18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮੌਸਮੀ ਤਪਸ਼ ਵਿਚ ਅਚਾਨਕ ਵਾਧਾ ਕਣਕ ਦੀ ਫ਼ਸਲ ਲਈ ਨੁਕਸਾਨਦੇਹ <br/>

Ad Position 21
No active advertisement
ਅਜੀਤ ਡੈਸਕ 23-02-2026

ਮਲੇਰਕੋਟਲਾ, 22 ਫ਼ਰਵਰੀ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨਾਂ ਤੋਂ ਪੰਜਾਬ ਅੰਦਰ ਫ਼ਰਵਰੀ ਮਹੀਨੇ ਅਚਾਨਕ ਵਧ ਰਹੀ ਮੌਸਮੀ ਤਪਸ਼ ਨੇ ਕਿਸਾਨ ਵਰਗ ਨੂੰ ਚਿੰਤਾ ਦੇ ਗਹਿਰੇ ਸਮੁੰਦਰ ਅੰਦਰ ਧੱਕਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਮੌਜੂਦਾ ਸਮੇਂ ਕਣਕ ਦੀ ਅਗੇਤੀ ਫ਼ਸਲ ਨਿਸਾਰੇ 'ਤੇ ਹੈ, ਜਿਸ ਕਾਰਨ ਜੇਕਰ ਫ਼ਸਲ ਨੂੰ ਮੌਸਮ ਇਕੋ ਜਿਹਾ ਤੇ ਠੰਢਾ ਮਿਲੇ ਤਾਂ ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਫ਼ਸਲ ਦਾ ਝਾੜ ਵਧੀਆ ਹੋਵੇਗਾ, ਪ੍ਰੰਤੂ ਪਿਛਲੇ ਦਿਨਾਂ ਤੋਂ ਅਚਾਨਕ ਵਧ ਰਹੀ ਮੌਸਮੀ ਤਪਸ਼ ਖੇਤੀ ਖੇਤਰ ਲਈ ਨੁਕਸਾਨਦੇਹ ਮੰਨੀ ਜਾ ਰਹੀ ਹੈ | ਇਸ ਵਾਰ ਬਹੁਤੇ ਕਿਸਾਨਾਂ ਵਲੋਂ ਕਣਕ ਦੇ ਪੀ.ਬੀ.ਡਬਲਯੂ. 872 ਤੋਂ ਇਲਾਵਾ ਐਚ.ਡੀ. 327 ਅਤੇ 372 ਆਦਿ ਬੀਜਾਂ ਦੀ ਬਿਜਾਈ ਕੀਤੀ ਗਈ ਹੈ | ਫ਼ਰਵਰੀ ਮਹੀਨੇ ਦੀ 22 ਤਰੀਕ ਤੋਂ ਹਿਸਾਬ ਜੋੜੀਏ ਤਾਂ ਕਣਕ ਦੀ ਵਢਾਈ ਵਿਚ ਮਹਿਜ਼ ਡੇਢ ਮਹੀਨਾ ਬਾਕੀ ਬਚਿਆ ਹੈ, ਜਿਸ ਨੂੰ ਵੇਖਦੇ ਹੋਏ ਮੌਸਮ ਵਿਚ ਅਚਾਨਕ ਵਧ ਰਹੀ ਤਪਸ਼ ਫ਼ਸਲ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ | ਇਸ ਸੰੰਬੰਧੀ ਆਪਣਾ ਦੁੱਖੜਾ ਸਾਂਝਾ ਕਰਦਿਆਂ ਇਲਾਕੇ ਦੇ ਕਿਸਾਨਾਂ ਉਘੇ ਸਿੱਖ ਬੁੱਧੀਜੀਵੀ ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਸਾਬਕਾ ਚੇਅਰਮੈਨ ਪ੍ਰਦੱਮਣ ਸਿੰਘ ਸਿੱਧੂ ਦਲੇਲਗੜ੍ਹ, ਪ੍ਰਧਾਨ ਜਰਨੈਲ ਸਿੰਘ ਭੋਗੀਵਾਲ, ਕਿਸਾਨ ਆਗੂ ਸੁਖਵਿੰਦਰ ਸਿੰਘ ਚੂੰਘਾ, ਸਹਿਕਾਰੀ ਸਭਾਵਾਂ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਤੇ ਨਾਰੰਗ ਸਿੰਘ ਰੰਗੀ ਨੇ ਕਿਹਾ ਕਿ ਪੰਜਾਬ ਦੇ ਅੰਦਰ ਅਗੇਤੀ ਕਣਕ ਦੀ ਫ਼ਸਲ ਨਿਸਰ ਰਹੀ ਹੋਣ ਕਾਰਨ ਉਸ ਨੂੰ ਠੰਢੇ ਮੌਸਮ ਦੀ ਲੋੜ ਹੈ | ਪ੍ਰੰਤੂ ਹੁਣ ਪਿਛਲੇ ਦਿਨਾਂ ਤੋਂ ਅਚਾਨਕ ਮੌਸਮ ਵਿਚ ਆਈ ਵੱਡੀ ਤਬਦੀਲੀ ਨੇ ਤਾਪਮਾਨ ਵਿਚ ਅਚਾਨਕ ਵਾਧਾ ਕਰ ਦਿੱਤਾ ਹੈ, ਜਿਸ ਦੇ ਕਣਕ ਦੀ ਫ਼ਸਲ ਲਈ ਖ਼ਤਰਨਾਕ ਸਾਬਤ ਹੋਣ ਦਾ ਖ਼ਦਸ਼ਾ ਹੈ, ਕਿਉਂਕਿ ਗਰਮੀ ਕਾਰਨ ਫ਼ਸਲ ਦੇ ਦਾਣੇ ਵਿਚਲਾ ਦੁੱਧ ਸੁੱਕ ਕੇ ਵਜ਼ਨ ਘਟ ਸਕਦਾ ਹੈ | ਗਰਮੀ ਕਾਰਨ ਤੇਲੇ ਵਰਗੀਆਂ ਬਿਮਾਰੀਆਂ ਫ਼ਸਲ ਨੂੰ ਆਪਣੀ ਗਿ੍ਫ਼ਤ ਵਿਚ ਲੈ ਲੈਂਦੀਆਂ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਝੋਨੇ ਦੀ ਫ਼ਸਲ ਦਾ ਝਾੜ ਵੀ ਬੁਰੀ ਤਰ੍ਹਾਂ ਘੱਟ ਜਾਣ ਕਾਰਨ ਕਿਸਾਨਾਂ ਦੇ ਖ਼ਰਚੇ ਵੀ ਨਹੀਂ ਪੂਰੇ ਹੋਏ ਸਨ, ਪ੍ਰੰਤੂ ਹੁਣ ਮੌਸਮ ਦੀ ਬਦਲ ਰਹੀ ਕਰਵਟ ਦੇ ਚਲਦਿਆਂ ਕਿਸਾਨ ਵਰਗ ਅੰਦਰ ਚਿੰਤਾ ਮਾਹੌਲ ਪਨਪ ਰਿਹਾ ਹੈ |
ਮੌਸਮ ਵੇਖ ਕੇ ਫ਼ਸਲ ਨੂੰ ਲਗਾਇਆ ਜਾਵੇ ਪਾਣੀ-ਖੇਤੀ ਮਾਹਿਰ
ਮੌਸਮ ਵਿਚ ਅਚਾਨਕ ਹੋ ਰਹੀ ਤਬਦੀਲੀ ਸੰੰਬੰਧੀ ਖੇਤੀਬਾੜੀ ਮਾਹਿਰਾਂ ਦਾ ਆਖਣਾ ਹੈ ਕਿ ਭਾਵੇਂ ਮੌਜੂਦਾ ਸਮੇਂ ਕਣਕ ਦੀ ਫ਼ਸਲ ਦੇ ਨਿਸਾਰੇ 'ਤੇ ਹੋਣ ਕਾਰਨ ਉਸ ਨੂੰ ਠੰਢਕ ਭਰਿਆ ਮੌਸਮ ਚਾਹੀਦਾ ਹੈ ਪਰ ਵਧ ਰਹੇ ਤਾਪਮਾਨ ਦੇ ਚਲਦਿਆਂ ਕਈ ਕਿਸਾਨ ਫ਼ਸਲ ਨੂੰ ਵੇਖੋ-ਵੇਖੀ ਜ਼ਿਆਦਾ ਪਾਣੀ ਲਗਾ ਰਹੇ ਹਨ, ਉਹ ਵੀ ਠੀਕ ਨਹੀਂ ਹੈ | ਗਰਮ ਮੌਸਮ ਦੌਰਾਨ ਭਾਵੇਂ ਫ਼ਸਲ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਪਰ ਫਿਰ ਵੀ ਕਣਕ ਦੀ ਫ਼ਸਲ ਨੂੰ ਮੌਸਮ ਵੇਖ ਕੇ ਹੀ ਪਾਣੀ ਲਗਾਇਆ ਜਾਵੇ ਤਾਂ ਜੋ ਤੇਜ਼ ਹਵਾਵਾਂ ਦੇ ਕਾਰਨ ਫ਼ਸਲ ਜ਼ਮੀਨ 'ਤੇ ਨਾ ਡਿਗ ਸਕੇ |

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਹੋਏ ਨਤਮਸਤਕ <br/> ਅਗਲੀ ਖ਼ਬਰ ਰਾਜਪਾਲ ਕਟਾਰੀਆ ਵਲੋਂ ਜੈਨ ਭਗਵਤੀ ਦੀਕਸ਼ਾ ਸਮਾਰੋਹ 'ਚ ਸ਼ਿਰਕਤ ਕਿਹਾ, ਜੈਨ ਧਰਮ ਨੇ ਦੁਨੀਆ ਨੂੰ ਸ਼ਾਂਤੀ, ਦਇਆ ਅਤੇ ਸ...
Ad Position 24