02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਦਰਜਨਾਂ ਪਿੰਡਾਂ ਲਈ ਸਰਾਪ ਸਿੱਧ ਹੋਵੇਗਾ ਦੁੱਧੜ ਵਿਖੇ ਲੱਗਣ ਵਾਲਾ ਕੰਪਰੈਸਡ ਬਾਇਓ ਪਲਾਂਟ-ਭਾਨਰੀ

Ad Position 21
No active advertisement
ਅਜੀਤ ਡੈਸਕ 11-07-2026
ਪਟਿਆਲਾ, 10 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਵਲੋਂ 10 ਜੂਨ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ’ਚ ਕੰਪਰੈਸਡ ਬਾਇਓ ਪਲਾਂਟ ਪਟਿਆਲਾ ਤੇ ਜਲੰਧਰ ਵਿਚ ਲਾਉਣ ਦਾ ਜੋ ਫ਼ੈਸਲਾ ਕੀਤਾ ਗਿਆ ਹੈ ਉਹ ਹਲਕਾ ਸਮਾਣਾ ਤੇ ਦਰਜਨਾਂ ਪਿੰਡਾਂ ਲਈ ਸਰਾਪ ਸਿੱਧ ਹੋਵੇਗਾ। ਇਹ ਪ੍ਰਗਟਾਵਾ ਕਰਦਿਆਂ ਅਕਾਲੀ ਆਗੂ ਗੁਰਧਿਆਨ ਸਿੰਘ ਭਾਨਰੀ ਨੇ ਦੱਸਿਆ ਕਿ ਪਟਿਆਲਾ ਵਿਖੇ ਲਗਾਇਆ ਜਾਣ ਵਾਲਾ ਕੰਪਰੈਸਡ ਬਾਇਓਗੈਸ ਪਲਾਂਟ ਹਲਕਾ ਸਮਾਣਾ ਦੇ ਪਿੰਡ ਦੁੱਧੜ ਵਿਚ ਲਗਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਲਕਾ ਸਮਾਣਾ ਨੂੰ ਕੋਈ ਵੱਡਾ ਪ੍ਰਾਜੈਕਟ ਤਾਂ ਨਹੀਂ ਦੇ ਸਕੀ ਪਰ ਅੱਧੇ ਪੰਜਾਬ ਦੀ ਗੰਦਗੀ ਤੇ ਕੂੜਾ ਕਰਕਟ ਇਥੇ ਜਬਰੀ ਸੁੱਟਣ ਤਿਆਰੀ ਕੀਤੀ ਜਾ ਰਹੀ ਹੈ, ਇਸ ਨੂੰ ਸ਼ੋ੍ਰਮਣੀ ਅਕਾਲੀ ਦਲ ਤੇ ਇਲਾਕਾ ਨਿਵਾਸੀ ਕਿਸੇ ਵੀ ਕੀਮਤ ਵਿਚ ਨਹੀਂ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਪਲਾਂਟ ਦਾ ਕੰਮ ਹਿੰਦੁਸਤਾਨ ਪੈਟਰੋਲੀਅਮ ਨੂੰ ਅਲਾਟ ਕਰ ਦਿੱਤਾ ਗਿਆ ਹੈ, ਹੁਣ ਪੰਜਾਬ ਸਰਕਾਰ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ’ਤੇ ਹਲਕਾ ਸਮਾਣਾ ਦੇ ਪਿੰਡ ਦੂਧੜ ਵਿਖੇ ਜਬਰੀ ਨਾਲ ਕੂੜਾ ਸੁੱਟਣ ਦੀ ਤਿਆਰੀ ਵਿਚ ਜੁੱਟ ਗਈ ਹੈ। ਭਾਨਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਨੇੜਲੇ ਪਿੰਡਾਂ ਦੇ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਦੇ ਕਾਰਨ ਅਕਾਲੀ-ਭਾਜਪਾ ਤੇ ਕਾਂਗਰਸ ਸਰਕਾਰ ਵੀ ਪਿੰਡ ਦੁੱਧੜ ਵਿਖੇ ਕੰਪਰੈਸਡ ਬਾਇਓ ਗੈਸ ਪਲਾਂਟ ਨਹੀਂ ਲਗਾ ਸਕੀਆਂ। ਇਹ ਪਲਾਂਟ ਪੂਰੇ ਮਾਲਵੇ ਦੇ ਗਿੱਲੇ ਤੇ ਸੁੱਕੇ ਕੂੜੇ ਨੂੰ ਸਮੇਟਣ ਲਈ ਲਾਇਆ ਜਾ ਰਿਹਾ ਹੈ, ਪੰਜਾਬ ਸਰਕਾਰ ਪੂਰੇ ਪੰਜਾਬ ਦਾ ਗੰਦ ਆਉਣ ਵਾਲੇ ਸਮੇਂ ਵਿਚ ਹਲਕਾ ਸਮਾਣਾ ਵਿਚ ਲੈ ਕੇ ਆ ਰਹੀ ਹੈ। ਨੇੜਲੇ ਪਿੰਡਾਂ ਮੈਣ, ਭਾਨਰੀ, ਸਵਾਜਪੁਰ, ਤਰੇਂ, ਕਸਬਾ ਡਕਾਲਾ, ਕੱਲਰਭੈਣੀ, ਰਵਾਸ, ਖੇੜਾ, ਜਲਾਲ ਖੇੜਾ, ਸ਼ੇਰਮਾਜਰਾ, ਖੁਸਰੋਪੁਰ, ਰਾਮਗੜ ਤੇ ਦੂਧੜ ਸਮੇਤ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਦੀ ਜ਼ਿੰਦਗੀ ਨਰਕ ਬਣ ਜਾਵੇਗੀ। ਇਸ ਮੌਕੇ ਦੀਪਕ ਸਹਿਗਲ, ਮੀਤ ਪ੍ਰਧਾਨ ਅਮਰਜੀਤ ਸਿੰਘ ਲਾਂਬਾ, ਸਕੱਤਰ ਤਜਿੰਦਰਪਾਲ ਸਿੰਘ ਰਾਣਾ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ ਬੌਬੀ, ਭੁਪਿੰਦਰ ਸਿੰਘ, ਜਸਬੀਰ ਸਿੰਘ ਉਬਰਾਏ, ਅਮਰਜੀਤ ਸਿੰਘ ਚੋਪੜਾ, ਜਸਬੀਰ ਸਿੰਘ ਰਿੰਕੂ, ਦੀਪਕ ਸਹਿਗਲ, ਜਸਬੀਰ ਸਿੰਘ ਉਬਰਾਏ, ਅਮਰਜੀਤ ਸਿੰਘ ਲਾਂਬਾ ਸਕੱਤਰ, ਤਜਿੰਦਰਪਾਲ ਸਿੰਘ ਰਾਣਾ, ਜਸਵਿੰਦਰ ਸਿੰਘ ਜੱਸੀ, ਸੁਖਵਿੰਦਰ ਸਿੰਘ ਬੌਬੀ, ਭੁਪਿੰਦਰ ਸਿੰਘ, ਜਸਬੀਰ ਸਿੰਘ ਰਿੰਕੂ, ਅਮਰਜੀਤ ਸਿੰਘ ਚੋਪੜਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਤੇਜਿੰਦਰ ਮਹਿਤਾ ਸ੍ਰੀ ਕਾਲੀ ਦੇਵੀ ਮਾਤਾ ਮੰਦਰ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਪੰਜਾਬੀ ’ਵਰਸਿਟੀ ਤੇ ‘ਰੀਪ ਬੈਨੇਫਿਟ’ ਬੰਗਲੁਰੂ ਦਰਮਿਆਨ ਅਹਿਮ ਇਕਰਾਰਨਾਮਾ ਸਹੀਬੱਧ
Ad Position 24
No active advertisement