11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਬਿਜਲੀ ਦੇ ਲੰਮੇ ਲੰਮੇ ਕੱਟਾਂ ਕਾਰਨ ਪਿੰਡਾਂ ਦੇ ਲੋਕ ਪ੍ਰੇਸ਼ਾਨ- ਹਰਕੇਸ਼ ਚੰਦ ਸ਼ਰਮਾ

Ad Position 21
No active advertisement
ਅਜੀਤ ਡੈਸਕ 20-04-2026
ਐੱਸ. ਏ. ਐੱਸ. ਨਗਰ, 19 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਬਿਜਲੀ ਦੇ ਲੱਗ ਰਹੇ ਲੰਮੇ ਲੰਮੇ ਕੱਟਾਂ ਕਾਰਨ ਪਿੰਡਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਿਜਲੀ ਦੀ ਨਾਕਸ ਸਪਲਾਈ ਕਾਰਨ ਜਿੱਥੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ, ਉਥੇ ਹੀ ਲੋਕਾਂ ਨੂੰ ਪਸ਼ੂਆਂ ਲਈ ਹਰਾ ਚਾਰਾ ਕੁਤਰਨ ਵਿਚ ਵੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ | ਇਹ ਜਾਣਕਾਰੀ ਸਾਂਝੀ ਕਰਦਿਆਂ ਇਲਾਕੇ ਦੇ ਵਸਨੀਕ ਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਨੇ ਦੱਸਿਆ ਕਿ ਇਲਾਕੇ ਦੇ ਪਿੰਡ ਮੱਛਲੀ ਕਲਾਂ, ਮੱਛਲੀ ਖੁਰਦ, ਚਡਿਆਲਾ ਸੂਦਾਂ, ਚੂਹੜ ਮਾਜਰਾ, ਭਰਤਪੁਰ, ਪੱਤੜ੍ਹਾਂ, ਸੋਏ ਮਾਜਰਾ, ਗਿੱਦੜਪੁਰ, ਸੈਦਪੁਰ ਆਦਿ ਅੰਦਰ ਰੋਜ਼ਾਨਾ ਹੀ ਬਿਜਲੀ ਦੀ ਸਪਲਾਈ ਬਹੁਤ ਹੀ ਮਾੜੀ ਆ ਰਹੀ ਹੈ | ਇਥੇ ਲੰਮੇ ਲੰਮੇ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਆਪਣੇ ਰੋਜਮਰਾ ਦੇ ਕੰਮ ਕਰਨ ਵਿਚ ਕਾਫੀ ਪ੍ਰੇਸ਼ਾਨੀ ਆਉਂਦੀ ਹੈ | ਇਸ ਤੋਂ ਇਲਾਵਾ ਖੇਤਾਂ ਦੀ ਬਿਜਲੀ ਸਪਲਾਈ ਵੀ ਸੁਚਾਰੂ ਨਾ ਹੋਣ ਕਾਰਨ ਕਿਸਾਨਾਂ ਦਾ ਹਰਾ ਚਾਰਾ ਸੁੱਕਣ ਲੱਗਾ ਹੈ | ਸਬਜ਼ੀਆਂ ਦੀਆਂ ਵੇਲਾਂ ਸੁੱਕਣ ਕਿਨਾਰੇ ਪਹੁੰਚ ਚੁੱਕੀਆਂ ਹਨ ਅਤੇ ਕਿਸਾਨਾਂ ਨੂੰ ਮਹਿੰਗੇ ਮੁੱਲ ਦਾ ਡੀਜ਼ਲ ਫੂਕ ਕੇ ਆਪਣੀ ਫਸਲਾਂ ਜਨਰੇਟਰਾਂ ਰਾਹੀਂ ਟਿਊਬਵੈੱਲ ਚਲਾ ਕੇ ਪਾਲਣੀਆਂ ਪੈ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹਾਲੇ ਤਾਂ ਗਰਮੀ ਦਾ ਸੀਜ਼ਨ ਸ਼ੁਰੂ ਹੀ ਹੋਇਆ ਹੈ ਅਤੇ ਜੇਕਰ ਬਿਜਲੀ ਦਾ ਹੁਣੇ ਹੀ ਮਾੜਾ ਹਾਲ ਹੈ ਤਾਂ ਭਰ ਗਰਮੀ ਵਿਚ ਬਿਜਲੀ ਦਾ ਰੱਬ ਹੀ ਰਾਖਾ ਹੋਵੇਗਾ | ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਕੋਲੋਂ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਅਪੀਲ ਕਰਦਿਆਂ ਬਿਜਲੀ ਦੀ ਸਪਲਾਈ ਜਲਦ ਤੋਂ ਜਲਦ ਸੁਚਾਰੂ ਕਰਨ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਦੀ ਵਾਰਡਬੰਦੀ 'ਚ ਘੱਟ ਹਿੱਸੇਦਾਰੀ ਮਿਲਣ 'ਤੇ ਜਤਾਇਆ ਵਿਰੋਧ <br/> ਅਗਲੀ ਖ਼ਬਰ ਸਿੱਖ ਵਿੱਦਿਅਕ ਸੋਸਾਇਟੀ ਨੇ ਡਾ. ਗੁਰਦੇਵ ਸਿੰਘ ਸਿੱਧੂ ਤੇ ਪ੍ਰੋ. ਬੇਅੰਤ ਸਿੰਘ ਆਹਲੂਵਾਲੀਆ ਨੂੰ 'ਪੰਥ ਰਤਨ ਜਥੇਦਾਰ ਗੁ...
Ad Position 24