30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅਨਿਲ ਚੋਪੜਾ ਨਮਿਤ ਸ਼ਰਧਾਂਜਲੀ ਸਮਾਗਮ 'ਤੇ ਵਿਸ਼ੇਸ਼

Ad Position 21
No active advertisement
ਅਜੀਤ ਡੈਸਕ 25-04-2026

ਜਲੰਧਰ- 14 ਅਪ੍ਰੈਲ ਨੂੰ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਸਵ. ਅਨਿਲ ਚੋਪੜਾ ਇਕ ਮਹਾਨ ਮਾਰਗਦਰਸ਼ਕ ਰਹੇ ਜੋ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼, ਸੇਂਟ ਸੋਲਜਰ ਐਜੂਕੇਸ਼ਨਲ ਸੁਸਾਇਟੀ, ਪੈਰਾਡਾਈਸ ਐਜੂਕੇਸ਼ਨਲ ਸੁਸਾਇਟੀ, ਪੀ.ਪੀ.ਆਰ. ਗਰੁੱਪ, ਹੋਟਲ ਰਾਮਾਡਾ ਜਲੰਧਰ ਸਿਟੀ ਸੈਂਟਰ, ਹੋਟਲ ਡੇਜ਼ ਅਤੇ ਡੇਜ਼ ਇਨ ਹੋਟਲ ਦੇ ਚੇਅਰਮੈਨ ਰਹੇ | ਅਨਿਲ ਚੋਪੜਾ ਦਾ ਜਨਮ ਪਿਤਾ ਆਰ. ਸੀ. ਚੋਪੜਾ ਅਤੇ ਮਾਤਾ ਸ਼ਾਂਤਾ ਚੋਪੜਾ ਦੇ ਘਰ 26 ਅਪ੍ਰੈਲ 1954 ਨੂੰ ਜਲੰਧਰ ਦੇ ਇਕ ਮੱਧਵਰਗੀ ਪਰਿਵਾਰ 'ਚ ਹੋਇਆ | ਉਨ੍ਹਾਂ ਨੇ ਆਪਣੀ ਪ੍ਰਾਰੰਭਿਕ ਸਿੱਖਿਆ ਕੇਂਦਰੀ ਵਿਦਿਆਲਾ ਜਲੰਧਰ ਅਤੇ ਸਾਈਾ ਦਾਸ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਤੋਂ ਪੂਰੀ ਕੀਤੀ ¢ 11 ਮਈ 1979 ਨੂੰ ਉਨ੍ਹਾਂ ਦਾ ਵਿਆਹ ਸੰਗੀਤਾ ਚੋਪੜਾ ਨਾਲ ਹੋਇਆ, ਜਿਨ੍ਹਾਂ ਦੇ ਘਰ ਦੋ ਪੁੱਤਰ ਰਾਜਨ ਚੋਪੜਾ ਅਤੇ ਪਿ੍ੰਸ ਚੋਪੜਾ ਦਾ ਜਨਮ ਹੋਇਆ ¢ ਸ੍ਰੀ ਚੋਪੜਾ ਦੇ ਮਨ ਵਿਚ ਬਚਪਨ ਤੋਂ ਹੀ ਸਮਾਜ ਅਤੇ ਦੇਸ਼ ਲਈ ਕੁਝ ਸਰਥਕ ਕਰਨ ਦੀ ਪ੍ਰਬਲ ਇੱਛਾ ਸੀ | ਇਸੇ ਉਦੇਸ਼ ਨਾਲ ਉਨ੍ਹਾਂ ਨੇ ਮਾਰਚ 1958 ਵਿਚ ਸ਼ਿਸ਼ੂ ਮਾਡਲ ਸਕੂਲ ਦੀ ਸਥਾਪਨਾ ਕੀਤੀ | ਆਪਣੀ ਅਣਥਕ ਮਿਹਨਤ ਅਤੇ ਵਚਨਬੱਧਤਾ ਨਾਲ ਸ੍ਰੀ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਸੰਗੀਤਾ ਚੋਪੜਾ ਨੇ ਮਿਲ ਕੇ ਇਕ ਛੋਟੇ ਸਕੂਲ ਨੂੰ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿਸ਼ਾਲ ਰੂਪ ਵਿਚ ਵਿਕਸਿਤ ਕੀਤਾ ¢ ਅੱਜ ਇਹ ਗਰੁੱਪ ਉੱਤਰੀ ਭਾਰਤ 'ਚ ਨਵੀਂ ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਸਮੇਤ 23 ਕਾਲਜਾਂ ਅਤੇ 36 ਸਕੂਲਾਂ ਦੇ ਨਾਲ ਹਰ ਸਾਲ ਲਗਭਗ 44,000 ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ | ਅਨਿਲ ਚੋਪੜਾ ਨੇ 1997 'ਚ ਪੀ.ਪੀ.ਆਰ. ਗਰੁੱਪ ਦੀ ਸਥਾਪਨਾ ਕੀਤੀ, ਜਿਸ ਦੇ ਜ਼ਰੀਏ ਜਲੰਧਰ ਵਿਚ ਫਲੈਟ ਸੰਸਕ੍ਰਿਤੀ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਦੀ ਸਭ ਤੋਂ ਵੱਡੀ ਕਾਲੋਨੀ 'ਜਲੰਧਰ ਹਾਈਟਸ' ਦਾ ਵਿਕਾਸ ਕੀਤਾ ¢ ਇਸ ਦੇ ਨਾਲ ਹੀ ਉਨ੍ਹਾਂ ਨੇ ਰਾਮਾਡਾ ਜਲੰਧਰ ਸਿਟੀ ਸੈਂਟਰ, ਹੋਟਲ ਡੇਜ਼ ਅਤੇ ਡੇਜ਼ ਇਨ ਵਰਗੇ ਉੱਤਮ ਹੋਟਲਾਂ ਦੀ ਸਥਾਪਨਾ ਵੀ ਕੀਤੀ | ਉਨ੍ਹਾਂ ਦੀ ਪਤਨੀ ਸੰਗੀਤਾ ਚੋਪੜਾ (ਵਾਈਸ ਚੇਅਰਪਰਸਨ, ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼) ਅਤੇ ਉਨ੍ਹਾਂ ਦੇ ਪੁੱਤਰ ਰਾਜਨ ਚੋਪੜਾ ਅਤੇ ਪਿ੍ੰਸ ਚੋਪੜਾ ਨੇ ਹਰ ਕਦਮ 'ਤੇ ਉਨ੍ਹਾਂ ਦਾ ਸਹਿਯੋਗ ਕੀਤਾ | ਅਨਿਲ ਚੋਪੜਾ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਕਰੇਡਾਈ ਪੰਜਾਬ ਵਲੋਂ ਲਾਈਫ਼ਟਾਈਮ ਅਚੀਵਮੈਂਟ ਐਵਾਰਡ, ਵਿਸ਼ਵ ਸਨਾਤਨ ਧਰਮ ਸਭਾ ਵਲੋਂ ਸਨਾਤਨ ਰਤਨ ਅਵਾਰਡ ਅਤੇ ਬਾਲਾਸੋਰ ਯੂਨੀਵਰਸਿਟੀ ਵਲੋਂ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ¢ 1980 ਵਿਚ ਉਨ੍ਹਾਂ ਨੇ ਰੀਅਲ ਐਸਟੇਟ ਯੋਜਨਾ ਵਿਚ ਇੱਕ ਵਿਵਸਥਿਤ ਦਿ੍ਸ਼ਟੀਕੋਣ ਦੀ ਸ਼ੁਰੂਆਤ ਕੀਤੀ | ਉਨ੍ਹਾਂ ਦਾ ਮੁੱਖ ਉਦੇਸ਼ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਾ, ਲੋੜਵੰਦਾਂ ਦੀ ਮਦਦ ਕਰਨਾ ਅਤੇ ਹਰ ਵਿਅਕਤੀ ਤੱਕ ਗੁਣਵੱਤਾਪੂਰਨ ਸਿੱਖਿਆ ਪਹੁੰਚਾਉਣਾ ਸੀ | ਅਨਿਲ ਚੋਪੜਾ ਦੀ ਯਾਦ 'ਚ ਭੋਗ ਸਮਾਰੋਹ ਅਤੇ ਅੰਤਿਮ ਅਰਦਾਸ ਸਨਿਚਰਵਾਰ 25 ਅਪ੍ਰੈਲ ਨੂੰ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਵਿਕਟੋਰੀਆ ਗਾਰਡਨ ਪਰਾਗਪੁਰ ਜਲੰਧਰ-ਫਗਵਾੜਾ ਹਾਈਵੇ, ਜੀ.ਟੀ. ਰੋਡ ਜਲੰਧਰ 'ਚ ਕੀਤੀ ਜਾਵੇਗੀ¢

—ਪਵਨ ਖਰਬੰਦਾ

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਤੋਂ ਵਿਧਾਇਕਾਂ ਤੱਕ ਟੁੱਟ ਦੇ ਸੰਕੇਤ, ਮਾਨ ਸਰਕਾਰ 'ਤੇ ਸੰਕਟ ਗਹਿਰਾਇਆ-ਮਜੀਠੀਆ <br/> ਅਗਲੀ ਖ਼ਬਰ 'ਆਪ' ਵਿਧਾਇਕ ਪਠਾਣਮਾਜਰਾ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ <br/>
Ad Position 24