ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਅੱਜ ਭੋਗ 'ਤੇ ਵਿਸ਼ੇਸ਼-ਸਵ: ਬਸੰਤ ਸਿੰਘ ਵੜਿੰਗ

Ad Position 21
No active advertisement
ਅਜੀਤ ਡੈਸਕ 13-06-2026
ਫ਼ਰੀਦਕੋਟ : ਸਵ: ਬਸੰਤ ਸਿੰਘ ਵੜਿੰਗ ਦਾ ਜਨਮ ਪਿੰਡ ਸੰਗਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਉੱਘੇ ਲੈਂਡਲਾਰਡ ਕਿਸਾਨ ਸਵ: ਕਪੂਰ ਸਿੰਘ ਵੜਿੰਗ ਦੇ ਘਰ 2 ਜਨਵਰੀ 1938 ਨੂੰ ਹੋਇਆ | ਆਪ ਤਿੰਨ ਭਰਾਵਾਂ ਦੇ ਵਿਚਕਾਰਲੇ ਭਾਈ ਸਨ | ਆਪ ਨੇ ਮੈਟਿ੍ਕ ਖ਼ਾਲਸਾ ਸਕੂਲ ਸ੍ਰੀ ਮੁਕਤਸਰ ਸਾਹਿਬ ਅਤੇ ਗਰੈਜੂਏਸ਼ਨ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਕਰਨ ਉਪਰੰਤ ਕੋਆਪ੍ਰੇਟਿਵ ਵਿਭਾਗ ਵਿਚ ਬਤੌਰ ਇੰਸਪੈਕਟਰ ਸੇਵਾ ਕੀਤੀ | ਆਪ ਦਾ ਵਿਆਹੁਤਾ ਸਫ਼ਰ ਬੀਬੀ ਹਰਮੀਤ ਕੌਰ ਵੜਿੰਗ ਨਾਲ ਨਵੰਬਰ 1960 ਵਿਚ ਸ਼ੁਰੂ ਹੋਇਆ | ਇਸ ਤੋਂ ਬਾਅਦ ਆਪ ਨੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਬਤੌਰ ਇੰਟਰਨਲ ਆਡੀਟਰ ਜੁਆਇੰਨ ਕਰ ਲਿਆ | ਆਪ ਸੁਪਰਡੈਂਟ ਦੇ ਮਹੱਤਵਪੂਰਨ ਅਹੁਦੇ ਤੋਂ 31 ਜਨਵਰੀ 1996 ਨੂੰ ਰਿਟਾਇਰ ਹੋਏ | ਆਪ ਦਾ ਉੱਚ ਸਿੱਖਿਆ ਪ੍ਰਾਪਤ ਬੇਟਾ ਇੰਜੀ. ਹਰਵਿੰਦਰ ਸਿੰਘ ਵੜਿੰਗ ਬਹਿਲ ਹਰਿਦੁਆਰ ਵਿਖੇ ਉੱਚ ਅਹੁਦੇ ਸੀਨੀਅਰ ਡਿਪਟੀ ਜਨਰਲ ਮੈਨੇਜਰ 'ਤੇ ਕੰਮ ਕਰ ਰਿਹਾ ਹੈ | ਆਪ ਦੀਆਂ ਪੰਜ ਧੀਆਂ ਪੋਸਟ ਗਰੈਜੂਏਟ ਤੱਕ ਪੜ੍ਹ ਕੇ ਸਿੱਖਿਆ ਵਿਭਾਗ ਵਿਚ ਸੇਵਾ ਕਰ ਰਹੀਆਂ ਹਨ | ਆਪ ਦੇ ਜਵਾਈ ਵੀ ਉੱਚ ਸਿੱਖਿਆ ਪ੍ਰਾਪਤ ਹਨ ਤੇ ਵੱਖ ਵੱਖ ਵਿਭਾਗਾਂ ਵਿਚ ਸੇਵਾ ਕਰ ਰਹੇ ਹਨ | ਆਪਣੀਆਂ ਦੋ ਪਿਆਰੀਆਂ ਪੋਤੀਆਂ, ਮੇਹਰ ਤੇ ਰਿਨਾਇਰਾ ਨੂੰ ਬੇਹੱਦ ਪਿਆਰ ਕਰਦੇ ਸਨ | ਆਪ ਨੇ ਸਾਰੀ ਉਮਰ ਇਮਾਨਦਾਰੀ, ਨਿਮਰਤਾ ਤੇ ਸਖ਼ਤ ਮਿਹਨਤ ਦਾ ਪੱਲਾ ਨਹੀਂ ਛੱਡਿਆ | ਬੀਤੇ ਦਿਨੀ ਗੁਰੂ ਚਰਨਾਂ ਵਿਚ ਲੀਨ ਹੋ ਗਏ ਬਸੰਤ ਸਿੰਘ ਵੜਿੰਗ ਨਮਿਤ ਪਰਿਵਾਰ ਵਲੋਂ ਗੁਰਦੁਆਰਾ ਹਰਿੰਦਰ ਨਗਰ ਫ਼ਰੀਦਕੋਟ ਵਿਖੇ ਰਖਵਾਏ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 13 ਜੂਨ 2026 ਨੂੰ ਬਾਅਦ ਦੁਪਿਹਰ 12 ਵਜੇ ਤੋਂ 01 ਵਜੇ ਤੱਕ ਹੋਵੇਗੀ |
-ਜਸਵੰਤ ਸਿੰਘ ਪੁਰਬਾ
Ad Position 22
No active advertisement
ਪਿਛਲੀ ਖ਼ਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਹਲਕਾ ਬਾਘਾਪੁਰਾਣਾ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਬਾਬਾ ਮੋਹਨ ਦਾਸ ਬਰਗਾੜੀ ਨੂੰ ਸਦਮਾ, ਭਰਾ ਦਾ ਦਿਹਾਂਤ
Ad Position 24
No active advertisement