ਜੈਤੋ, 12 ਜੂਨ (ਗੁਰਚਰਨ ਸਿੰਘ ਗਾਬੜੀਆ, ਗੁਰਮੀਤਪਾਲ ਰੋੜੀਕਪੂਰਾ)-ਨਗਰ ਸੁਧਾਰ ਕਮੇਟੀ ਜੈਤੋ ਵਲੋਂ ਸੰਤ ਰਿਸ਼ੀ ਰਾਮ ਦੀ ਅਗਵਾਈ ਹੇਠ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਰੇਲਵੇ ਸਟੇਸ਼ਨ ਜੈਤੋ ਦੇ ਪਾਰਕ ਨੰਬਰ 4 ਦੇ ਬਿਲਕੁਲ ਨਾਲ ਤਿਆਰ ਕੀਤੇ ਗਏ ਦੋ ਬੈਡਮਿੰਟਨ ਗਰਾਊਾਡਾਂ ਦਾ ਉਦਘਾਟਨ ਵਿਧਾਇਕ ਅਮੋਲਕ ਸਿੰਘ ਨੇ ਕੀਤਾ | ਇਸ ਮੌਕੇ ਨਗਰ ਸੁਧਾਰ ਕਮੇਟੀ ਵਲੋਂ 10 ਵਧੀਆ ਕੁਆਲਿਟੀ ਦੇ ਰੁੱਖ ਵੀ ਲਗਾਏ ਗਏ | ਨਗਰ ਸੁਧਾਰ ਕਮੇਟੀ ਜੈਤੋ ਵਲੋਂ ਮਾਨਵ ਕਲਿਆਣ ਸੇਵਾ ਸੰਮਤੀ ਜੈਤੋ, ਸੋਸ਼ਲ ਵੈਲਫੇਅਰ ਕਮੇਟੀ ਜੈਤੋ ਅਤੇ ਰੇਲਵੇ ਵਿਭਾਗ ਜੈਤੋ ਦੇ ਸਹਿਯੋਗ ਨਾਲ ਇਹ ਬੈਡਮਿੰਟਨ ਗਰਾਊਾਡ ਤਿਆਰ ਕੀਤੇ ਗਏ | ਇਸ ਜਗ੍ਹਾ ਉੱਪਰ ਬਹੁਤ ਜ਼ਿਆਦਾ ਘਾਹ ਫੂਸ ਗੰਦਗੀ ਦੇ ਢੇਰ ਲੱਗੇ ਹੋਏ ਸਨ | ਸੰਸਥਾ ਵਲੋਂ ਨੇਕ ਉਪਰਾਲਾ ਕਰਕੇ ਰੇਲਵੇ ਵਿਭਾਗ ਦੀ ਸਹਿਮਤੀ ਨਾਲ ਇਸ ਜਗ੍ਹਾ ਦੀ ਸਾਫ਼ ਸਫ਼ਾਈ ਕਰਵਾ ਕੇ ਦੋ ਬੈਡਮਿੰਟਨ ਗਰਾਂਊਾਡ ਤਿਆਰ ਕਰਵਾਏ ਗਏ ਤਾਂ ਕਿ ਸ਼ਹਿਰ ਦੇ ਬੱਚੇ ਅਤੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ | ਵਿਧਾਇਕ ਅਮੋਲਕ ਸਿੰਘ ਨੇ ਨਗਰ ਸੁਧਾਰ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਦੇ ਸਹਿਯੋਗ ਨਾਲ ਬੂਟੇ ਵੀ ਲਗਾਏ ਗਏ | ਉਨ੍ਹਾਂ ਕਿਹਾ ਨਗਰ ਸੁਧਾਰ ਕਮੇਟੀ ਸ਼ਹਿਰ ਦੇ ਵਿਕਾਸ ਲਈ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਧਿਆਨ ਵਿਚ ਲਿਆਂਦੇ ਜੈਤੋ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇਗਾ | ਇਸ ਮੌਕੇ ਨਗਰ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਜਸਵਿੰਦਰ ਸਿੰਘ ਜੋਨੀ ਅਤੇ ਮੀਡੀਆ ਇੰਚਾਰਜ ਪ੍ਰਮੋਦ ਧੀਰ ਨੇ ਐਮ.ਐਲ.ਏ ਅਮੋਲਕ ਸਿੰਘ, ਹਰਸਿਮਰਨ ਸਿੰਘ ਮਲਹੋਤਰਾ, ਚੇਅਰਮੈਨ ਗੋਬਿੰਦਰ ਵਾਲੀਆ, ਕਲਿਆਣ ਸੇਵਾ ਸੰਮਤੀ ਜੈਤੋ, ਸੋਸ਼ਲ ਵੈਲਫੇਅਰ ਕਮੇਟੀ ਜੈਤੋ ਅਤੇ ਸਾਰੇ ਨਗਰ ਸੁਧਾਰ ਕਮੇਟੀ ਜੈਤੋ ਦੇ ਮੈਂਬਰ ਸਾਹਿਬਾਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ | ਇਸ ਮੌਕੇ ਨਗਰ ਸੁਧਾਰ ਕਮੇਟੀ ਜੈਤੋ ਦੇ ਅਹੁਦੇਦਾਰ ਸਹਿਬਾਨ ਗੁਰਮੀਤ ਸਿੰਘ ਬਰਾੜ, ਸਟੇਸ਼ਨ ਮਾਸਟਰ ਰਿੰਕੂ, ਐਮ.ਸੀ ਗੁਰਚਰਨ ਸਿੰਘ, ਹਰਬੰਸ ਸਿੰਘ ਪੋਪੀ, ਵਿਜੇ ਸੋਲੰਕੀ, ਮਾਸਟਰ ਰਜਿੰਦਰ ਚਾਵਲਾ, ਕਰਮਜੀਤ ਸਿੰਘ ਕਾਲਾ ਸ਼ਰਮਾ, ਮਾਸਟਰ ਸੁਰਿੰਦਰਪਾਲ ਸਿੰਘ ਝੱਖੜਵਾਲਾ, ਗੁਰਲਾਲ ਸਿੰਘ ਬਰਾੜ, ਮਾਸਟਰ ਸਿੰਘ, ਦਵਿੰਦਰ ਕੁਮਾਰ ਸੱਚਦੇਵਾ, ਪਰਦੀਪ ਸ਼ਰਮਾ, ਪਰਵੀਨ ਜੈਨ, ਮਹੇਸ ਜੈਨ, ਡਾਕਟਰ ਸੁਰੇਸ਼ ਮਹੇਸ਼ਵਰੀ, ਨੰਦ ਕਿਸ਼ੋਰ, ਸਮਾਜ ਸੇਵੀ ਲਾਲ ਚੰਦ ਲਾਲਾ, ਮੋਹਿਤ ਸ਼ਰਮਾ, ਡਾਕਟਰ ਬਲਜੀਤ ਸਿੰਘ, ਅਰੁਣਜੀਤ ਸ਼ਰਮਾ ਅਤੇ ਸੋਨੀ ਅਰੋੜਾ ਆਦਿ ਹਾਜ਼ਰ ਸਨ |