ਸ੍ਰੀ ਮੁਕਤਸਰ ਸਾਹਿਬ, 1 ਜੁਲਾਈ (ਰਣਜੀਤ ਸਿੰਘ ਢਿੱਲੋਂ)-ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਇਹ ਵੇਖਣ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਵਾਅਦੇ ਤਾਂ ਬਹੁਤ ਵੱਡੇ-ਵੱਡੇ ਕਰਦੀ ਹੈ, ਪਰ ਜਦੋਂ ਪੂਰਾ ਕਰਨਾ ਹੋਵੇ ਤਾਂ ਪੱਲਾ ਝਾੜਨ ’ਤੇ ਵੀ ਮਿੰਟ ਹੀ ਲਗਾਉਂਦੇ ਹਨ। ਅਜਿਹਾ ਹੀ ਕੁਝ ਆਈ.ਟੀ.ਆਈ. ਪਾਸ ਇਲੈਕਟਰੀਸ਼ੀਅਨ, ਵਾਇਰਮੈਨ, ਵਿਦਿਆਰਥੀਆਂ ਦੇ ਨਾਲ ਹੋਇਆ ਹੈ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਸਰਕਾਰ ਵਲੋਂ ਸੋਧ ਬਿੱਲ ਪਾਸ ਕਰਕੇ ਸਿੱਧੀ ਭਰਤੀ ਰਾਹੀਂ ਬਿਜਲੀ ਬੋਰਡ ਵਿਚ ਸਹਾਇਕ ਲਾਈਨਮੈਨ ਦੀਆਂ ਕੁੱਝ 3000 ਆਸਾਮੀਆਂ ਦਾ ਇਸ਼ਤਿਹਾਰ ਮਈ ਮਹੀਨੇ ’ਚ ਕੱਢਿਆ ਗਿਆ ਅਤੇ ਜਦੋਂ ਫਾਰਮ ਭਰਨ ਦੀ ਵਾਰੀ ਆਈ ਤਾਂ ਨੋਟੀਫ਼ਿਕੇਸ਼ਨ ਰੱਦ ਕਰ ਦਿੱਤਾ ਗਿਆ, ਜਿਸ ਨਾਲ ਆਈ.ਟੀ.ਆਈ. ਪਾਸ ਨੌਜਵਾਨਾਂ ਵਿਚ ਰੋਸ ਵੀ ਵੇਖਣ ਨੂੰ ਮਿਲਿਆ। ਉਸ ਤੋਂ ਬਾਅਦ ਕੁੱਲ 6289 ਆਸਾਮੀਆਂ ਦਾ ਵਿਗਿਆਪਨ ਕੱਢਿਆ ਗਿਆ ਅਤੇ ਫ਼ਿਰ ਉਸੇ ਪ੍ਰਕਾਰ ਹੀ ਫ਼ਾਰਮ ਭਰਨ ਤੋਂ ਪਹਿਲਾਂ ਪੋਸਟਾਂ ਰੱਦ ਕਰ ਦਿੱਤੀਆਂ ਗਈਆਂ। ਉਨ੍ਹਾਂ ਪੰਜਾਬ ਸਰਕਾਰ ਅਤੇ ਪੀ.ਐੱਸ.ਪੀ.ਸੀ.ਐੱਲ. ਮੈਨੇਜਮੈਂਟ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਹੱਲ ਕਰਕੇ ਵਿਦਿਆਰਥੀਆਂ ਦੇ ਭਵਿੱਖ ਸੰਬੰਧੀ ਚੰਗਾ ਫ਼ੈਸਲਾ ਲੈ ਕੇ ਪੋਸਟਾਂ ਨੂੰ ਨੇਪਰੇ ਚਾੜ੍ਹਿਆ ਜਾਵੇ।