ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪਿੰਡ ਰੱਤੀਰੋੜੀ ਦੇ ਕਿਸਾਨਾਂ ਨੇ ਡਰੇਨ ਦੀ ਸਫ਼ਾਈ ਨਾ ਹੋਣ ’ਦੇ ਦੋਸ਼ ਲਗਾਏ

Ad Position 21
No active advertisement
ਅਜੀਤ ਡੈਸਕ 07-07-2026
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੱਤੀਰੋੜੀ ਦੀ ਡਰੇਨ ਦੀ ਸਫ਼ਾਈ ਨਾ ਹੋਣ ਕਰਕੇ ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਕਿਸਾਨਾਂ ਦੀ ਕਾਫ਼ੀ ਏਕੜ ਝੋਨੇ ਦੀ ਫ਼ਸਲ ਬਰਬਾਦ ਹੋ ਗਈ। ਕਿਸਾਨਾਂ ਨੂੰ ਹੁਣ ਹੋਰ ਚਿਤਾਵਾਂ ਆ ਰਹੀਆਂ ਕਿ ਜੇਕਰ ਆਉਣ ਵਾਲੇ ਸਮੇਂ ’ਚ ਹੋਰ ਬਰਸਾਤ ਆ ਗਈ ਤਾਂ ਉਨ੍ਹਾਂ ਦਾ ਕਿੱਤਾ ਬਿਲਕੁੱਲ ਖਤਮ ਹੋ ਜਾਵੇਗਾ। ਕਿਸਾਨ ਮਿਹਰ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ, ਜਸਪਾਲ ਸਿੰਘ ਨੇ ਮੀਡੀਆ ਨੂੰ ਮੌਕੇ ’ਤੇ ਬੁਲਾ ਕੇ ਆਪਣੇ ਖੇਤਾਂ ਅਤੇ ਡਰੇਨ ਦੇ ਮਜੂਦਾ ਹਾਲਾਤ ਦਿਖਾ ਕੇ ਪ੍ਰਸ਼ਾਸਨ ਸਾਹਮਣੇ ਬੇਨਤੀ ਕੀਤੀ ਕਿ ਜੇਕਰ ਡਰੇਨ ਦੀ ਲੇਬਰ ਨਾਲ ਸਫ਼ਾਈ ਹੋ ਜਾਵੇ ਤਾਂ ਉਨ੍ਹਾਂ ਦਾ ਬਚਾਅ ਹੋ ਜਾਵੇਗਾ ਜੇਕਰ ਨਾ ਹੱਲ ਹੋਇਆ ਤਾਂ ਉਨ੍ਹਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ। ਇਸ ਮੌਕੇ ਡਰੇਨ ਵਿਭਾਗ ਦੇ ਇੰਜੀਨੀਅਰ ਵਿਸ਼ਾਲ ਨਾਲ ਜਦੋਂ ਇਸ ਮੁੱਦੇ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰਸਾਤ ਦੇ ਪਣੀ ਕਰਕੇ ਮਸ਼ੀਨਾਂ ਰਾਹੀਂ ਸਫ਼ਾਈ ’ਚ ਦਿੱਕਤ ਆ ਰਹੀ ਸੀ ਤੇ ਉਨ੍ਹਾਂ ਹੁਣ ਤੁਰੰਤ ਡਰੇਨ ਦੀ ਸਫ਼ਾਈ ਦਾ ਲੇਬਰ ਲਗਾ ਕੇ ਇਕ ਦੋ ਹਫਤਿਆਂ ਦੇ ਵਿਚ ਪੂਰੀ ਸਫਾਈ ਕਰਕੇ ਡਰੇਨ ਸਾਫ ਕਰ ਦਿੱਤਾ ਜਾਵੇਗਾ ਜਿੱਥੇ ਮਸ਼ੀਨਾਂ ਦੀ ਲੋੜ ਹੋਈ ਉਥੇ ਮਸ਼ੀਨਾਂ ਨਾਲ ਸਫ਼ਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸਨ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵਲੋਂ ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਮਸਲੇ ਵਿਚਾਰੇ
Ad Position 24
No active advertisement