ਚੰਡੀਗੜ੍ਹ, 28 ਮਈ (ਅਜਾਇਬ ਸਿੰਘ ਔਜਲਾ) 'ਕਹਾਣੀ ਸੰਗਤ' ਚੰਡੀਗੜ ਦੀ ਹੰਗਾਮੀ ਇਕੱਤਰਤਾ ਸੰਗਤ ਦੇ ਕਨਵੀਨਰ ਪਰਮਜੀਤ ਮਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪ੍ਰਸਿੱਧ ਸਾਹਿਤਕਾਰ ਰਿਪੂਦਮਨ ਸਿੰਘ ਰੂਪ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ | ਕਹਾਣੀ ਸੰਗਤ ਦੀ ਪ੍ਰਧਾਨ ਸ੍ਰੀਮਤੀ ਦੀਪਤੀ ਬਬੂਟਾ, ਮੁੱਖ ਸਲਾਹਕਾਰ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਰੂਪ ਖੱਬੇ ਪੱਖੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਇੱਕ ਅਜਿਹੇ ਪ੍ਰਤੀਬੱਧ ਲੇਖਕ ਸਨ, ਜਿਨਾਂ ਨੇ ਉਮਰ ਭਰ ਮਿਹਨਤਕਸ਼ ਲੋਕਾਂ ਦੇ ਹਿੱਤਾਂ ਲਈ ਦਿੜਤਾ ਨਾਲ ਪਹਿਰਾ ਦਿੱਤਾ | ਸੰਗਤ ਦੇ ਹਾਜ਼ਰ ਮੈਂਬਰਾਂ ਜਿਨਾਂ ਵਿਚ ਡਾ. ਅਵਤਾਰ ਸਿੰਘ ਪਤੰਗ, ਸਰੂਪ ਸਿਆਲਵੀ, ਪਿ੍ੰ. ਸਤਨਾਮ ਸਿੰਘ , ਸੁਰਜੀਤ ਸੁਮਨ, ਗੁਰਮੀਤ ਸਿੰਗਲ, ਯਤਿੰਦਰ ਕੌਰ ਮਾਹਲ, ਗੁਰਦੀਪ ਮਹੌਣ ਨੇ ਇਸ ਮੌਕੇ ਕਿਹਾ ਕਿ ਰਿਪੂਦਮਨ ਸਿੰਘ ਰੂਪ ਦੀ ਮੌਤ ਨਾਲ ਸਾਹਿਤਕ ਜਗਤ ਵਿਚ ਇਕ ਨਾ ਪੂਰਾ ਹੋਣ ਵਾਲਾ ਖਲਾਅ ਪੈਦਾ ਹੋ ਗਿਆ ਹੈ | ਸਮੂਹ ਮੈਂਬਰਾਂ ਨੇ ਰਿਪੁਦਮਨ ਸਿੰਘ ਰੂਪ ਪ੍ਰਤੀ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਵੀ ਭੇਟ ਕੀਤੀ ਗਈ |