18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਚੰਡੀਗੜ੍ਹ 'ਚ ਪਾਣੀ ਭਰਨ ਦੀ ਸਮੱਸਿਆ ਰੋਕਣ ਲਈ ਮੇਅਰ ਨੇ ਯੂ.ਟੀ. ਦੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ <br/>

Ad Position 21
No active advertisement
ਅਜੀਤ ਡੈਸਕ 28-05-2026
ਚੰਡੀਗੜ੍ਹ, 27 ਮਈ (ਸੰਦੀਪ ਕੁਮਾਰ ਮਾਹਨਾ) – ਹਰ ਸਾਲ ਮਾਨਸੂਨ ਦੌਰਾਨ ਪਾਣੀ ਭਰਨ ਦੀ ਸਮੱਸਿਆ ਤੋਂ ਨਜਿੱਠਣ ਲਈ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਯੂ.ਟੀ. ਚੰਡੀਗੜ੍ਹ ਦੇ ਮੁੱਖ ਸਕੱਤਰ ਐਚ ਰਾਜੇਸ਼ ਪ੍ਰਸਾਦ ਨੂੰ ਪੱਤਰ ਲਿਖ ਕੇ ਤੁਰੰਤ ਰੋਕਥਾਮੀ ਕਦਮ ਚੁੱਕਣ ਦੀ ਮੰਗ ਕੀਤੀ ਹੈ | ਮੇਅਰ ਨੇ ਆਪਣੇ ਪੱਤਰ 'ਚ ਕਿਹਾ ਕਿ ਹਰ ਸਾਲ ਭਾਰੀ ਬਾਰਿਸ਼ ਦੌਰਾਨ ਸ਼ਹਿਰ ਦੇ ਕਈ ਸੈਕਟਰਾਂ, ਕਾਲੋਨੀਆਂ ਤੇ ਪਿੰਡਾਂ ਵਿਚ ਪਾਣੀ ਖੜ੍ਹਾ ਹੋਣ, ਚੋਆਂ ਦੇ ਓਵਰਫ਼ਲੋ, ਡਰੇਨੇਜ ਚੈਨਲਾਂ ਦੇ ਜਾਮ ਹੋਣ ਤੇ ਟ੍ਰੈਫ਼ਿਕ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਨਾਲ ਜਨਤਕ ਜਾਇਦਾਦ ਤੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਦਾ ਹੈ | ਉਨ੍ਹਾਂ ਕਿਹਾ ਕਿ ਐਨ-ਚੋਅ, ਜੋ ਸ਼ਹਿਰ ਦੇ ਅਹਿਮ ਸਟਾਰਮ ਵਾਟਰ ਕੈਰੀਅਰ ਸਿਸਟਮਾਂ ਵਿਚੋਂ ਇਕ ਹੈ, ਵਿਚ ਲਗਾਤਾਰ ਗਾਰ, ਕੂੜਾ-ਕਰਕਟ, ਜੰਗਲੀ ਬੂਟਿਆਂ ਤੇ ਹੋਰ ਰੁਕਾਵਟਾਂ ਦੇ ਇਕੱਠੇ ਹੋਣ ਕਾਰਨ ਪਾਣੀ ਲੰਘਾਉਣ ਦੀ ਸਮਰੱਥਾ ਘੱਟ ਰਹੀ ਹੈ | ਮੇਅਰ ਨੇ ਇਹ ਵੀ ਦੱਸਿਆ ਕਿ ਪਟਿਆਲਾ ਕੀ ਰਾਓ, ਜੋ ਸ਼ਹਿਰ ਦੇ ਡਰੇਨੇਜ ਨੈੱਟਵਰਕ ਨਾਲ ਜੁੜਿਆ ਇਕ ਮਹੱਤਵਪੂਰਨ ਮੌਸਮੀ ਚੈਨਲ ਹੈ, ਵਿਚ ਵੀ ਤੁਰੰਤ ਡੀ-ਸਿਲਟਿੰਗ, ਰੁਕਾਵਟਾਂ ਹਟਾਉਣ ਅਤੇ ਸੰਵੇਦਨਸ਼ੀਲ ਥਾਵਾਂ ਦੀ ਮਜ਼ਬੂਤੀ ਲਈ ਕੰਮ ਕਰਵਾਉਣ ਦੀ ਲੋੜ ਹੈ | ਉਨ੍ਹਾਂ ਯੂ.ਟੀ. ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਮਾਨਸੂਨ ਤੋਂ ਪਹਿਲਾਂ ਚੋਆਂ ਦੀ ਵਿਸਥਾਰਪੂਰਵਕ ਸਫ਼ਾਈ, ਡੀ-ਸਿਲਟਿੰਗ ਤੇ ਪਾਣੀ ਦੇ ਪ੍ਰਵਾਹ 'ਚ ਰੁਕਾਵਟ ਬਣ ਰਹੀਆਂ ਸਮੱਸਿਆਵਾਂ ਨੂੰ ਤੁਰੰਤ ਦੂਰ ਕੀਤਾ ਜਾਵੇ | ਨਾਲ ਹੀ ਓਵਰਫ਼ਲੋ ਤੇ ਕਟਾਅ ਵਾਲੀਆਂ ਸੰਭਾਵਿਤ ਥਾਵਾਂ ਦੀ ਪਹਿਚਾਣ ਕਰਕੇ ਲੋੜੀਂਦੇ ਮਜ਼ਬੂਤੀਕਰਨ ਦੇ ਕੰਮ ਵੀ ਜਲਦ ਪੂਰੇ ਕੀਤੇ ਜਾਣ | ਮੇਅਰ ਨੇ ਕਿਹਾ ਕਿ ਸਮੇਂ ਸਿਰ ਕੀਤੇ ਗਏ ਰੋਕਥਾਮ ਉਪਰਾਲਿਆਂ ਤੇ ਵੱਖ-ਵੱਖ ਵਿਭਾਗਾਂ ਵਿਚਕਾਰ ਸਹਿਯੋਗ ਨਾਲ ਮਾਨਸੂਨ ਦੌਰਾਨ ਡਰੇਨੇਜ ਪ੍ਰਬੰਧਨ ਨੂੰ ਸੁਚਾਰੂ ਬਣਾਇਆ ਜਾ ਸਕਦਾ ਹੈ ਅਤੇ ਸ਼ਹਿਰ ਵਾਸੀਆਂ ਨੂੰ ਬੇਵਜਾ ਪਰੇਸ਼ਾਨੀ ਤੋਂ ਬਚਾਇਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਾਜਵਾ ਵਲੋਂ ਓਲੰਪੀਅਨ ਰਾਜਾ ਰਣਧੀਰ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਮਹਿਲਾ ਆਈ.ਪੀ.ਐਸ. ਅਫਸਰ ਨਾਲ ਬਦਸਲੂਕੀ ਕਰਨ ਵਾਲੇ ਰਵਨੀਤ ਬਿੱਟੂ ਖਿਲਾਫ ਮੁੱਖ ਮੰਤਰੀ ਕਰਨ ਕਾਰਵਾਈ-ਬਲਵਿੰਦਰ ਸਿੰਘ ਧ...
Ad Position 24