22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਾਲਾਨਾ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 26-01-2026
ਘਨੌਲੀ, 25 ਜਨਵਰੀ (ਜਸਵੀਰ ਸਿੰਘ ਸੈਣੀ)-ਘਨੌਲੀ ਵਿਖੇ ਬਸੰਤ ਪੰਚਮੀ ਦੇ ਸਬੰਧ ਵਿਚ ਨਗਰ ਖੇੜਾ ਗੁੱਗਾ ਮੈੜੀ ਕਮੇਟੀ ਘਨੌਲੀ ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਸਵੇਰੇ ਖੇੜੇ 'ਤੇ ਚਾਦਰ ਚੜ੍ਹਾਉਣ ਦੀ ਰਸਮ, ਪਿੰਡ ਦੀ ਸੁੱਖ ਸ਼ਾਂਤੀ ਲਈ ਹਵਨ ਪੂਜਾ ਕੀਤੀ ਗਈ | ਉਪਰੰਤ ਸਬਜ਼ੀ ਮੰਡੀ ਵਾਲੇ ਸਥਾਨ 'ਤੇ ਸੰਗਤਾਂ ਦੇ ਲਈ ਭੰਡਾਰਾ ਚਲਾਇਆ ਗਿਆ | ਸ਼ਾਮ ਦੇ ਸਮਾਗਮ ਵਿਚ ਪ੍ਰਸਿੱਧ ਗਵੱਈਏ ਮੋਹਣ ਲਾਲ ਹਸਨਪੁਰ ਵਾਲਿਆਂ ਦੀ ਪਾਰਟੀ ਨੇ ਸੰਗਤਾਂ ਨੂੰ ਬਾਬੇ ਦੀ ਮਹਿਮਾ ਨਾਲ ਜੋੜਿਆ ਜਿਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰ ਭਰੀ ਉੱਥੇ ਹੀ ਨੌਜਵਾਨਾਂ ਨੇ ਵੱਖ-ਵੱਖ ਪ੍ਰਕਾਰ ਦੀ ਸੇਵਾ ਕੀਤੀ | ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ, ਸਰਪੰਚ ਕੁਲਦੀਪ ਸਿੰਘ ਜੇਈ, ਭਗਤ ਟੀਟੂ, ਸੁਰਜੀਤ ਸਿੰਘ ਬਿੱਲਾ, ਪੰਚ ਤਰਲੋਚਨ ਸਿੰਘ ਧੀਮਾਨ, ਬਲਾਕ ਸੰਮਤੀ ਮੈਂਬਰ ਸੰਦੀਪ ਕੁਮਾਰ, ਪੰਚ ਪ੍ਰਦੀਪ ਸਿੰਘ ਸੈਣੀ, ਆਪ ਆਗੂ ਬਿਕਰਮਜੀਤ ਸਿੰਘ ਵਿਕੀ ਦਸਮੇਸ਼ ਨਗਰ, ਪੰਚ ਮਨਜੀਤ ਸਿੰਘ ਪਿੰਕਾ, ਪੰਚ ਨਰਿੰਦਰ ਸਿੰਘ ਰਾਜੂ, ਗੌਰਵ ਖੱਤਰੀ, ਰਾਏ ਸਾਬ, ਦੀਪਕ ਟੇਲਰ, ਸੁਰਿੰਦਰ ਸਿੰਘ ਦਸਮੇਸ਼ ਨਗਰ, ਦਵਿੰਦਰ ਕੁਮਾਰ ਸੰਜੂ, ਬਲਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ ਗਣਤੰਤਰ ਦਿਵਸ ਮੌਕੇ ਨਹੀਂ ਲੈਣਗੇ ਸਨਮਾਨ <br/> ਅਗਲੀ ਖ਼ਬਰ ਚੰਨੀ ਵਿਧਾਨ ਸਭਾ ਦੀ ਚੋਣ ਨਸ਼ੇ ਨਾ ਵੰਡਣ ਦੀ ਸਹੁੰ ਚੁੱਕ ਕੇ ਲੜਨ -ਹਲਕਾ ਇੰਚਾਰਜ ਸੰਧੂ
Ad Position 24