03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਡੇਰਾਬੱਸੀ ਵਿਖੇ 7 ਰਾਊਾਡਾਂ 'ਚ ਮੁਕੰਮਲ ਹੋਵੇਗੀ ਵੋਟਾਂ ਦੀ ਗਿਣਤੀ

Ad Position 21
No active advertisement
ਅਜੀਤ ਡੈਸਕ 29-05-2026
ਡੇਰਾਬਸੀ, 28 ਮਈ (ਰਣਬੀਰ ਸਿੰਘ ਪੜ੍ਹੀ)- ਨਗਰ ਕੌਂਸਲ ਡੇਰਾਬੱਸੀ ਲਈ ਪਈਆਂ ਵੋਟਾਂ ਦੀ ਗਿਣਤੀ ਸਥਾਨਕ ਸਰਕਾਰੀ ਕਾਲਜ ਵਿਖੇ ਸਥਾਪਿਤ ਗਿਣਤੀ ਕੇਂਦਰ 'ਚ ਹੋਵੇਗੀ | ਡੇਰਾਬੱਸੀ 'ਚ 51 ਬੂਥ ਹੋਣ ਕਾਰਨ 7 ਰਾਊਾਡਾਂ 'ਚ 18 ਵਾਰਡਾਂ ਦੀ ਗਿਣਤੀ ਮੁਕੰਮਲ ਕਰ ਲਈ ਜਾਵੇਗੀ | ਡੇਰਾਬੱਸੀ ਦੇ ਐਸ. ਡੀ. ਐਮ.-ਕਮ-ਰਿਟਰਨਿੰਗ ਅਫ਼ਸਰ ਅਮਿਤ ਗੁਪਤਾ ਨੇ ਦੱਸਿਆ ਕਿ ਸਟਰਾਂਗ ਰੂਮ 'ਚੋਂ ਬੈਲਟ ਬਾਕਸ ਲਿਆਉਣ-ਲਿਜਾਣ ਅਤੇ ਗਿਣਤੀ ਦੀ ਸਾਰੀ ਕਾਰਵਾਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ | ਇਸ ਸਾਰੀ ਪ੍ਰਕਿਰਿਆ ਦੀ ਲਾਈਵ ਕਵਰੇਜ ਲੋਕਾਂ ਨੂੰ ਦਿਖਾਉਣ ਲਈ ਸਟੂਡੈਂਟ ਸੈਂਟਰ 'ਚ ਵੱਡੀ ਸਕਰੀਨ ਦਾ ਪ੍ਰਬੰਧ ਕੀਤਾ ਗਿਆ ਹੈ | ਸਵੇਰੇ 7 ਵਜੇ ਸਟਰਾਂਗ ਰੂਮ ਖੋਲ੍ਹ ਕੇ ਅੱਠ ਵਾਰਡਾਂ ਦੇ ਬੈਲਟ ਬਾਕਸ ਇਕੋ ਸਮੇਂ ਅੱਠ ਟੇਬਲਾਂ 'ਤੇ ਗਿਣਤੀ ਲਈ ਰੱਖੇ ਜਾਣਗੇ | ਜ਼ਿਕਰਯੋਗ ਹੈ ਕਿ ਡੇਰਾਬੱਸੀ ਦੇ 18 ਵਾਰਡਾਂ ਤੋਂ 79 ਉਮੀਦਵਾਰ ਚੋਣ ਮੈਦਾਨ 'ਚ ਹਨ | ਨਾਮਜ਼ਦਗੀਆਂ ਰੱਦ ਹੋਣ ਅਤੇ ਨਾਂਅ ਵਾਪਸੀ ਵਾਲੇ ਦਿਨ ਡੇਰਾਬੱਸੀ ਦੇ ਵਾ. ਨੰ. 19 ਤੋਂ ਹਰਜੀਤ ਕੌਰ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ | ਡੇਰਾਬੱਸੀ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ 18-18, ਅਕਾਲੀ ਦਲ ਅਤੇ ਭਾਜਪਾ ਦੇ 17-17 ਉਮੀਦਵਾਰ ਚੋਣ ਲੜ ਰਹੇ ਹਨ ਤੇ ਬਾਕੀ ਆਜ਼ਾਦ ਉਮੀਦਵਾਰ ਹਨ |
Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਮੁਹਿੰਮ ਦੌਰਾਨ ਕਿਸਾਨਾਂ ਨੂੰ ਗੰਨੇ ਦੀ ਫ਼ਸਲ 'ਚ ਖਾਦਾਂ ਦੀ ਸੁਚੱਜੀ ਵਰਤੋਂ ਸੰਬੰਧੀ ਕੀਤਾ ਜਾ ਰਿਹੈ ਜਾਗਰੂ... ਅਗਲੀ ਖ਼ਬਰ ਮਾਮਲਾ ਪੰਚਕੂਲਾ ਦੇ ਸੈਕਟਰ-4 ਵਿਖੇ ਸੁਨਿਆਰੇ ਵਲੋਂ ਖ਼ੁਦਕੁਸ਼ੀ ਕਰਨ ਦਾ ਪੁਲਿਸ ਕਰ ਰਹੀ ਹੈ ਸੁਸਾਈਡ ਨੋਟ ਦੀ ਜਾਂਚ
Ad Position 24
No active advertisement