02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਐਕਟਿਵਾ ਨੂੰ ਟਰੱਕ ਦੀ ਫੇਟ ਵੱਜਣ ਨਾਲ ਨੌਜਵਾਨ ਦੀ ਮੌਕੇ 'ਤੇ ਮੌਤ <br/>

Ad Position 21
No active advertisement
ਅਜੀਤ ਡੈਸਕ 23-05-2026
ਭਰਤਗੜ੍ਹ, 22 ਮਈ (ਜਸਬੀਰ ਸਿੰਘ ਬਾਵਾ)-ਭਰਤਗੜ੍ਹ 'ਚ ਹੋਟਲ ਸੁਕੂਨ ਦੇ ਸਾਹਮਣੇ ਕੌਮੀ ਮਾਰਗ 'ਤੇ ਰੂਪਨਗਰ ਵਲੋਂ ਕੀਰਤਪੁਰ ਸਾਹਿਬ ਵੱਲ ਜਾ ਰਹੀ ਐਕਟਿਵਾ ਨੂੰ ਟਰੱਕ ਦੀ ਫੇਟ ਵੱਜਣ ਦੇ ਨਤੀਜੇ ਵਜੋਂ ਇੱਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ | ਪੁਲਿਸ ਚੌਕੀ ਦੇ ਇੰਚਾਰਜ ਸਰਤਾਜ ਸਿੰਘ, ਜਾਂਚ ਅਧਿਕਾਰੀ ਸੁਰਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਕਤ ਨੌਜਵਾਨ ਰੂਪਨਗਰ ਤੋਂ ਕੰਮ ਕਰਕੇ ਪੀ. ਬੀ. 74 ਬੀ/9852 ਨੰਬਰੀ ਐਕਟਿਵਾ 'ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ, ਇਸਦਾ ਰਿਸ਼ਤੇਦਾਰ ਸਾਹਿਲ ਕੁਮਾਰ ਪੁੱਤਰ ਵਿਨੋਦ ਕੁਮਾਰ ਵਾਸੀ ਹੰਬੋਵਾਲ ਆਪਣੀ ਕਾਰ 'ਤੇ ਇਸੇ ਮਾਰਗ 'ਤੇ ਆ ਰਿਹਾ ਸੀ, ਇਨ੍ਹਾਂ ਦੇ ਸਾਹਮਣੇ ਹੀ ਉਕਤ ਐਕਟਿਵਾ ਨੂੰ ਐੱਚ. ਪੀ. 07 ਡੀ/ 0722 ਨੰਬਰੀ ਟਰੱਕ ਦੀ ਫੇਟ ਵੱਜਣ ਨਾਲ ਐਕਟਿਵਾ ਡਿਵਾਈਡਰ ਨਾਲ ਟਕਰਾਉਣ ਮਗਰੋਂ ਉਕਤ ਟਰੱਕ ਨੌਜਵਾਨ ਦੇ ਸਿਰ ਉਪਰੋਂ ਨਿਕਲ ਗਿਆ ਤੇ ਐਕਟਿਵਾ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ਇਨ੍ਹਾਂ ਦੱਸਿਆ ਕਿ ਮਿ੍ਤਕ ਦੀ ਸ਼ਨਾਖ਼ਤ ਪ੍ਰਭਾਤ ਸਿੰਘ ਚੰਦੇਲ ਪੁੱਤਰ ਓਪਿੰਦਰ ਸਿੰਘ ਵਾਸੀ: ਨਿੱਕੂ ਨੰਗਲ ਥਾਣਾ ਨੰਗਲ, ਜ਼ਿਲ੍ਹਾ ਰੂਪਨਗਰ ਵਜੋਂ ਹੋਈ | ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ 'ਚ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਿਸਾਂ ਦੇ ਸਪੁਰਦ ਕਰ ਦਿੱਤੀ ਹੈ ਤੇ ਮਿ੍ਤਕ ਦੇ ਰਿਸ਼ਤੇਦਾਰ ਸਾਹਿਲ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਲੋੜੀਂਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਸਦੀ ਭਾਲ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਨਗਰ ਕੌਂਸਲ ਚੋਣਾਂ ਚੋਣ ਪ੍ਰਚਾਰ 'ਤੇ ਖ਼ਰਚ ਕਰਨ 'ਚ ਭਾਜਪਾ ਤੇ 'ਆਪ' ਸਭ ਤੋਂ ਮੋਹਰੀ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨੰਗਲ ਵਿਖੇ ਸਫ਼ਾਈ ਸੇਵਕਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ <br/>
Ad Position 24
No active advertisement