23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਿਨਾਂ ਸਿਖਲਾਈ ਦੇ ਮਿਲ ਰਹੇ ਲਾਇਸੰਸੀ ਹਥਿਆਰ ਬਣ ਰਹੇ ਨੇ ਮੌਤਾਂ ਦਾ ਕਾਰਨ

Ad Position 21
No active advertisement
ਅਜੀਤ ਡੈਸਕ 25-01-2026
ਪਟਿਆਲਾ, 24 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ 'ਚ ਸ਼ੌਕੀਨੀ ਜਾਂ ਸੁਰੱਖਿਆ ਲਈ ਲਏ ਜਾਂਦੇ ਲਾਇਸੰਸੀ ਹਥਿਆਰਾਂ ਦੀ ਤਕਨੀਕੀ ਜਾਣਕਾਰੀ ਦੀ ਘਾਟ ਕਾਰਨ ਅਕਸਰ ਹੀ ਅਸਲ੍ਹਾ ਧਾਰਕ ਵਲੋਂ ਆਪਣੀ ਜਾਂ ਆਪਣਿਆਂ ਦੀ ਜਾਨ ਲੈਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਇਸ ਸਭ ਦੇ ਬਾਵਜੂਦ ਜਾਣਕਾਰੀ ਜਾਂ ਸਿਖਲਾਈ ਲਈ ਬਣੇ ਲਾਜ਼ਮੀ ਨਿਯਮ ਅਪਣਾਉਣ ਲਈ ਵਿਭਾਗ ਵਲੋਂ ਕਦੀ ਕੋਈ ਸਖ਼ਤੀ ਨਹੀਂ ਦਿਖਾਈ ਗਈ, ਜਿਸ ਕਾਰਨ ਅਚਾਨਕ ਚੱਲੇ ਅਸਲ੍ਹੇ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਹਰ ਸਾਲ ਵੱਧ ਰਹੀ ਹੈ | ਪੰਜਾਬ 'ਚ ਪਿਸਟਲ, ਰਿਲਾਵਰ ਜਾਂ ਬੰਦੂਕਾਂ ਵਾਲੇ ਹਥਿਆਰਾਂ ਦੀ ਗਿਣਤੀ ਸ਼ੌਕ ਅਤੇ ਸੁਰੱਖਿਆ ਕਾਰਨਾਂ ਕਰਕੇ ਲਗਾਤਾਰ ਵਧਦੀ ਜਾ ਰਹੀ ਹੈ | ਹਰ ਮਹੀਨੇ ਸਿਆਸੀ ਸਿਫ਼ਾਰਸ਼ਾਂ ਜਾਂ ਪ੍ਰਸ਼ਾਸਨਿਕ ਪਹੁੰਚ ਨਾਲ ਲੋਕ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਅਪਲਾਈ ਕਰਕੇ ਲਾਇਸੰਸ ਪ੍ਰਾਪਤ ਕਰਦੇ ਹਨ | ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੀ ਰੈੱਡ ਕਰਾਸ ਦਫ਼ਤਰ ਜਾਂ ਹੋਰ ਕਿਸੇ ਸਮਾਜਿਕ ਸਕੀਮ 'ਚ ਫੰਡ ਭਰਨ ਦੀ ਪਰਚੀ ਕੱਟ ਕੇ ਲਾਇਸੰਸ ਜਾਰੀ ਕਰਦੇ ਹਨ | ਲਾਇਸੰਸ ਮਿਲਣ ਉਪਰੰਤ ਤੁਰੰਤ ਅਰਜੀਕਰਤਾ ਦੁਕਾਨ ਤੋਂ ਹਥਿਆਰ ਖ਼ਰੀਦ ਲੈਂਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਨੂੰ ਸੁਰੱਖਿਅਤ ਵਰਤੋਂ ਬਾਰੇ ਕੋਈ ਤਕਨੀਕੀ ਸਿਖਲਾਈ ਲਏ ਬਿਨਾਂ ਕਿਸੇ ਵੀ ਗੰਨ ਹਾਊਸ ਤੋਂ ਅਸਲ੍ਹਾ ਮਿਲ ਜਾਂਦਾ ਹੈ | ਇਸ ਉਪਰੰਤ ਤੁਰੰਤ ਅਸਲ੍ਹਾ ਧਾਰਕ ਆਪਣੇ ਸਮਾਜਿਕ ਰੁਤਬੇ ਦਾ ਪ੍ਰਭਾਵ ਪਾਉਣ ਲਈ ਇਸ ਅਸਲੇ ਨੂੰ ਸੁਰੱਖਿਆ ਦੀ ਥਾਂ ਦਿਖਾਵੇ ਲਈ ਵਰਤਣ ਲੱਗ ਜਾਂਦਾ ਹੈ | ਇਸ ਦੌਰਾਨ ਉਸ ਨੂੰ ਗੋਲੀ ਪਾਉਣ, ਕੱਢਣ, ਲੌਕ ਕਰਨ ਜਾਂ ਵਰਤੋਂ ਸਮੇਂ ਫੜਨਾ ਅਤੇ 'ਕੌਕ' ਕਰਨ ਦੀ ਕੋਈ ਜਾਣਕਾਰੀ ਨਹੀਂ ਹੁੰਦੀ | ਇਸ ਕਾਰਨ ਕਈ ਵਾਰ ਹਥਿਆਰ ਸਾਫ਼ ਕਰਦੇ ਜਾਂ ਖਾਲੀ ਸਮਝ ਕੇ ਕਲੋਲਾਂ ਕਰਦੇ ਅਸਲ੍ਹਾ ਧਾਰਕ ਵਲੋਂ ਅਚਾਨਕ ਚੱਲੀ ਗੋਲੀ ਨੇ ਜਾਂ ਅਸਲ੍ਹਾ ਧਾਰਕ ਦੀ ਜਾਂ ਫਿਰ ਨੇੜੇ ਖੜ੍ਹੇ ਕਿਸੇ ਆਪਣੇ ਦੀ ਹੀ ਜਾਨ ਲੈ ਲੈਂਦੀ ਹੈ | ਜੇਕਰ ਪਿਛਲੇ ਤਿੰਨ ਸਾਲਾਂ ਦੇ ਅੰਕੜੇ ਤੇ ਨਜ਼ਰ ਮਾਰੀਏ ਤਾਂ 2023 ਵਿਚ ਲਾਇਸੰਸੀ ਹਥਿਆਰਾਂ ਨਾਲ ਅਚਾਨਕ ਅਣਜਾਣਤਾ 'ਚ ਚੱਲੀਆਂ ਗੋਲੀਆਂ ਕਾਰਨ 12 ਮਾਮਲਿਆਂ ਵਿਚ ਮੌਤ ਅਤੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਇਸੇ ਤਰ੍ਹਾਂ 2024 'ਚ 40 ਮਾਮਲਿਆਂ ਵਿਚੋਂ 15 ਤੋਂ ਵੱਧ ਜਾਨਾਂ ਜਾਂ ਚੁੱਕੀਆਂ ਹਨ | ਸਾਲ 2025 'ਚ 20 ਮਾਮਲਿਆਂ 'ਚ 8 ਮੌਤਾਂ ਦਰਜ ਕੀਤੀਆਂ ਗਈਆਂ ਹਨ | ਹਥਿਆਰ ਧਾਰਕ ਲਈ ਹਾਲਾਂਕਿ ਕਾਨੂੰਨ 'ਚ ਹਥਿਆਰ ਦੀ ਸੁਰੱਖਿਅਤ ਵਰਤੋਂ ਦੀ ਸ਼ਰਤ ਤਾਂ ਹੈ ਪਰ ਲਾਜ਼ਮੀ ਤਕਨੀਕੀ ਸਿਖਲਾਈ ਦੀ ਸਖ਼ਤ ਪਾਬੰਦੀ ਨਹੀਂ ਹੈ ਅਤੇ ਬਿਨਾਂ ਨਿਯਮਤ ਸਿਖਲਾਈ ਦੇ ਉਨ੍ਹਾਂ ਨੂੰ ਹਥਿਆਰ ਮਿਲ ਜਾਂਦੇ ਹਨ, ਜਿਸ ਦਾ ਖ਼ਮਿਆਜ਼ਾ ਜ਼ਖ਼ਮਾਂ ਅਤੇ ਮੌਤਾਂ ਨਾਲ ਭਰਿਆ ਜਾਂਦਾ ਹੈ | ਇਸ ਸੰਬੰਧੀ ਫੋਨ ਤੇ ਗੱਲ ਕਰਦਿਆਂ ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਅਸਲ੍ਹਾ ਧਾਰਕਾਂ ਨੂੰ ਹਥਿਆਰਾਂ ਦੀ ਜਾਣਕਾਰੀ ਲਈ ਕਾਨੂੰਨਨ ਤੌਰ 'ਤੇ ਨਿਯਮ ਬਣੇ ਹੋਏ ਹਨ, ਜਿਨ੍ਹਾਂ ਨੂੰ ਹਰ ਹਾਲਤ ਵਿਚ ਲਾਗੂ ਕਰਕੇ ਅਸਲ੍ਹਾ ਲਾਇਸੰਸ ਦਿੱਤੇ ਜਾਂਦੇ ਹਨ ਅਤੇ ਜਿਥੇ ਕੋਈ ਕਮੀ ਹੈ, ਉਸ ਨੂੰ ਵੀ ਦੂਰ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਨਾਟਕਕਾਰ ਤੇ ਪੰਜਾਬ ਨਾਟਸ਼ਾਲਾ ਦੇ ਸਿਰਜਕ ਜਤਿੰਦਰ ਸਿੰਘ ਬਰਾੜ ਦਾ ਦਿਹਾਂਤ <br/> ਅਗਲੀ ਖ਼ਬਰ ਸਿੱਖਾਂ ਦੀ ਘਟ ਰਹੀ ਆਬਾਦੀ 'ਤੇ ਜਥੇਦਾਰ ਗੜਗੱਜ ਵਲੋਂ ਗੰਭੀਰ ਚਿੰਤਾ ਦਾ ਪ੍ਰਗਟਾਵਾ ਸਿੱਖ ਪਰਿਵਾਰਾਂ ਨੂੰ ਤਿੰਨ ਜਾਂ...
Ad Position 24