ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪ੍ਰਗਤੀ ਵੈਲਫ਼ੇਅਰ ਫਾਊਂਡੇਸ਼ਨ ਫ਼ਰੀਦਕੋਟ ਨੇ ਸੀ. ਐਚ. ਸੀ. ਸਾਦਿਕ ਨੂੰ ਵਾਟਰ ਕੂਲਰ ਕੀਤਾ ਦਾਨ

Ad Position 21
No active advertisement
ਅਜੀਤ ਡੈਸਕ 02-07-2026
ਸਾਦਿਕ, 1 ਜੁਲਾਈ (ਆਰ.ਐਸ.ਧੁੰਨਾ)-ਗ਼ਰਮੀ ਦੇ ਮੌਸਮ ਵਿਚ ਮਰੀਜ਼ਾਂ ਲਈ ਠੰਡੇ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਪ੍ਰਗਤੀ ਵੈੱਲਫ਼ੇਅਰ ਫਾਊਂਡੇਸ਼ਨ ਫ਼ਰੀਦਕੋਟ ਵਲੋਂ ਸੀ ਐਚ ਸੀ ਸਾਦਿਕ ਨੂੰ 80 ਲੀਟਰ ਦੀ ਸਮਰੱਥਾ ਵਾਲਾ ਵਾਟਰ ਕੂਲਰ ਦਾਨ ਦਿੱਤਾ ਗਿਆ। ਸਾਲ 2013 ਤੋਂ ਬਣੇ ਇਸ ਹਸਪਤਾਲ ਵਿਚ ਲੱਗੇ ਵਾਟਰ ਕੂਲਰ ਪੁਰਾਣੇ ਹੋਣ ਕਾਰਨ ਮਰੀਜ਼ਾਂ ਨੂੰ ਅਕਸਰ ਠੰਡੇ ਪਾਣੀ ਦੀ ਸਮੱਸਿਆ ਆਉਂਦੀ ਸੀ ਤੇ ਹੁਣ ਵੋਲਟਾਸ ਕੰਪਨੀ ਦੇ ਇਸ ਵਾਟਰ ਕੂਲਰ ਦੇ ਲੱਗਣ ਨਾਲ ਹਸਪਤਾਲ ਵਿਚ ਰੋਜ਼ਾਨਾ ਆਉਣ ਵਾਲੇ ਤੇ ਦਾਖ਼ਲ ਰਹਿੰਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਪੀਣ ਲਈ ਠੰਡਾ ਪਾਣੀ ਹਰ ਵੇਲੇ ਉਪਲੱਭਧ ਰਹੇਗਾ। ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤੀ ਗੋਇਲ ਵਲੋਂ ਪ੍ਰਗਤੀ ਫ਼ਾਊਂਡੇਸ਼ਨ ਫ਼ਰੀਦਕੋਟ ਦੇ ਚੇਤਨ ਸ਼ਰਮਾ, ਰਾਕੇਸ਼, ਸੁਖਵਿੰਦਰ ਸਿੰਘ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਜਗਵੀਰ ਸਿੰਘ, ਮੈਡੀਕਲ ਅਫਸਰ ਡਾ. ਗੁਰਪ੍ਰੀਤ ਰਾਏ, ਸੀਨੀਅਰ ਫਾਰਮੇਸੀ ਅਫ਼ਸਰ ਰਾਜਿੰਦਰ ਅਰੋੜਾ, ਨਰਸਿੰਗ ਸਿਸਟਰ ਰੁਪਿੰਦਰਜੀਤ ਕੌਰ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਕਾਲਜ ਬਾਦਲ ਵਿਖੇ ਤਿੰਨ ਨਵੇਂ ਕਿੱਤਾ ਮੁਖੀ ਕੋਰਸ ਸ਼ੁਰੂ ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਚਾਰ ਵਿਅਕਤੀ ਕਾਬੂ
Ad Position 24
No active advertisement