ਮੁੱਲਾਂਪੁਰ ਦਾਖਾ, 4 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮਨਪ੍ਰੀਤ ਸਿੰਘ ਇਯਾਲੀ ਐਮ.ਐਲ.ਏ. ਦੇ ਗਰੇਵਾਲ ਪਰਿਵਾਰ ਨੂੰ ਉਦੋਂ ਅਸਹਿ ਸਦਮਾ ਲੱਗਾ ਜਦ ਇਯਾਲੀ ਦਾ ਭਾਣਜਾ ਅਰਜੁਨ ਸਿੰਘ ਵਿਰਕ ਸੰਖੇਪ ਬਿਮਾਰੀ ਦੇ ਇਲਾਜ ਦੌਰਾਨ ਅਕਾਲ ਚਲਾਣਾ ਕਰ ਗਿਆ | ਮਿ੍ਤਕ ਅਰਜੁਨ ਸਿੰਘ ਵਿਰਕ ਦਾ ਸਸਕਾਰ ਅੱਜ ਐਤਵਾਰ 5 ਅਪ੍ਰੈਲ ਸ਼ਮਸ਼ਾਨਘਾਟ ਬਾੜੇਵਾਲ, ਲੁਧਿਆਣਾ ਵਿਖੇ ਹੋਵੇਗਾ | ਬੇਹੱਦ ਦੁੱਖ ਦੀ ਘੜੀ 'ਚ ਐਮ.ਐਲ.ਏ. ਮਨਪ੍ਰੀਤ ਸਿੰਘ ਇਯਾਲੀ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਦਾ ਤਾਂਤਾ ਲੱਗਾ ਰਿਹਾ |
ਮਨਪ੍ਰੀਤ ਸਿੰਘ ਇਯਾਲੀ ਨੂੰ ਸਦਮਾ-ਭਾਣਜੇ ਦਾ ਦਿਹਾਂਤ
ਅਜੀਤ ਡੈਸਕ
05-04-2026