ਮੰਡੀ ਕਿੱਲਿਆਂਵਾਲੀ, 1 ਜੁਲਾਈ (ਇਕਬਾਲ ਸਿੰਘ ਸ਼ਾਂਤ)-ਪੇਂਡੂ ਖੇਤਰ ਦੀਆਂ ਵਿਦਿਆਰਥਣਾਂ ਨੂੰ ਕਿੱਤਾ ਮੁਖੀ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਦਸਮੇਸ਼ ਗਰਲਜ਼ ਕਾਲਜ ਬਾਦਲ ਨੇ ਨਵੇਂ ਸੈਸ਼ਨ ਤੋਂ ਤਿੰਨ ਨਵੇਂ ਪ੍ਰੋਫ਼ੈਸ਼ਨਲ ਕੋਰਸ ਸ਼ੁਰੂ ਕੀਤੇ ਹਨ। ਕਾਲਜ ਪ੍ਰਿੰਸੀਪਲ ਡਾ. ਐੱਸ.ਐੱਸ. ਸੰਘਾ ਨੇ ਦੱਸਿਆ ਕਿ ਹੁਣ ਕਾਲਜ ਵਿਚ ਅੱਮ.ਐੱਸ.ਸੀ. (ਫੈਸ਼ਨ ਡਿਜ਼ਾਈਨਿੰਗ), ਬੀ.ਵੋਕ. (ਮੈਡੀਕਲ ਲੈਬੋਟਰੀ ਟੈਕਨੀਸ਼ੀਅਨ) ਅਤੇ ਬੀ.ਪੀ.ਈ.ਐੱਸ. ਸਮੇਤ ਹੋਰ ਨਵੇਂ ਕੋਰਸ ਵੀ ਮੁਹੱਈਆ ਹੋਣਗੇ। ਉਨ੍ਹਾਂ ਕਿਹਾ ਕਿ ਇਹ ਕੋਰਸ ਡਿਜ਼ਾਈਨ, ਵਿਗਿਆਨ ਅਤੇ ਕਿੱਤਾ ਮੁਖੀ ਸਿੱਖਿਆ ਵਿਚ ਰੁਚੀ ਰੱਖਣ ਵਾਲੀਆਂ ਵਿਦਿਆਰਥਣਾਂ ਲਈ ਰੁਜ਼ਗਾਰ ਮੁਖੀ ਮੌਕੇ ਪ੍ਰਦਾਨ ਕਰਨਗੇ। ਇਨ੍ਹਾਂ ਕੋਰਸਾਂ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਪ੍ਰਿੰਸੀਪਲ ਨੇ ਦੱਸਿਆ ਕਿ ਨਵੇਂ ਕੋਰਸਾਂ ਦੇ ਨਾਲ-ਨਾਲ ਕਾਲਜ ਵਿਚ ਪਹਿਲਾਂ ਤੋਂ ਚੱਲ ਰਹੇ ਬੀ.ਏ., ਐੱਮ.ਏ., ਬੀ.ਕਾਮ, ਬੀ.ਸੀ.ਏ. ਅਤੇ ਬੀ.ਐੱਸ.ਸੀ. (ਨਾਨ-ਮੈਡੀਕਲ ਅਤੇ ਬਾਇਓਟੈਕ) ਸਮੇਤ ਹੋਰ ਡਿਗਰੀ ਕੋਰਸ ਵੀ ਬਕਾਇਦਾ ਜਾਰੀ ਰਹਿਣਗੇ।