02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸਮਰਾ ਦੇ ਅਸਲ ਖ਼ਾਤੇ ’ਚ ਉਹ ਵੀਡੀਓ ਹੀ ਮੌਜੂਦ ਨਹੀਂ ਜੋ ਅੱਜ ਪ੍ਰੈਸ ਕਾਨਫਰੰਸ ’ਚ ਰਿਲੀਜ਼ ਕੀਤੀ-ਬੰਟੀ ਰੋਮਾਣਾ

Ad Position 21
No active advertisement
ਅਜੀਤ ਡੈਸਕ 26-06-2026

ਚੰਡੀਗੜ੍ਹ, 25 ਜੂਨ (ਪ੍ਰੋ. ਅਵਤਾਰ ਸਿੰਘ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਪਾਰਟੀ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਪੁਰਾਣੇ ਸਾਥੀ ਜਗਮਨ ਸਮਰਾ ਦੇ ਖ਼ਾਤੇ ਦੀ ਕਲੋਨਿੰਗ ਕਰਕੇ ਜਾਅਲਬਾਜ਼ੀ ਕੀਤੀ ਹੈ ਅਤੇ ਉਨ੍ਹਾਂ ਆਪਣੇ ਆਪ ਨੂੰ ਕਲੀਨ ਚਿੱਟ ਦੇਣ ਵਾਸਤੇ ਖ਼ਾਤੇ ਵਿਚ ਜਾਅਲੀ ਵੀਡੀਓ ਪੇਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜਗਮਨ ਸਮਰਾ ਦਾ ਅਸਲ ਟਿਕ ਟੋਕ ਖ਼ਾਤਾ ਪੇਸ਼ ਕੀਤਾ ਅਤੇ ਨਾਲ ਹੀ ਕਲੋਨ ਕੀਤਾ ਖ਼ਾਤਾ ਪੇਸ਼ ਕੀਤਾ ਜਿਸ ਵਿਚ ਸਮਰਾ ਦੀ ਜਾਅਲੀ ਵੀਡੀਓ ਸੀ ਜਿਸ ਵਿਚ ਉਨ੍ਹਾਂ ਦੇ ਹੱਥ ਵਿਚ ਭਗਵੰਤ ਮਾਨ ਦਾ ਮਾਸਕ ਵਿਖਾਇਆ ਗਿਆ। ਉਨ੍ਹਾਂ ਕਿਹਾ ਕਿ ਸਮਰਾ ਦੇ ਅਸਲ ਖ਼ਾਤੇ ਵਿਚ ਇਹ ਵੀਡੀਓ ਹੀ ਨਹੀਂ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਮੁੱਖ ਮੰਤਰੀ ਨੇ ਸਿੱਖ ਕੌਮ ਦੇ ਸਰਵਉਚ ਅਸਥਾਨ ਦੇ ਦੋਸ਼ਾਂ ਨੂੰ ਝੁਠਲਾਉਣ ਵਾਸਤੇ ਨਕਲੀ ਵੀਡੀਓ ਦੀ ਮਦਦ ਲੈ ਕੇ ਇਕ ਹੋਰ ਗੁਨਾਹ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣਾ ਮੁੱਖ ਮੰਤਰੀ ਦੀ ਵੱਡੀ ਭੁੱਲ-ਸਾਂਪਲਾ ਅਗਲੀ ਖ਼ਬਰ ਪੰਜਾਬ ਨੂੰ ਵਿਕਸਤ ਸੂਬਾ ਬਣਾਉਣ ਲਈ ਭਾਜਪਾ ਸਰਕਾਰ ਬਣਾਈ ਜਾਵੇ-ਨਾਇਬ ਸਿੰਘ ਸੈਣੀ
Ad Position 24
No active advertisement