26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਸ਼ੂ ਮੰਡੀਆਂ ਦੀਆਂ ਸਰਕਾਰੀ ਬੁੱਕਾਂ ਨਾਲ 10 ਲੱਖ ਦੀ ਨਕਦੀ ਇਕੱਠੀ ਕਰ ਕੇ ਫ਼ਰਾਰ ਹੋਏ ਕਰਿੰਦੇ

Ad Position 21
No active advertisement
ਅਜੀਤ ਡੈਸਕ 10-04-2026
ਡੇਰਾਬੱਸੀ, 9 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਇਲਾਕੇ 'ਚ ਇਕ ਮਾਰਕੀਟਿੰਗ ਕੰਪਨੀ ਨਾਲ ਲੱਖਾਂ ਰੁ. ਦੀ ਧੋਖਾਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪਸ਼ੂ ਮੰਡੀਆਂ 'ਚ ਪਰਚੀਆਂ ਕੱਟਣ ਵਾਲੇ ਦੋ ਸਕੇ ਭਰਾਵਾਂ ਨੇ ਕੰਪਨੀ ਨਾਲ ਵਿਸ਼ਵਾਸ-ਘਾਤ ਕਰਦਿਆਂ 10 ਲੱਖ 35 ਹਜ਼ਾਰ ਰੁ. ਦੀ ਨਕਦੀ ਅਤੇ ਸਰਕਾਰੀ ਰਿਕਾਰਡ 'ਤੇ ਹੱਥ ਸਾਫ਼ ਕਰ ਦਿੱਤਾ ਅਤੇ ਖ਼ੁਦ ਰੂਪੋਸ਼ ਹੋ ਗਏ | ਪੁਲਿਸ ਨੇ ਇਸ ਮਾਮਲੇ 'ਚ ਜਾਵੇਦ ਤੇ ਜੁਨੈਦ ਪੁਤਰਾਨ ਗੁਲਫਾਮ ਹਾਲ ਵਾਸੀ ਸੇਵਕ ਇਨਕਲੇਵ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਅਲਬਾਬਰ ਮਾਰਕੀਟਿੰਗ ਪ੍ਰਾ. ਲਿ. ਕੰਪਨੀ ਦੇ ਮੈਨੇਜਰ ਅਸਨ ਸਾਬਿਰ ਨੇ ਦੱਸਿਆ ਕਿ ਸਾਡੀ ਕੰਪਨੀ ਪੂਰੇ ਪੰਜਾਬ 'ਚ ਪਸ਼ੂਆਂ ਦੀਆਂ ਮੰਡੀਆਂ ਦੇ ਠੇਕੇ ਲੈਂਦੀ ਹੈ ਅਤੇ ਇਸ ਕੰਮ ਲਈ ਕੰਪਨੀ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਤੋਂ ਟੈਂਡਰ ਪ੍ਰਾਪਤ ਕੀਤਾ ਹੋਇਆ ਹੈ | ਉਕਤ ਵਿਭਾਗ ਮੰਡੀਆਂ 'ਚ ਪਰਚੀਆਂ ਕੱਟਣ ਲਈ ਬੁੱਕਾਂ ਜਾਰੀ ਕਰਦਾ ਹੈ | ਉਨ੍ਹਾਂ ਦੱਸਿਆ ਕਿ ਜਾਵੇਦ ਅਤੇ ਜੁਨੈਦ ਪੁਤਰਾਨ ਗੁਲਫ਼ਾਮ ਮੂਲ ਵਾਸੀ ਸ਼ਾਮਲੀ ਜ਼ਿਲ੍ਹਾ ਯੂ. ਪੀ. ਤੇ ਹਾਲ ਵਾਸੀ ਸੇਵਕ ਇਨਕਲੇਵ ਰਾਜਪੁਰਾ ਜ਼ਿਲ੍ਹਾ ਪਟਿਆਲਾ ਉਨ੍ਹਾਂ ਕੋਲ ਬਤੌਰ ਕਰਿੰਦੇ ਕੰਮ ਕਰਦੇ ਸਨ | ਦੋਵਾਂ ਨੂੰ ਵੱਖ-ਵੱਖ ਮੰਡੀਆਂ 'ਚ ਜਾ ਕੇ ਪਸ਼ੂਆਂ ਦੀ ਖ਼ਰੀਦ-ਵੇਚ ਸੰਬੰਧੀ ਸਰਕਾਰੀ ਪਰਚੀਆਂ ਕੱਟਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ | ਦੋਵੇਂ ਭਰਾਵਾਂ ਨੇ ਡੇਰਾਬੱਸੀ ਦੇ ਬੁਚੜ-ਖਾਨਿਆਂ ਅਤੇ ਪਸ਼ੂ-ਮੰਡੀਆਂ 'ਚ ਜਾ ਕੇ ਸਰਕਾਰੀ ਬੁੱਕਾਂ ਰਾਹੀਂ 10.35 ਲੱਖ ਰੁ. ਦੀ ਉਗਰਾਹੀ ਕੀਤੀ ਸੀ, ਪਰ ਜਦੋਂ ਇਹ ਪੈਸਾ ਕੰਪਨੀ ਕੋਲ ਅਤੇ ਖ਼ਾਲੀ ਹੋ ਚੁੱਕੀਆਂ ਬੁੱਕਾਂ ਪੰਚਾਇਤ ਵਿਭਾਗ ਕੋਲ ਜਮ੍ਹਾਂ ਕਰਵਾਉਣ ਦੀ ਵਾਰੀ ਆਈ ਤਾਂ ਦੋਵਾਂ ਭਰਾਵਾਂ ਦੀ ਨੀਅਤ ਬਦਲ ਲਈ | ਉਧਰ ਮਾਮਲੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੰਪਨੀ ਦੇ ਮੈਨੇਜਰ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ | ਕੰਪਨੀ ਦੇ ਮੈਨੇਜਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਸਾਲ ਜੂਨ ਮਹੀਨੇ 'ਚ ਠੇਕਾ ਲਿਆ ਗਿਆ ਸੀ, ਜਿਸ ਦੀ ਮਿਆਦ 1 ਸਾਲ ਲਈ ਸੀ | ਦਸੰਬਰ ਮਹੀਨੇ ਤੱਕ ਉਕਤ ਦੋਵੇਂ ਮੁਲਜ਼ਮ ਪੈਸੇ ਜਮ੍ਹਾਂ ਕਰਵਾਉਂਦੇ ਰਹੇ, ਪਰ ਇਸ ਵਾਰ ਉਨ੍ਹਾਂ ਨੇ ਨੀਅਤ 'ਚ ਖੋਟ ਹੋਣ ਕਾਰਨ ਪੈਸੇ ਜਮ੍ਹਾਂ ਨਹੀਂ ਕਰਵਾਏ ਅਤੇ ਸਾਰੇ ਪੈਸੇ ਲੈ ਕੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਡੇਰਾਬੱਸੀ ਦੇ ਬੁਚੜ-ਖਾਨਿਆਂ 'ਚ ਆਉਂਦੇ ਪਸ਼ੂਆਂ ਤੋਂ ਵੀ ਉਨ੍ਹਾਂ ਦੀ ਕੰਪਨੀ ਵਲੋਂ ਠੇਕੇ ਦੇ ਨਿਯਮਾਂ ਤਹਿਤ ਉਗਰਾਹੀ ਕੀਤੀ ਜਾਂਦੀ ਸੀ |
Ad Position 22
No active advertisement
ਪਿਛਲੀ ਖ਼ਬਰ ਪਬਲਿਕ ਹੈਲਥ ਵਰਕਰ ਯੂਨੀਅਨ ਚੰਡੀਗੜ੍ਹ ਵਲੋਂ ਮੰਗਾਂ ਬਾਰੇ ਚੀਫ਼ ਇੰਜੀਨੀਅਰ ਨਾਲ ਮੁਲਾਕਾਤ <br/> ਅਗਲੀ ਖ਼ਬਰ 160 ਕਰੋੜ ਦੇ ਗਬਨ ਮਾਮਲੇ 'ਚ ਗਿ੍ਫ਼ਤਾਰ ਬੈਂਕ ਅਧਿਕਾਰੀ ਨੂੰ 5 ਦਿਨਾ ਪੁਲਿਸ ਰਿਮਾਂਡ 'ਤੇ ਭੇਜਿਆ
Ad Position 24