ਚੰਡੀਗੜ੍ਹ, 22 ਮਈ (ਅਜਾਇਬ ਸਿੰਘ ਔਜਲਾ) - ਸਥਾਨਕ ਸੈਕਟਰ-17 ਵਿਖੇ ਅੱਜ ਦਹਾਕਿਆਂ ਤੋਂ ਮਾਤ ਭਾਸ਼ਾ ਦੇ ਹੱਕ ਹਾਅ ਦਾ ਨਾਅਰਾ ਮਾਰਨ ਵਾਲੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ 'ਤੇ ਪੰਜਾਬ ਭਰ ਤੋਂ ਪਹੁੰਚੇ ਸਾਹਿਤਕਾਰਾਂ, ਬੁੱਧੀਜੀਵੀਆਂ, ਲੇਖਕਾਂ, ਪੋ੍ਰਫੈਸਰਾਂ, ਕਿਸਾਨ ਆਗੂਆਂ, ਵਕੀਲਾਂ ਤੇ ਕਲਾਕਾਰਾਂ ਵਲੋਂ ਪੰਜਾਬੀ ਵਿਰੋਧੀ ਫ਼ੈਸਲਿਆਂ ਦੇ ਖ਼ਿਲਾਫ਼ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਅੱਜ ਦੇ ਰੋਸ ਮੁਜ਼ਾਹਰੇ ਦੇ ਕਨਵੀਨਰ ਡਾ. ਸ਼ਿੰਦਰਪਾਲ ਸਿੰਘ, ਮੱਖਣ ਕੁਹਾੜ, ਦੀਪ ਦੇਵਿੰਦਰ ਸਿੰਘ ਆਦਿ ਦੀ ਦੇਖ-ਰੇਖ ਹੇਠ ਹੋਏ ਇਸ ਰੋਸ ਮੁਜ਼ਾਹਰੇ ਵਿਚ ਵੱਖ ਵੱਖ ਬੁਲਾਰਿਆਂ ਨੇ ਮਾਤ ਭਾਸ਼ਾ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ | ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੇਵਲ ਸਿੰਘ, ਡਾ. ਸਵਰਾਜਬੀਰ, ਹਮੀਰ ਸਿੰਘ, ਜਗਤਾਰ ਭੁੱਲਰ, ਮੱਖਣ ਕੁਹਾੜ, ਡਾ. ਸਰਬਜੀਤ ਸਿੰਘ, ਦੀਪਕ ਸ਼ਰਮਾ ਚਨਾਰਥਲ, ਹਰਜੀਤ ਸਿੰਘ ਗਰੇਵਾਲ, ਬਲਕਾਰ ਸਿੱਧੂ, ਵਿਧਾਇਕ ਪ੍ਰਗਟ ਸਿੰਘ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਮੁੱਖ ਆਗੂ ਰਾਜਿੰਦਰ ਸਿੰਘ ਪਟਿਆਲਾ, ਅਦਾਕਾਰ ਦਰਸ਼ਨ ਔਲਖ, ਹਰਿੰਦਰ ਹਰ, ਮੁਲਾਜ਼ਮ ਮਜ਼ਦੂਰ ਆਗੂ ਦੇਵੀ ਦਿਆਲ ਸ਼ਰਮਾ, ਹਰਦੀਪ ਕੌਰ ਵਿਰਕ, ਡਾ. ਸੁਰਿੰਦਰ ਗਿੱਲ ਨੇ ਸਾਂਝੀ ਸੁਰ 'ਚ ਪੰਜਾਬੀ ਭਾਸ਼ਾ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਦੀ ਆਲੋਚਨਾ ਕੀਤੀ | ਰੋਸ ਧਰਨੇ ਦੌਰਾਨ ਸ਼ਲਿੰਦਰਜੀਤ ਸਿੰਘ ਰਾਜਨ, ਪਰਮਿੰਦਰ ਸਿੰਘ ਗਿੱਲ, ਸੁਰਿੰਦਰਪ੍ਰੀਤ ਘਣੀਆਂ, ਦਲਜੀਤ ਸਿੰਘ ਸਾਹੀ, ਮੂਲ ਚੰਦ ਸ਼ਰਮਾ, ਡਾ. ਪਰਮਜੀਤ ਬਾਠ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਸਵਰਾਜ ਸੰਧੂ, ਡਾ. ਸੁਖਦੇਵ ਸਿੰਘ ਸਿਰਸਾ, ਮਨਜੀਤ ਸਿੰਘ ਵਸੀ, ਗੁਰਮੀਤ ਬਾਜਵਾ, ਗੁਰਪ੍ਰੀਤ ਰੰਗੀਲਪੁਰ, ਡਾ. ਲੇਖ ਰਾਜ, ਨਾਟਕਕਾਰ ਜਗਜੀਵਨ ਸਿੰਘ, ਕੰਵਲਨੈਣ ਸੇਖੋਂ, ਹਰਦਿਆਲ ਥੂਹੀ, ਗੁਰਮੀਤ ਸਿੰਘਲ, ਬੀ.ਆਰ. ਰੰਗਾੜਾ, ਬਾਬੂ ਰਾਮ ਦੀਵਾਨਾ, ਭਾਈ ਜਤਿੰਦਰਪਾਲ ਸਿੰਘ ਜੇ.ਪੀ. | ਬੂਟਾ ਰਾਮ ਅਜਾਦ, ਮੱਖਣ ਭੈਣੀਵਾਲ, ਧਰਮ ਸਿੰਘ ਧਿਆਨਪੁਰੀ, ਅਰਵਿੰਦਰ ਕਾਕੜਾ, ਪੰਮੀਂ ਦੇਵੇਦੀ, ਅਨਿਲ ਫ਼ਤਿਹਗੜ੍ਹ, ਸੁਰਿੰਦਰ ਖੀਵਾ, ਗੁਰਸੇਵਕ ਢਿੱਲੋਂ, ਰਮਨ ਸੰਧੂ, ਸਰਦਾਰਾ ਸਿੰਘ ਚੀਮਾ, ਡਾ. ਮਨਜੀਤ ਸਿੰਘ ਬੱਲ, ਰਜਿੰਦਰ ਧੀਮਾਨ, ਅੰਗਰੇਜ਼ ਵਿਰਦੀ, ਗੁਰਿੰਦਰ ਕਲਸੀ, ਗੁਰਦੇਵ ਪਾਲ ਕੌਰ, ਡਾ. ਕੁਲਦੀਪ ਪੁਰੀ, ਸੁੱਚਾ ਸਿੰਘ ਪਥਨਾਵਾਲ, ਰਾਜਵਿੰਦਰ ਕੌਰ ਦੇ ਨਾਲ-ਨਾਲ ਕਵਿੱਤਰੀ ਰਜਿੰਦਰ ਰੇਨੂੰ, ਸਿਮਰਜੀਤ ਗਰੇਵਾਲ, ਚਰਨਜੀਤ ਬਾਠ, ਰਮਨਦੀਪ ਰਮਣੀਕ, ਰਜਿੰਦਰ ਕੌਰ ਸਰਾਂ, ਹਰਭਜਨ ਕੌਰ ਢਿੱਲੋਂ, ਗੁਰਦਿਆਲ ਸਿੰਘ ਖੁੱਡਾਅਲੀ ਸ਼ੇਰ, ਸੁਸ਼ੀਲ ਦੁਸਾਂਝ, ਮਨਜੀਤ ਲੌਂਗੀਆਂ, ਜੀ.ਐਸ.ਮਾਵੀ, ਵੀ ਚੱਠਾ, ਬਲਜੀਤ ਸਿੰਘ ਖ਼ਾਲਸਾ, ਗੁਰਮੇਲ ਸਿੰਘ ਸੰਧੂ, ਦਰਸ਼ਨ ਪਤਲੀ, ਹਰਦੀਪ ਕੌਰ, ਸਿਮਰਜੀਤ ਕੌਰ ਧਾਲੀਵਾਲ, ਬਲਜੀਤ ਢਿੱਲੋਂ, ਡਾ. ਹਰਬੰਸ ਕੌਰ ਗਿੱਲ, ਬਲਵਿੰਦਰ ਢਿੱਲੋਂ, ਡਾ. ਗੁਰਦੇਵ ਸਿੰਘ ਗਿੱਲ ਆਦਿ ਨੇ ਵੀ ਸ਼ਿਰਕਤ ਕੀਤੀ | ਇਸੇ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਚੰਡੀਗੜ੍ਹ ਦੇ ਇੰਦਰਜੀਤ ਸਿੰਘ, ਮਨਜੀਤ ਸਿੰਘ ਤੋਂ ਇਲਾਵਾ ਪਿੰਡ ਬਚਾਓ ਕਮੇਟੀ ਦੇ ਆਗੂਆਂ ਸੁਖਜੀਤ ਸੁੱਖਾ ਤੇ ਹੋਰ ਲੇਖਕ ਸਭਾਵਾਂ ਦੇ ਨਾਲ-ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਸਾਹਿਤਕਾਰਾਂ ਤੇ ਲੇਖਕ ਵੀ ਪੁੱਜੇ ਹੋਏ ਸਨ | ਧਰਨੇ ਦਾ ਮੰਚ ਸੰਚਾਲਨ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਵਲੋਂ ਬਾਖ਼ੂਬੀ ਕੀਤਾ ਗਿਆ | ਜਦਕਿ ਧੰਨਵਾਦੀ ਸ਼ਬਦ ਲੇਖਕਾ ਯਾਤਿੰਦਰ ਕੌਰ ਮਾਹਲ ਵਲੋਂ ਕਹੇ ਗਏ | ਇਸੇ ਦੌਰਾਨ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਪੰਜਾਬ ਦੇ ਰਾਜਪਾਲ ਰਾਹੀਂ ਇਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਹੋਰ ਜ਼ਿੰਮੇਵਾਰ ਅਦਾਰਿਆਂ ਨੂੰ ਵੀ ਭੇਜਿਆ ਗਿਆ |