09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੈਸ ਲੀਕੇਜ਼ ਹੋਣ ਦੇ ਚਲਦਿਆਂ ਘਰ 'ਚ ਫੈਲੀ ਭਿਆਨਕ ਅੱਗ ਕਾਰਨ ਇਕ ਪਰਿਵਾਰ ਦੇ 6 ਮੈਂਬਰ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 04-04-2026
ਐੱਸ. ਏ. ਐੱਸ. ਨਗਰ, 3 ਅਪ੍ਰੈਲ (ਕਪਿਲ ਵਧਵਾ)-ਸਥਾਨਕ ਫੇਜ਼-2 ਸਥਿਤ ਪਿੰਡ ਮਦਨਪੁਰ ਵਿਖੇ ਸ਼ੁੱਕਰਵਾਰ ਸਵੇਰੇ ਗੈਸ ਲੀਕੇਜ਼ ਹੋਣ ਕਾਰਨ ਇਕ ਘਰ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇਕ ਪਰਿਵਾਰ ਦੇ 6 ਮੈਂਬਰ ਗੰਭੀਰ ਰੂਪ 'ਚ ਝੁਲਸ ਗਏ | ਜਾਣਕਾਰੀ ਅਨੁਸਾਰ ਘਟਨਾ ਸਵੇਰੇ ਕਰੀਬ 6 ਵਜੇ ਵਾਪਰੀ, ਜਦੋਂ ਪਰਿਵਾਰ ਦੀ ਮੈਂਬਰ ਕੁੰਤੀ ਚਾਹ ਬਣਾਉਣ ਲਈ ਉੱਠੀ ਸੀ ਤੇ ਜਿਵੇਂ ਹੀ ਉਸ ਨੇ ਮਾਚਿਸ ਜਲਾਈ ਤਾਂ ਕਮਰੇ ਵਿਚ ਫੈਲੀ ਗੈਸ ਨੇ ਅੱਗ ਫੜ ਲਈ ਤੇ ਤੁਰੰਤ ਧਮਾਕਾ ਹੋ ਗਿਆ | ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ 'ਚ ਅੱਗ ਦੀਆਂ ਲਪਟਾਂ ਫੈਲ ਗਈਆਂ ਅਤੇ ਸਾਰੇ ਪਰਿਵਾਰਕ ਮੈਂਬਰ ਉਸ ਦੀ ਲਪੇਟ ਵਿਚ ਆ ਗਏ | ਹਾਦਸੇ ਵਿਚ ਅਰਜੁਨ (45), ਕੁੰਤੀ (40), ਸੰਦੀਪ (16), ਸਾਹਿਲ (10), ਵੈਸ਼ਣਵੀ (9) ਅਤੇ ਕਿ੍ਸ਼ਨਾ (8) ਜਖ਼ਮੀ ਹੋ ਗਏ ਅਤੇ ਸਾਰੇ ਜ਼ਖ਼ਮੀਆਂ ਨੂੰ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਫੇਜ਼-6 ਸਥਿਤ ਮੈਡੀਕਲ ਕਾਲਜ ਵਿਖੇ ਦਾਖਲ ਕਰਵਾਇਆ, ਜਿਥੋਂ ਤਿੰਨਾਂ ਨੂੰ ਹਾਲਤ ਨਾਜ਼ੁਕ ਹੋਣ ਦੇ ਚਲਦਿਆਂ ਜੀ. ਐਮ. ਸੀ. ਐਚ.-32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ | ਮਾਮਲੇ ਦੀ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਘਰ 'ਚ ਗੈਸ ਸਿਲੰਡਰ ਦੀ ਪਾਈਪ ਨੂੰ ਚੂਹਿਆਂ ਵਲੋਂ ਕੱਟ ਦਿੱਤਾ ਗਿਆ ਸੀ, ਜਿਸ ਕਾਰਨ ਰਾਤ ਭਰ ਹੌਲੀ-ਹੌਲੀ ਗੈਸ ਲੀਕ ਹੁੰਦੀ ਰਹੀ | ਪਰਿਵਾਰ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਈਪ ਬਦਲਣ ਦੀ ਸੋਚ ਬਣਾਈ ਹੋਈ ਸੀ, ਪਰ ਇਸ ਤੋਂ ਪਹਿਲਾਂ ਹੀ ਇਹ ਵੱਡਾ ਹਾਦਸਾ ਵਾਪਰ ਗਿਆ | ਇਸ ਘਟਨਾ ਦੌਰਾਨ ਘਰ ਵਿਚ ਪਿਆ ਟੀ. ਵੀ., ਫਰਿੱਜ਼ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ, ਜਦਕਿ ਸਿਲੰਡਰ ਫੱਟਣ ਤੋਂ ਬਚਾਅ ਹੋ ਗਿਆ | ਫ਼ਿਲਹਾਲ ਸਾਰੇ ਜਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਮਦਦ ਮਿਲਣ ਕਾਰਨ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਸਿੱਧੂ ਨੇ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਗਮਾਡਾ ਤੇ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਕੀਤਾ ਜ... ਅਗਲੀ ਖ਼ਬਰ ਸਰਕਾਰੀ ਕਾਲਜ-11 'ਚ 69ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Ad Position 24