02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਭਾਰਤ ਮਾਲਾ ਹਾਈਵੇਅ ਸੰਘਰਸ਼ ਮੋਰਚੇ ਵਲੋਂ 24 ਦਾ ਵਿਸ਼ਾਲ ਧਰਨਾ ਕੁੱਝ ਦਿਨਾਂ ਲਈ ਮੁਲਤਵੀ <br/>

Ad Position 21
No active advertisement
ਅਜੀਤ ਡੈਸਕ 23-05-2026
ਸ੍ਰੀ ਚਮਕੌਰ ਸਾਹਿਬ, 22 ਮਈ (ਜਗਮੋਹਣ ਸਿੰਘ ਨਾਰੰਗ)- ਭਾਰਤ ਮਾਲਾ ਹਾਈਵੇਅ ਸੰਘਰਸ਼ ਮੋਰਚੇ ਵਲੋਂ ਹਾਈਵੇਅ ਅਥਾਰਟੀ ਖਿਲਾਫ 24 ਮਈ ਨੂੰ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਧਰਨੇ ਨੂੰ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ | ਇਹ ਜਾਣਕਾਰੀ ਅੱਜ ਭਾਰਤੀ ਕਿਸਾਨ ਯੂਨੀਅਨ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਗੱਗੋਂ ਆਦਿ ਆਗੂਆਂ ਵਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਦੋਰਾਨ ਦਿੰਦਿਆਂ ਦੱਸਿਆ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਇਲਾਕੇ ਅੰਦਰੋਂ ਨਿਕਲਦੇ ਹਾਈਵੇਅ ਦੇ ਹਾਈਵੇਅ ਅਥਾਰਟੀ ਵਲੋਂ ਛੱਡੇ ਅਧੂਰੇ ਅੰਡਰ ਪਾਸ ਨੂੰ ਮੁਕੰਮਲ ਕਰਵਾਉਣ, ਹਾਈਵੇਅ ਦੇ ਦੋਵੇਂ ਪਾਸੇ ਦੇ ਜ਼ਮੀਨ ਮਾਲਕਾਂ ਲਈ ਲਾਂਘੇ, ਸਰਵਿਸ ਸੜਕਾਂ ਬਣਾਉਣ, ਹਾਈਵੇਅ ਲਈ ਨਿਰਮਾਣ ਕੰਪਨੀਆਂ ਦੇ ਟਿੱਪਰਾਂ ਵਲੋਂ ਤੋੜੀਆਂ ਲਿੰਕ ਸੜਕਾਂ ਦੀ ਮੁਰੰਮਤ ਆਦਿ ਮੰਗਾਂ ਨੂੰ ਲੈ ਕੇ ਹਾਈਵੇਅ ਅਥਾਰਟੀ ਖਿਲਾਫ 13 ਮਈ ਤੋਂ ਅਥਾਰਟੀ ਦੇ ਪਿੰਡ ਗੱਗੋਂ ਪਲਾਂਟ ਮੁਹਰੇ ਭਾਕਿਯੂ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਤੇ ਸੁਖਵਿੰਦਰ ਸਿੰਘ ਗੱਗੋਂ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ 24 ਮਈ ਨੂੰ ਗੱਗੋਂ ਵਿਖੇ ਇੱਕ ਸੂਬਾ ਪੱਧਰੀ ਵਿਸ਼ਾਲ ਧਰਨੇ ਦੀ ਕਾਲ ਦਿੱਤੀ ਗਈ ਸੀ ਜਿਸ ਵਿਚ ਸੂਬੇ ਦੇ ਵੱਡੇ ਆਗੂਆਂ ਦੀ ਸ਼ਮੂਲੀਅਤ ਹੋਣੀ ਸੀ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਅਧਿਕਾਰੀਆਂ ਵਲੋਂ ਨਗਰ ਕੌਂਸਲ ਚੋਣਾਂ ਨੂੰ ਸਾਹਮਣੇ ਰੱਖ ਕੇ ਇਸ ਧਰਨੇ ਨੂੰ ਮੁਲਤਵੀ ਕਰਨ ਦੀ ਕੀਤੀ ਅਪੀਲ ਨੂੰ ਮੱਦੇਨਜ਼ਰ ਰਖਦਿਆਂ 24 ਮਈ ਦੇ ਧਰਨੇ ਨੂੰ ਮੁਲਤਵੀ ਕੀਤਾ ਗਿਆ ਹੈ | ਇਨ੍ਹਾਂ ਆਗੂਆਂ ਇਹ ਵੀ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਾਈਵੇਅ ਅਥਾਰਟੀ/ਨਿਰਮਾਣ ਕੰਪਨੀਆਂ ਨੂੰ ਵੀ ਮੀਟਿੰਗ ਵਿਚ ਸ਼ਾਮਲ ਕੀਤਾ ਤੇ ਧਰਨਾਕਾਰੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਦੇਸ਼ ਵੀ ਦਿੱਤੇ | ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਚੋਣਾਂ ਦੇ ਨਤੀਜਿਆਂ ਤੱਕ ਉਕਤ ਮੰਗਾਂ 'ਤੇ ਕੰਮ ਸ਼ੁਰੂ ਨਾ ਹੋਇਆ ਤਾਂ ਜਲਦੀ ਹੀ ਮੁੜ ਵਿਸ਼ਾਲ ਧਰਨੇ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਮਾ: ਸੁਰਿਮਦਰਪਾਲ ਸਿੰਘ, ਸਾਬਕਾ ਸਰਪੰਚ ਸਾਧੂ ਸਿੰਘ, ਹਰਜਿੰਦਰ ਸਿੰਘ ਦੁੱਗਰੀ, ਮਨਿੰਦਰ ਸਿੰਘ ਗੱਗੋ, ਕੁਲਦੀਪ ਸਿੰਘ ਮੁੰਡੀਆਂ, ਧਰਮਿੰਦਰ ਸਿੰਘ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਦੁੱਗਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਦਲਜੀਤ ਕੌਰ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਡਾਕਟਰ ਸੰਜੀਵ ਗੌਤਮ ਤੇ ਜੇ.ਈ. ਦੀ ਜ਼ਮੀਨੀ ਵਿਵਾਦ ਬਾਰੇ ਵੀਡੀਓ ਵਾਇਰਲ
Ad Position 24
No active advertisement