18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਾਜਵਾ ਵਲੋਂ ਓਲੰਪੀਅਨ ਰਾਜਾ ਰਣਧੀਰ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 28-05-2026

ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ)- ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਓਲੰਪੀਅਨ ਅਤੇ ਏਸ਼ੀਆਈ ਖੇਡਾਂ ਦੇ ਸੋਨੇ ਦੇ ਤਗਮਾ ਜੇਤੂ ਰਾਜਾ ਰਣਧੀਰ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪੰਜ ਵਾਰ ਓਲੰਪਿਕ ਵਿਚ ਹਿੱਸਾ ਲੈਣ ਵਾਲੇ, ਭਾਰਤੀ ਸ਼ੂਟਿੰਗ ਦੇ ਆਗੂ ਅਤੇ ਭਾਰਤ ਦੇ ਸਭ ਤੋਂ ਉੱਤਮ ਖੇਡ ਪ੍ਰਸ਼ਾਸਕਾਂ ਵਿੱਚੋਂ ਇਕ, ਨੇ ਆਪਣਾ ਸਾਰਾ ਜੀਵਨ ਭਾਰਤੀ ਖੇਡਾਂ ਨੂੰ ਵਿਸ਼ਵ ਪੱਧਰ 'ਤੇ ਉੱਚਾ ਚੁੱਕਣ ਲਈ ਸਮਰਪਿਤ ਕੀਤਾ | ਉਹ ਇਕ ਪਿਆਰੇ ਦੋਸਤ, ਬਹੁਤ ਹੀ ਮਿਲਣਸਾਰ ਮੇਜ਼ਬਾਨ ਤੇ ਕਲਾਵਾਂ ਦੇ ਵੱਡੇ ਕਦਰਦਾਨ ਸਨ | ਉਨ੍ਹਾਂ ਦੀ ਨਿਮਰਤਾ, ਗਰਮਜੋਸ਼ੀ ਤੇ ਸਿਆਣਪ ਨੇ ਖੇਡਾਂ ਦੀ ਦੁਨੀਆ ਤੋਂ ਪਰੇ ਵੀ ਅਣਗਿਣਤ ਲੋਕਾਂ ਦੇ ਜੀਵਨ ਨੂੰ ਛੂਹਿਆ | ਪੰਜਾਬ ਤੇ ਪੂਰਾ ਦੇਸ਼ ਓਲੰਪਿਕ ਅੰਦੋਲਨ ਅਤੇ ਖੇਡਾਂ ਦੇ ਖੇਤਰ ਵਿਚ ਉਨ੍ਹਾਂ ਦੇ ਅਮੁੱਲੇ ਯੋਗਦਾਨ ਨੂੰ ਸਦਾ ਯਾਦ ਰੱਖੇਗਾ |

Ad Position 22
No active advertisement
ਪਿਛਲੀ ਖ਼ਬਰ ਮੌਸਮੀ ਬਿਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ 'ਮੁੱਖ ਮੰਤਰੀ ਸਿਹਤ ਯੋਜਨਾ' ਬਣੀ ਜੀਵਨਰੇਖਾ <br/> ਅਗਲੀ ਖ਼ਬਰ ਚੰਡੀਗੜ੍ਹ 'ਚ ਪਾਣੀ ਭਰਨ ਦੀ ਸਮੱਸਿਆ ਰੋਕਣ ਲਈ ਮੇਅਰ ਨੇ ਯੂ.ਟੀ. ਦੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ <br/>
Ad Position 24