26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਪਬਲਿਕ ਹੈਲਥ ਵਰਕਰ ਯੂਨੀਅਨ ਚੰਡੀਗੜ੍ਹ ਵਲੋਂ ਮੰਗਾਂ ਬਾਰੇ ਚੀਫ਼ ਇੰਜੀਨੀਅਰ ਨਾਲ ਮੁਲਾਕਾਤ <br/>

Ad Position 21
No active advertisement
ਚੰਡੀਗੜ੍ਹ 'ਚ ਪਬਲਿਕ ਹੈਲਥ ਵਰਕਰ ਯੂਨੀਅਨ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ ਸੰਜੇ ਅਰੋੜਾ ਨਾਲ ਮੁਲਾਕਾਤ ਦੌਰਾਨ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 10-04-2026
ਚੰਡੀਗੜ੍ਹ, 9 ਅਪ੍ਰੈਲ (ਔਜਲਾ) - ਅੱਜ ਪਬਲਿਕ ਹੈਲਥ ਵਰਕਰ ਯੂਨੀਅਨ ਚੰਡੀਗੜ੍ਹ ਵਲੋਂ ਐਮ.ਸੀ 'ਚ ਜੁਆਇਨ ਕਰਨ ਲਈ ਚੀਫ਼ ਇੰਜੀਨੀਅਰ ਸੰਜੇ ਅਰੋੜਾ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ | ਕਰਮਚਾਰੀਆਂ ਦੀਆਂ ਪੈਂਡਿੰਗ ਮੰਗਾਂ 'ਤੇ ਗੱਲਬਾਤ ਕੀਤੀ ਗਈ | ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਯੂਨੀਅਨ ਨਾਲ ਬਹੁਤ ਜਲਦ ਮੀਟਿੰਗ ਬੁਲਾ ਕੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਮਲਕੀਤ ਸਿੰਘ, ਵਾਈਸ ਪ੍ਰਧਾਨ ਬਲਵੀਰ ਰਾਮ, ਵਾਈਸ ਪ੍ਰਧਾਨ ਸੁਖਵੰਤ ਸਿੰਘ, ਸਕੱਤਰ ਜਸਵੀਰ ਸਿੰਘ ਮੈਂਬਰ ਰਾਮ ਮੂਰਤੀ, ਬਨੀਤਾ ਰਾਣੀ, ਬੀਨਾ ਰਾਣੀ ਆਦਿ ਵੀ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੀ ਸੁਸਾਇਟੀ 'ਚ ਬਜ਼ੁਰਗ ਪੰਪ ਆਪ੍ਰੇਟਰ ਦੀ ਬੇਰਹਿਮੀ ਨਾਲ ਕੁੱਟਮਾਰ <br/> ਅਗਲੀ ਖ਼ਬਰ ਪਸ਼ੂ ਮੰਡੀਆਂ ਦੀਆਂ ਸਰਕਾਰੀ ਬੁੱਕਾਂ ਨਾਲ 10 ਲੱਖ ਦੀ ਨਕਦੀ ਇਕੱਠੀ ਕਰ ਕੇ ਫ਼ਰਾਰ ਹੋਏ ਕਰਿੰਦੇ
Ad Position 24