ਚੰਡੀਗੜ੍ਹ, 10 ਅਪ੍ਰੈਲ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਸੈਂਟਰ ਵਿਖੇ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਅਧਿਐਨ ਵਿਭਾਗ (ਡੀ.ਡੀ.ਐਨ.ਐਸ.ਐਸ) ਨੇ ਦੋ ਦਿਨਾਂ ਸਾਲਾਨਾ ਸਾਹਿਤਕ ਅਤੇ ਸੱਭਿਆਚਾਰਕ ਮੇਲੇ ਦੀ ਅੱਜ ਸਮਾਪਤੀ ਹੋਈ | ਇਸ ਮੌਕੇ ਚੇਅਰਪਰਸਨ ਪ੍ਰੋ. ਜਸਕਰਨ ਸਿੰਘ ਵੜੈਚ ਦੀ ਅਗਵਾਈ ਹੇਠ ਇਹ ਪ੍ਰੋਗਰਾਮ ਕੀਤਾ ਗਿਆ | ਪ੍ਰੋਗਰਾਮ ਦੇ ਆਖਰੀ ਦਿਨ ਯੂ.ਬੀ.ਐਸ ਗਰਾਊਾਡ ਵਿਖੇ ਇੱਕ ਆਰਮੀ ਘੋੜ ਸਵਾਰਾਂ ਨੇ ਆਪਣੀ ਕਲਾਂ ਦਾ ਪ੍ਰਦਰਸ਼ਨ ਕੀਤਾ | ਜਿੱਥੇ ਪਹਿਲੀ ਵਾਰ ਯੂਨੀਵਰਸਿਟੀ ਭਾਈਚਾਰੇ ਨੇ ਘੋੜਸਵਾਰੀ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ | ਵੀ.ਐਸ.ਐਮ ਡਾਇਰੈਕਟਰ ਮੇਜਰ ਜਨਰਲ ਟੀ.ਪੀ.ਐਸ ਵੜੈਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਹਥਿਆਰਾਂ ਦੀ ਪ੍ਰਦਰਸ਼ਨੀ ਇੱਕ ਕੇਂਦਰੀ ਆਕਰਸ਼ਨ ਬਣੀ ਰਹੀ | ਜਿਸ ਨਾਲ ਵਿਦਿਆਰਥੀਆਂ ਅਤੇ ਦਰਸ਼ਕਾਂ ਨੂੰ ਨੇੜਿਓਾ ਫ਼ੌਜੀ ਉਪਕਰਨਾਂ ਨੂੰ ਦੇਖਣ ਦਾ ਮੌਕਾ ਮਿਲਿਆ | ਪ੍ਰੋਗਰਾਮ ਦਾ ਉਦਘਾਟਨ ਪੀ.ਯੂ ਦੀ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਦੁਆਰਾ ਕੀਤਾ ਗਿਆ ਸੀ | ਪਹਿਲੇ ਦਿਨ ਆਰਮੀ ਡਾਗ ਸ਼ੋਅ ਤੋਂ ਬਾਅਦ ਪ੍ਰੋਗਰਾਮ ਵਿਚ ਵਿਦਿਆਰਥੀਆਂ, ਆਰਮੀ, ਏਅਰ ਤੇ ਨੇਵਲ ਵਿੰਗਾਂ ਦੇ ਨੁਮਾਇੰਦਿਆਂ, ਸਾਬਕਾ ਸੈਨਿਕਾਂ ਅਤੇ ਫੈਕਲਟੀ ਮੈਂਬਰਾਂ ਦੀ ਭਾਗੀਦਾਰੀ ਦੇਖੀ ਗਈ |