ਮੋਗਾ, 13 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹਰਬੰਸ ਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੇ ਕਮਿਸ਼ਨ ਅਨੁਸਾਰ ਪੈਨਸ਼ਨਰਜ਼ ਦੀ ਪੈਨਸ਼ਨ ਫਿਕਸ ਕਰਨ ਲਈ 2.59 ਦਾ ਫੈਕਟਰ ਲਾਗੂ ਕੀਤਾ ਜਾਵੇ, ਡੀ.ਏ. ਦੀਆਂ ਰਹਿੰਦੀਆਂ ਕਿਸ਼ਤਾਂ ਤੇ ਕਿਸ਼ਤਾਂ ਦਾ ਰਹਿੰਦਾ ਬਕਾਇਆ ਜਲਦ ਦਿੱਤਾ ਜਾਵੇ, ਮੈਡੀਕਲ ਭੱਤਾ 3 ਹਜ਼ਾਰ ਮਹੀਨਾ ਕੀਤਾ ਜਾਵੇ, 25 ਸਾਲ ਦੀ ਸੇਵਾ ਦਾ ਲਾਭ ਸਾਰਿਆਂ ਨੂੰ ਦਿੱਤਾ ਜਾਵੇ, ਜਿਨ੍ਹਾਂ ਪੈਨਸ਼ਨਰਾਂ ਨੇ ਪੈਨਸ਼ਨ ਕਮਿਊਟ ਕਰਾਈ ਹੈ ਉਨ੍ਹਾਂ ਦੀ ਕਟੌਤੀ 11 ਸਾਲ ਕੀਤੀ ਜਾਵੇ, ਜਿਨ੍ਹਾਂ ਦੀ ਕਟੌਤੀ ਪਹਿਲਾਂ 15 ਸਾਲ ਕੀਤੀ ਗਈ ਹੈ ਉਨ੍ਹਾਂ ਦੇ ਵਾਧੂ ਕਟੌਤੀ ਕੀਤੇ ਪੈਸੇ ਵਾਪਸ ਕੀਤੇ ਜਾਣ, ਕੋਰਟਾਂ ਦੇ ਫ਼ੈਸਲੇ ਜਰਨਲਾਈਜ਼ ਕੀਤੇ ਜਾਣ, ਖ਼ਾਲੀ ਪੋਸਟਾਂ ਪੱਕੇ ਤੌਰ 'ਤੇ ਪੂਰੇ ਗਰੇਡ ਵਿਚ ਭਰੀਆਂ ਜਾਣ, ਸਾਰੀਆਂ ਕੈਟਾਗਰੀਆਂ ਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੱਤਰਕਾਰਾਂ ਤੇ ਬੁੱਧੀਜੀਵੀਆਂ ਨੂੰ ਤੰਗ ਨਾ ਕੀਤਾ ਜਾਵੇ, ਦੇਸ਼ ਦਾ ਸ਼ਾਸਨ ਸੰਵਿਧਾਨ ਅਨੁਸਾਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ | ਮੀਟਿੰਗ ਵਿਚ ਦਰਸ਼ਨ ਸਿੰਘ ਬਰਾੜ, ਸੁਰਜੀਤ ਸਿੰਘ, ਦਰਸ਼ਨ ਸਿੰਘ ਮੱਲ੍ਹੀ, ਹਰਪਾਲ ਸਿੰਘ, ਪ੍ਰੀਤਮ ਸਿੰਘ, ਜਗਦੇਵ ਸਿੰਘ, ਮੇਜਰ ਸਿੰਘ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ, ਰਾਮ ਸਿੰਘ, ਗੁਰਪ੍ਰੀਤ ਸਿੰਘ, ਸੁਰੇਸ਼ ਕੁਮਾਰ, ਦਿਲਬਾਗ ਸਿੰਘ ਤੇ ਦਰਸ਼ਨ ਸਿੰਘ ਸ਼ਾਮਿਲ ਸਨ |