02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਖੇਤਾਂ ਵਾਲੀ ਬਿਜਲੀ ਸਪਲਾਈ ’ਚ ਲਗਾਏ ਜਾ ਰਹੇ ਲੰਮੇ ਕੱਟਾਂ ਤੋਂ ਕਿਸਾਨ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 29-06-2026
ਸਾਦਿਕ, 28 ਜੂਨ (ਗੁਰਭੇਜ ਸਿੰਘ ਚੌਹਾਨ)-ਸਬ ਡਵੀਜ਼ਨ ਸਾਦਿਕ ਅਧੀਂਨ ਪੈਂਦੇ 66 ਕੇ.ਵੀ ਗਰਿੱਡ ਸੰਗਰਾਹੂਰ ਤੋਂ ਚੱਲਂਣ ਵਾਲੇ ਫੀਡਰਾਂ ਵਿਚ ਲੰਮੇ ਕੱਟ ਲਗਾਏ ਜਾ ਰਹੇ ਹਨ ਅਤੇ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਵਿਚ ਸਰਕਾਰ ਬੁਰੀ ਤਰਾਂ ਅਸਫ਼ਲ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਰਾਜਵਿੰਦਰ ਸਿੰਘ ਪੱਪੂ ਸ਼ਿਮਰੇਵਾਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਫ਼ਰੀਦਕੋਟ ਨੇ ਦੱਸਿਆ ਕਿ ਅਧਿਕਾਰੀਆਂ ਨੇ ਇਸ ਸਪਲਾਈ ਵਿਚ ਕੋਈ ਸੁਧਾਰ ਨਾ ਕੀਤਾ ਤਾਂ ਜ਼ਿਲ੍ਹਾ ਕਿਸਾਨ ਕਾਂਗਰਸ ਪਾਵਰਕਾਮ ਖਿਲਾਫ਼ ਧਰਨਾ ਦੇਵੇਗੀ ਅਤੇ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਨਹੀਂ ਵੱਜਣ ਦੇਵੇਗੀ। ਉਨ੍ਹਾਂ ਕਿਹਾ ਕਿ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ ਅਤੇ ਬਾਰਸ਼ ਨਾ ਹੋਣ ਕਾਰਨ ਗਰਮੀ ਵੀ ਆਪਣੀ ਚਰਮ ਸੀਮਾਂ ’ਤੇ ਪਹੁੰਚ ਚੁੱਕੀ ਹੈ। ਇਸ ਦੌਰਾਨ ਮੋਟਰਾਂ ਦੀ ਬਿਜਲੀ ਸਪਲਾਈ ਘਟਾਕੇ 8 ਤੋਂ 6 ਘੰਟੇ ਅਤੇ ਫਿਰ 2-3 ਘੰਟੇ ਦਿੱਤੇ ਜਾਣ ਕਾਰਨ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ। ਜਿਨ੍ਹਾਂ ਨੇ ਝੋਨੇ ਲਗਾਏ ਹਨ, ਉਨ੍ਹਾਂ ’ਚ ਵੀ ਪਾਣੀ ਸੁੱਕ ਰਿਹਾ ਹੈ ਅਤੇ ਨਵਾਂ ਝੋਨਾਂ ਲਾਉਣ ਵਿਚ ਵੀ ਖੜੋਤ ਆ ਗਈ ਹੈ। ਕਿਸਾਨਾਂ ਨੂੰ ਜਨਰੇਟਰਾਂ ਤੇ ਮਹਿੰਗੇ ਭਾਅ ਦਾ ਡੀਜ਼ਲ ਬਾਲ ਕੇ ਪਾਣੀ ਦੇਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਪਾਵਰਕਾਮ ਦੇ ਅਫਸਰਾਂ ਨੂੰ ਬੇਨਤੀ ਕੀਤੀ ਕਿ ਇਸ ਪਾਸੇ ਤੁਰੰਤ ਦਖਲ ਦੇ ਕੇ ਸਪਲਾਈ ਵਿਚ ਸੁਧਾਰ ਕੀਤਾ ਜਾਵੇ। ਇਸ ਮੌਕੇ ਹਰਮੇਸ਼ ਸਿੰਘ ਮਾਨੀ ਸਿੰਘ ਵਾਲਾ ਬਲਾਕ ਪ੍ਰਧਾਨ ਸਾਦਿਕ ਕਿਸਾਨ ਕਾਂਗਰਸ, ਨਰਿੰਦਰ ਪਾਲ ਸਿੰਘ ਬਰਾੜ, ਦਲਜੀਤ ਸਿੰਘ ਬਰਾੜ ਜ਼ਿਲ੍ਹਾ ਮੀਤ ਪ੍ਰਧਾਨ ਕਿਸਾਂਨ ਕਾਂਗਰਸ, ਪ੍ਰਗਟ ਸਿੰਘ ਵਿਰਕ ਜ਼ਿਲ੍ਹਾ ਜਨਰਲ ਸਕੱਤਰ ਕਿਸਾਨ ਕਾਂਗਰਸ, ਮੋਹਕਮ ਸਿੰਘ ਸ਼ਿਮਰੇਵਾਲਾ ਜ਼ਿਲ੍ਹਾ ਜਨਰਲ ਸਕੱਤਰ ਕਾਂਗਰਸ ਪਾਰਟੀ, ਅਮਰੀਕ ਸਿੰਘ ਸੰਧੂ ਜਨਰਲ ਸਕੱਤਰ ਬਲਾਕ ਕਾਂਗਰਸ ਪਾਰਟੀ, ਸੁਖਚਰਨ ਸਿੰਘ ਪੱਖੀ ਖੁਰਦ ਸਕੱਤਰ ਪੰਜਾਬ ਕਿਸਾਨ ਕਾਂਗਰਸ, ਸਰਦੂਲ ਸਿੰਘ ਢਿੱਲੋਂ ਗੋਲੇਵਾਲਾ, ਗੁਰਮੀਤ ਸਿੰਘ ਝਾੜੀਵਾਲਾ ਸੀਨੀਅਰ ਮੀਤ ਪ੍ਰਧਾਨ ਕਿਸਾਨ ਕਾਂਗਰਸ ਫ਼ਰੀਦਕੋਟ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤੀਸਰਾ ਮਹਾਨ ਗੁਰਮਤਿ ਸਮਰ ਕੈਂਪ ਚੜ੍ਹਦੀ ਕਲਾ ਨਾਲ ਸਮਾਪਤ ਅਗਲੀ ਖ਼ਬਰ ਪਲੱਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਜ਼ਿਲ੍ਹੇ ’ਚ 21,222 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ
Ad Position 24
No active advertisement