ਬਾਜਾਖਾਨਾ, 16 ਮਈ (ਜਗਦੀਪ ਸਿੰਘ ਗਿੱਲ)'ਆਪ' ਸਰਕਾਰ ਦੀਆਂ ਨੀਤੀਆਂ ਤੋਂ ਹਰ ਵਰਗ ਦੁਖੀ ਹੈ ਕਿਉਂਕਿ ਆਪ ਸਰਕਾਰ ਨੇ ਪਿਛਨੇ ਚਾਰ ਸਾਲਾਂ ਤੋਂ ਕਿਸੇ ਦੇ ਪੱਲੇ ਕੁਝ ਵੀ ਨਹੀਂ ਪਾਇਆ | ਮਜ਼ਦੂਰ, ਮੁਲਾਜ਼ਮ, ਵਪਾਰੀ ਤੇ ਆਮ ਲੋਕ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਨੇ ਬਾਜਾਖਾਨਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਦਿਨ ਹੀ ਬੱਚਦਾ ਹੋਵੇਗਾ ਜਿਸ ਦਿਨ ਕਿਸੇ ਦਾ ਕਤਲ ਨਾ ਹੋਇਆ ਹੋਵੇ, ਚਾਰੇ ਪਾਸੇ ਕਾਤਲੋਗਾਰਤ ਬਣੀ ਪਈ ਹੈ | ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਰਜੀਤ ਸਿੰਘ ਸ਼ਤਾਬ ਨੇ ਕਿਹਾ ਕਿ ਆਪ ਸਰਕਾਰ ਵਲੋਂ ਵਾਅਦੇ ਮੁਤਾਬਿਕ ਪੰਜਾਬ ਦੀਆਂ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਵੀ ਨਹੀਂ ਦਿੱਤੇ ਗਏ ਅਤੇ ਨਾ ਹੀ ਕੋਈ ਵਿਕਾਸ ਹੋਇਆ ਹੈ | ਇਸ ਮੌਕੇ ਯੂਥ ਆਗੂ ਰਵਿੰਦਰ ਰਵੀ ਸ਼ਰਮਾ ਬਰਗਾੜੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ ਸਾਰੀਆਂ ਬੈਂਕਾਂ ਪੈਸਿਆਂ ਤੋਂ ਬਿਨਾਂ ਵਿਹੂਣੀਆਂ ਪਈਆਂ ਹਨ | ਆੜਤੀਆਂ ਵਲੋਂ ਕਿਸਾਨਾਂ ਦੀ ਅਦਾਇਗੀ ਸਿੱਧੀ ਖਾਤਿਆਂ ਵਿਚ ਪਾਈ ਜਾ ਰਹੀ ਹੈ ਅਤੇ ਖਾਸ ਕਰਕੇ ਆਪਣੇ ਹੀ ਪੈਸੇ ਕਢਵਾਉਣ ਲਈ ਬੈਂਕਾਂ ਦੇ ਅੱਗੇ ਲਾਈਨਾਂ ਬਣਾ ਕੇ ਖੜ੍ਹਨ ਲਈ ਮਜਬੂਰ ਹਨ ਅਤੇ ਦੂਸਰੇ ਪਾਸੇ ਕਿਸਾਨ ਆਪਣੀਆਂ ਬੈਂਕਾਂ ਦੀਆਂ ਲਿਮਟਾਂ, ਸੁਸਾਇਟੀਆਂ ਦੇ ਖਾਤੇ ਕਲੀਅਰ ਕਰਨ ਮਜਬੂਰ ਹਨ ਪ੍ਰੰਤੂ ਉਨ੍ਹਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਹੈ ਅਤੇ ਪ੍ਰਾਈਵੇਟ ਫ਼ਾਈਨਾਂਸਰਾਂ ਵਲੋਂ ਆਪਣੇ ਪੈਸੇ ਇੱਕਠੇ ਕਰਨ ਲਈ ਹਰ ਤਰ੍ਹਾਂ ਦਾ ਹਰਬਾ ਵਰਤਿਆ ਜਾ ਰਿਹਾ ਹੈ ਅਤੇ ਕਿਸਾਨਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਇਆ ਜਾ ਰਿਹਾ ਹੈ | ਇਸ ਮੌਕੇ ਸਾਬਕਾ ਸਰਪੰਚ ਜਸਮੇਲ ਸਿੰਘ ਸੋਖਲ, ਡਾ. ਗੁਰਨਾਇਬ ਸਿੰਘ ਮੱਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸਰਕਲ ਬਾਜਾਖਾਨਾ, ਜਗਸੀਰ ਸਿੰਘ ਢਿੱਲੋਂ ਯੂਥ ਪ੍ਰਧਾਨ ਸਰਕਲ ਬਾਜਾਖਾਨਾ, ਅਮਨਦੀਪ ਸਿੰਘ ਮਨੂੰ ਵਾੜਾ ਭਾਈ ਕਾ, ਜਗਰੂਪ ਸਿੰਘ ਬਰਾੜ ਸਾਬਕਾ ਸਰਪੰਚ ਘਣੀਆਂ, ਹਰਮਨ ਖੋਸਾ ਮੱਲ੍ਹਾ, ਗੁਰਬਖਸ਼ ਸਿੰਘ ਸਾਬਕਾ ਸਰਪੰਚ ਮੱਲ੍ਹਾ, ਓਵਰਸੀਅਰ ਸਿੰਘ ਰਾਜੂ ਯੂ.ਪੀ. ਵਾਲਾ, ਜਗਦੀਪ ਸਿੰਘ ਮਾਨ, ਸੁਖਚੈਨ ਸਿੰਘ, ਰਾਜਿੰਦਰ ਸਿੰਘ ਪ੍ਰਧਾਨ ਅਤੇ ਕੁਲਦੀਪ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਆਦਿ ਹਾਜ਼ਰ ਸਨ |