02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਰੋਟਰੀ ਕਲੱਬ ਰੂਪਨਗਰ ਨੇ ਆਈ.ਟੀ.ਆਈ. 'ਚ ਵਾਟਰ ਕੂਲਰ ਲਗਾਇਆ

Ad Position 21
No active advertisement
ਅਜੀਤ ਡੈਸਕ 12-06-2026
ਰੂਪਨਗਰ, 11 ਜੂਨ (ਯਸ਼ਵੰਤ ਬੱਸੀ)- ਰੋਟਰੀ ਦੇ ਸਾਫ਼ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਜ਼ਰੂਰਤਾਂ ਪ੍ਰਦਾਨ ਕਰਨ ਦੇ ਮਿਸ਼ਨ ਨਾਲ ਜੁੜੇ ਆਪਣੇ ਕਮਿਊਨਿਟੀ ਸੇਵਾ ਪ੍ਰੋਜੈਕਟਾਂ ਨੂੰ ਜਾਰੀ ਰੱਖਦੇ ਹੋਏ, ਰੋਟਰੀ ਕਲੱਬ ਰੂਪਨਗਰ ਨੇ ਅੱਜ ਨੰਗਲ ਰੋਡ 'ਤੇ ਸਥਿਤ ਸਥਾਨਕ ਉਦਯੋਗਿਕ ਸਿਖਲਾਈ ਸੰਸਥਾ ਵਿਚ ਇੱਕ ਵਾਟਰ ਕੂਲਰ ਲਗਾਇਆ | ਇਸ ਪ੍ਰੋਜੈਕਟ ਦੇ ਮੁੱਖ ਮਹਿਮਾਨ ਇਲਾਕੇ ਦੇ ਪ੍ਰਸਿੱਧ ਸਰਜਨ ਤੇ ਸਾਬਕਾ ਰੋਟਰੀ ਜ਼ਿਲ੍ਹਾ ਗਵਰਨਰ ਡਾ. ਆਰ.ਐਸ. ਪਰਮਾਰ ਸਨ | ਇਸ ਮੌਕੇ ਉਨ੍ਹਾਂ ਨੇ ਇਸ ਸੰਸਥਾ ਦੇ ਵਿਦਿਆਰਥੀਆਂ ਲਈ ਵਾਟਰ ਕੂਲਰ ਪ੍ਰਦਾਨ ਕਰਨ ਲਈ ਕਲੱਬ ਲੀਡਰਸ਼ਿਪ ਦੀ ਸ਼ਲਾਘਾ ਕੀਤੀ | ਕਲੱਬ ਦੇ ਪ੍ਰਧਾਨ ਰੋਟੇਰੀਅਨ ਸੁਧੀਰ ਸ਼ਰਮਾ ਨੇ ਦੱਸਿਆ ਕਿ ਇਸ ਰੋਟਰੀ ਸਾਲ ਵਿਚ, ਉਨ੍ਹਾਂ ਨੇ ਜਨਤਕ ਵਰਤੋਂ ਲਈ ਦੋ ਵਾਟਰ ਕੂਲਰ ਲਗਾਏ ਹਨ | ਪਿ੍ੰਸੀਪਲ ਰਾਜੀਵ ਕੁਮਾਰ ਤੇ ਸੰਸਥਾ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਰੋਟਰੀ ਕਲੱਬ ਦਾ ਧੰਨਵਾਦ ਕੀਤਾ | ਇਸ ਮੌਕੇ ਰੋਟਰੀ ਕਲੱਬ ਰੂਪਨਗਰ ਤੋਂ ਅਸਿਸਟੈਂਟ ਗਵਰਨਰ ਗੁਰਪ੍ਰੀਤ ਸਿੰਘ, ਕਲੱਬ ਸਕੱਤਰ ਡਾ. ਅੰਕੁਰ ਵਾਹੀ, ਸਾਬਕਾ ਪ੍ਰਧਾਨ ਕੁਲਵੰਤ ਸਿੰਘ, ਇਨਕਮਿੰਗ ਪ੍ਰਧਾਨ ਗਗਨ ਸੈਣੀ ਤੇ ਰੋਟੇਰੀਅਨ ਪ੍ਰਮੋਦ ਸ਼ਰਮਾ, ਆਈ.ਟੀ.ਆਈ. ਰੋਪੜ ਦੇ ਟਰੇਨਿੰਗ ਅਫ਼ਸਰ ਜਗਜੀਤ ਸਿੰਘ, ਸੁਪਰਡੈਂਟ ਇੰਦਰਜੀਤ ਸਿੰਘ, ਕਾਮਨਾ
Ad Position 22
No active advertisement
ਪਿਛਲੀ ਖ਼ਬਰ ਸਾਂਝਾ ਮੰਚ ਥਰਮਲ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਤੀਜਾ ਦਿਨ ਵੀ ਧਰਨਾ ਜਾਰੀ ਅਗਲੀ ਖ਼ਬਰ ਮੋਰਿੰਡਾ ਵਿਖੇ ਦਿਨ ਦਿਹਾੜੇ ਘਰ 'ਚ ਚੋਰੀ
Ad Position 24
No active advertisement