1912 'ਤੇ ਆਉਣ ਵਾਲੀਆਂ ਸ਼ਿਕਾਇਤਾਂ ਦੀ ਵੰਡ ਨੂੰ ਲੈ ਕੇ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਐਨ.ਸੀ.ਸੀ. ਵਾਲਿਆਂ ਦੀ ਥਾਂ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾਉਣ ਨਾਲ ਬਿਜਲੀ ਮੁਲਾਜ਼ਮਾਂ ਦੀ ਹੋਰ ਘਾਟ ਵੀ ਇਕ ਵੱਡੀ ਸਮੱਸਿਆ ਬਣ ਗਈ ਹੈ | ਉਨ੍ਹਾਂ ਕਿਹਾ ਕਿ ਜਿੱਥੇ ਸ਼ਿਕਾਇਤਾਂ ਦਰਜ ਕਰਨ ਵਿਚ ਸਮੱਸਿਆ ਆ ਰਹੀ ਹੈ, ਉਥੇ ਹੀ ਸ਼ਿਕਾਇਤਾਂ ਕਲੋਜ਼ ਨਹੀਂ ਹੋ ਰਹੀਆਂ ਅਤੇ ਮੈਨੂਅਲ ਕੰਮ ਕਰਨ ਲਈ ਵੀ ਡਿਊਟੀਆਂ ਲਗਾਈਆਂ ਹੋਈਆਂ ਹਨ ਤਾਂ ਕਿ ਖਪਤਕਾਰਾਂ ਨੂੰ ਕੋਈ ਸਮੱਸਿਆ ਨਾ ਆਵੇ | ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਨੂੰ ਬੈਠ ਕੇ ਇਸ ਦਾ ਜਲਦ ਕੋਈ ਢੁਕਵਾਂ ਹੱਲ ਕੱਢਣਾ ਚਾਹੀਦਾ ਹੈ |