ਜੈਤੋ, 10 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਜੁਆਇੰਟ ਸੈਕਟਰੀ ਐਮ.ਜੇ.ਐਫ. ਲਾਇਨ ਆਸ਼ੂ ਮਿੱਤਲ ਦਾ ਜਨਮ ਦਿਨ ਬਿਰਧ ਆਸ਼ਰਮ ਜੈਤੋ “ਵਿਖੇ ਖੁਸ਼ੀਆਂ ਦੇ ਵਿਹੜੇ” ’ਚ ਭੋਜਨ ਸੇਵਾ ਦਾ ਪ੍ਰੋਜੈਕਟ ਕਰਵਾਇਆ ਗਿਆ। ਇਹ ਸੇਵਾ ਕਾਰਜ ਕਲੱਬ ਦੇ ਪ੍ਰਧਾਨ ਐਮ.ਜੇ.ਐਫ. ਲਾਇਨ ਪ੍ਰਦੀਪ ਸਿੰਗਲਾ ਦੀ ਪ੍ਰਧਾਨਗੀ ਅਤੇ ਪ੍ਰੋਜੈਕਟ ਚੇਅਰਮੈਨ ਲਾਇਨ ਮੰਨੂ ਗੋਇਲ ਦੀ ਅਗਵਾਈ ਹੇਠ ਕਰਵਾਇਆ ਗਿਆ। ਪ੍ਰਧਾਨ ਪ੍ਰਦੀਪ ਸਿੰਗਲਾ ਨੇ ਕਿਹਾ ਕਿ ਲਾਇਨ ਕਲੱਬ ਜੈਤੋ ਗੰਗਸਰ ਹਮੇਸ਼ਾ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਰਿਹਾ ਹੈ। ਉਨ੍ਹਾਂ ਕਿਹਾ ਕਿ “ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ” ਅਤੇ ਲੋੜਵੰਦਾਂ ਦੀ ਸੇਵਾ ਕਰਨਾ ਸਾਡੇ ਸਭ ਦਾ ਫਰਜ਼ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਕਲੱਬ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਸਮਾਜ ਸੇਵੀ ਪ੍ਰੋਜੈਕਟ ਲਗਾਤਾਰ ਕਰਦਾ ਰਹੇਗਾ। ਇਸ ਮੌਕੇ ਕਲੱਬ ਦੇ ਪੀ.ਆਰ.ਓ. ਸੰਜੀਵ ਸ਼ਰਮਾ “ਟੀਨੂ” ਅਤੇ ਆਈ ਕੈਂਪ ਚੇਅਰਮੈਨ ਨਰੇਸ਼ ਮਿੱਤਲ ਨੇ ਦੱਸਿਆ ਕਿ ਇਸ ਸੇਵਾ ਪ੍ਰੋਜੈਕਟ ਵਿਚ ਕਲੱਬ ਦੇ ਕੈਸ਼ੀਅਰ ਜੀਵਨ ਗਰਗ, ਪੀ.ਆਰ.ਓ. ਸੰਜੀਵ ਸ਼ਰਮਾ “ਟੀਨੂ”, ਉਪ ਰੀਜਨ ਚੇਅਰਮੈਨ ਭੂਸ਼ਣ ਰੋਮਾਣਾ, ਆਈ ਕੈਂਪ ਚੇਅਰਮੈਨ ਨਰੇਸ਼ ਮਿੱਤਲ, ਪ੍ਰਦੀਪ ਗਰਗ, ਰਮਨ ਸਿੰਗਲਾ, ਹੈਪੀ ਸਿੰਘ ਅਤੇ ਬਿਰਧ ਆਸ਼ਰਮ ਜੈਤੋ ਦੇ ਸੰਚਾਲਕ ਕੁੱਕੂ ਕੋਚਰ ਨੇ ਵੀ ਸੇਵਾ ਕਾਰਜ ਵਿਚ ਸਰਗਰਮ ਭਾਗ ਲਿਆ। ਸਮਾਗਮ ਦੌਰਾਨ ਆਸ਼ਰਮ ਦੇ ਬਜ਼ੁਰਗਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਭੋਜਨ ਪਰੋਸਿਆ ਗਿਆ। ਇਸ ਮੌਕੇ ਬਜ਼ੁਰਗਾਂ ਨੇ ਲਾਇਨਜ਼ ਕਲੱਬ ਜੈਤੋ ਗੰਗਸਰ ਦੇ ਇਸ ਮਨੁੱਖਤਾ ਭਰੇ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਲੱਬ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।