ਜੈਤੋ, 6 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਜੈਤੋ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜੈਤੋ ਵਿਖੇ ਗੁਰਦੀਪ ਸਿੰਘ ਰਾਮੇਆਣਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਕਾਸ਼ ਸਿੰਘ ਜੈਤੋ ਨੇ ਦੱਸਿਆ ਕਿ ਮੀਟਿੰਗ ਵਿਚ ਸਭ ਤੋਂ ਪਹਿਲਾਂ ਪੈਨਸ਼ਨਰ ਜਗਦੀਸ਼ ਰਾਏ ਅਰੋੜਾ ਦੇ ਭਰਾ ਦਰਸ਼ਨ ਕੁਮਾਰ ਦੇ ਸਦੀਵੀ ਵਿਛੋੜੇ ’ਤੇ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆਂ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਅਤੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵਲੋਂ 11 ਜੁਲਾਈ ਨੂੰ ਕੈਬਨਿਟ ਮੰਤਰੀ ਬੀਬੀ ਬਲਜੀਤ ਕੌਰ ਦੇ ਫ਼ਰੀਦਕੋਟ ਵਾਲੇ ਨਿਵਾਸ ’ਤੇ ਧਰਨਾ ਅਤੇ ਚੇਤਾਵਨੀ ਪੱਤਰ ਦੇਣ ਲਈ ਤਿਆਰ ਰਹਿਣ ਲਈ ਕਿਹਾ। ਮੀਟਿੰਗ ਨੂੰ ਸੁਰਿੰਦਰਪਾਲ ਸਿੰਘ ਡੀ.ਪੀ, ਸੁੰਦਰ ਸਿੰਘ ਬਾਜਾਖਾਨਾ, ਕੁਲਬੀਰ ਸਿੰਘ, ਪ੍ਰਕਾਸ਼ ਸਿੰਘ ਜੈਤੋ, ਮੇਲਾ ਰਾਮ, ਬਾਬਾ ਵੀਰ ਸਿੰਘ, ਸੁਰਿੰਦਰ ਲੂੰਬਾ, ਜਗਦੀਸ਼ ਰਾਏ ਅਰੋੜਾ ਨੇ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਬਕਾਇਆ ਡੀ.ਏ ਤਾਂ ਦੇ ਨਹੀਂ ਰਹੀ ਪ੍ਰੰਤੂ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਈਆ ਖ਼ਰਚ ਕਰ ਰਹੀ ਹੈ। ਮੀਟਿੰਗ ਵਿਚ ਇਕ ਮਤੇ ਰਾਹੀਂ ਸਿੱਖਿਆ ਸੁਧਾਰਾਂ ਨੂੰ ਲੈ ਕੇ ਦਿੱਲੀ ਵਿਚ ਜੰਤਰ ਮੰਤਰ ’ਤੇ ਭੁੱਖ ਹੜਤਾਲ ’ਤੇ ਬੈਠੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁੱਕ ਦੇ ਅੰਦੋਲਨ ਦੀ ਹਮਾਇਤ ਕੀਤੀ ਗਈ। ਸੁਖਮੰਦਰ ਸਿੰਘ ਡੋਡ ਐਸੋਸੀਏਸ਼ਨ ਦੇ ਨਵੇਂ ਮੈਂਬਰ ਬਣੇ। ਮੇਜਰ ਸਿੰਘ ਵਿੱਤ ਸਕੱਤਰ ਨੇ ਆਪਣੇ ਜਨਮ ਦਿਨ ’ਤੇ ਸੰਸਥਾ ਨੂੰ ਸਹਾਇਤਾ ਰਾਸ਼ੀ ਦਿੱਤੀ। ਜਸਵੰਤ ਸਿੰਘ ਝੱਖੜਵਾਲਾ ਨੇ ਆਪਣੇ ਬੇਟੇ ਦੇ ਕੈਪਟਨ ਤੋਂ ਮੇਜਰ ਰੈਂਕ ਵਿਚ ਤਰੱਕੀ ਹੋਣ ’ਤੇ ਮੀਟਿੰਗ ਵਿਚ ਹਾਜ਼ਰ ਪੈਨਸ਼ਨਰਾਂ ਲਈ ਚਾਹ ਅਤੇ ਲੱਡੂਆਂ ਦੀ ਸੇਵਾ ਕੀਤੀ। ਅਖੀਰ ’ਚ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਨੇ ਮੀਟਿੰਗ ਵਿਚ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਦੇਵ ਸਿੰਘ, ਅਮਰਜੀਤ ਸਿੰਘ, ਜੋਗਿੰਦਰ ਸਿੰਘ, ਪ੍ਰਮਜੀਤ ਕੌਰ, ਲਛਮਣ ਦਾਸ, ਬਲਦੇਵ ਸਿੰਘ, ਦੇਵਰਾਜ, ਜਗਜੀਤ ਸਿੰਘ, ਦਰਸ਼ਨ ਕੁਮਾਰ, ਮਦਨ ਲਾਲ, ਬਲਤੇਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ।