ਬਟਾਲਾ, 1 ਜੁਲਾਈ (ਸਤਿੰਦਰ ਸਿੰਘ)-ਸੰਤ ਬਾਬਾ ਹਜ਼ਾਰਾ ਸਿੰਘ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਤਪ ਅਸਥਾਨ ਨਿੱਕੇ ਘੁੰਮਣ (ਗੁਰਦਾਸਪੁਰ) ਦੇ ਮੁਖੀ ਬਾਬਾ ਅਮਰੀਕ ਸਿੰਘ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ। ਅੱਜ ਉਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਸੰਸਕਾਰ ਮੌਕੇ ਇਲਾਕੇ ਭਰ ਤੋਂ ਸੰਗਤਾਂ ਦਾ ਭਾਰੀ ਸੈਲਾਬ ਉਮੜਿਆ, ਜਿਥੇ ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਵੀ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਅੰਤਿਮ ਸੰਸਕਾਰ ਤੋਂ ਪਹਿਲਾਂ ਬਾਬਾ ਅਮਰੀਕ ਸਿੰਘ ਦਾ ਪਾਵਨ ਸਰੀਰ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਸੰਗਤਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ। ਇਸ ਦੌਰਾਨ ਕੀਰਤਨੀ ਜਥਿਆਂ ਵਲੋਂ ਵੈਰਾਗਮਈ ਸ਼ਬਦ ਕੀਰਤਨ ਕੀਤਾ ਗਿਆ। ਦੂਰ-ਦਰਾਜ਼ ਤੋਂ ਆਈਆਂ ਸੰਗਤਾਂ ਨੇ ਨਮ ਅੱਖਾਂ ਨਾਲ ਬਾਬਾ ਅਮਰੀਕ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਅੰਤਿਮ ਸੰਸਕਾਰ ਮੌਕੇ ਬਾਬਾ ਅਮਰੀਕ ਸਿੰਘ ਦੇ ਸਪੁੱਤਰ ਬਾਬਾ ਤਰਨਜੀਤ ਸਿੰਘ ਖ਼ਾਲਸਾ ਵਲੋਂ ਨਮ ਅੱਖਾਂ ਨਾਲ ਆਪਣੇ ਪਿਤਾ ਜੀ ਨੂੰ ਅਗਨੀ ਦਿੱਤੀ ਗਈ। ਇਸ ਦੌਰਾਨ ਮੌਜੂਦ ਸੰਗਤਾਂ ਭਾਵੁਕ ਹੋ ਗਈਆਂ ਅਤੇ ਹਰ ਅੱਖ ਨਮ ਨਜ਼ਰ ਆਈ। ਇਸ ਮੌਕੇ ਹਾਜ਼ਰ ਸ਼ਖਸ਼ੀਅਤਾਂ ਨੇ ਕਿਹਾ ਕਿ ਬਾਬਾ ਅਮਰੀਕ ਸਿੰਘ ਦਾ ਵਿਛੋੜਾ ਧਾਰਮਿਕ ਜਗਤ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੀਆਂ ਸੇਵਾਵਾਂ ਅਤੇ ਯਾਦਾਂ ਸਦਾ ਸੰਗਤਾਂ ਦੇ ਦਿਲਾਂ ਵਿਚ ਜਿਊਂਦੀਆਂ ਰਹਿਣਗੀਆਂ।ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਅਮਰੀਕ ਸਿੰਘ ਦਾ ਜੀਵਨ ਬਹੁਤ ਉੱਚਾ, ਸੁੱਚਾ ਸੀ, ਉਨ੍ਹਾਂ ਨੇ ਧਾਰਮਿਕ, ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਪਾਇਆ। ਇਸ ਮੌਕੇ ਜਥੇਦਾਰ ਸੁੱਚਾ ਸਿੰਘ ਲੰਗਾਹ ਸਾਬਕਾ ਕੈਬਨਿਟ ਮੰਤਰੀ, ਰਮਨਦੀਪ ਸਿੰਘ ਸੰਧੂ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਗੁਰਦੀਪ ਸਿੰਘ ਰੰਧਾਵਾ ਵਿਧਾਇਕ ਹਲਕਾ ਡੇਰਾ ਬਾਬਾ ਨਾਨਕ, ਸ਼ੈਰੀ ਕਲਸੀ ਵਿਧਾਇਕ ਬਟਾਲਾ, ਰਮਨ ਬਹਿਲ ਹਲਕਾ ਇੰਚਾਰਜ ‘ਆਪ’ ਗੁਰਦਾਸਪੁਰ, ਰਵੀਕਰਨ ਸਿੰਘ ਕਾਹਲੋਂ, ਗੁਰਿੰਦਰਪਾਲ ਸਿੰਘ ਗੋਰਾ ਸ਼੍ਰੋਮਣੀ ਕਮੇਟੀ ਮੈਂਬਰ, ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਬਾਬਾ ਸੁਰਜੀਤ ਸਿੰਘ ਗੁਰਦੁਆਰਾ ਝਾੜ ਸਾਹਿਬ ਕੈਰੋਂ, ਬਾਬਾ ਸੱਜਣ ਸਿੰਘ ਗੁਰੂ ਕੇ ਬੇਰ ਵਾਲੇ, ਬਾਬਾ ਦਲੇਰ ਸਿੰਘ ਫਲਾਹੀ ਸਾਹਿਬ ਵਾਲੇ, ਬਾਬਾ ਪ੍ਰਿਤਪਾਲ ਸਿੰਘ ਰਸੂਲਪੁਰ ਨਹਿਰਾਂ ਵਾਲੇ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ, ਬਾਬਾ ਗੁਰਬਚਨ ਸਿੰਘ ਸੁਰਸਿੰਘ ਵਾਲੇ, ਬਾਬਾ ਸੁੱਖਾ ਸਿੰਘ ਤਰਨਾ ਦਲ, ਬਾਬਾ ਜਗਜੀਤ ਸਿੰਘ ਮੜੀਆਂ ਵਾਲੇ, ਬਾਬਾ ਜਗਜੀਤ ਸਿੰਘ ਭੰਬੋਈ ਵਾਲੇ, ਡਾਕਟਰ ਸ਼ਿਵ ਸਿੰਘ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਸੰਤ ਬਾਬਾ ਬੀਰ ਸਿੰਘ ਭੰਗਾਲੀ ਵਾਲੇ, ਸੰਤ ਬਾਬਾ ਅਵਤਾਰ ਸਿੰਘ ਬਿਧੀਚੰਦੀਏ, ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ ਵਾਲੇ, ਗਿਆਨੀ ਸਰਬਜੀਤ ਸਿੰਘ ਪੰਨਵਾਂ ਹੈੱਡ ਗ੍ਰੰਥੀ ਗੁਰਦੁਆਰਾ ਗਾਹਲੜੀ ਸਾਹਿਬ, ਸਿੰਘ ਸਾਹਿਬ ਜਥੇਦਾਰ ਹਰੀ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ, ਸੰਤ ਬਾਬਾ ਸੁਰ ਸਿੰਘ ਦਲ ਬਾਬਾ ਬਿਧੀ ਚੰਦ, ਜਥੇਦਾਰ ਜਗੀਰ ਸਿੰਘ ਭੰਬੋਈ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ, ਬਾਬਾ ਸੁਖਵਿੰਦਰ ਸਿੰਘ ਤੇ ਬਾਬਾ ਸਰਵਨ ਸਿੰਘ ਮਲਕਪੁਰ ਵਾਲੇ, ਬਾਬਾ ਗੁਰਦੀਪ ਸਿੰਘ ਜੋਈਆਂ ਵਾਲੇ, ਕਵੀਸ਼ਰ ਜੋਗਾ ਸਿੰਘ ਭਾਗੋਵਾਲੀਆ, ਬਾਬਾ ਨੰਦ ਸਿੰਘ ਮੁੰਡਾਪਿੰਡ ਵਾਲੇ, ਬਾਬਾ ਗੁਰਸੇਵਕ ਸਿੰਘ ਮਸਰਾਲੇ ਵਾਲੇ, ਬਾਬਾ ਗੁਰਇਕਬਾਲ ਸਿੰਘ ਬਲੋਵਾਣ ਵਾਲੇ, ਬਾਬਾ ਨਾਮਦੇਵ ਬੋਹੜੀ ਸਾਹਿਬ ਵਾਲੇ, ਬਾਬਾ ਰਣਧੀਰ ਸਿੰਘ ਭਗਾਲਾ ਵਾਲੇ, ਬਾਬਾ ਰਾਜਦੀਪ ਸਿੰਘ ਅਨੰਦਪੁਰ ਸਾਹਿਬ ਵਾਲੇ, ਬਾਬਾ ਪਰਮਜੀਤ ਸਿੰਘ ਢਿੰਡਾ ਸਾਹਿਬ ਵਾਲੇ, ਜਥਾ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਲਖਬੀਰ ਸਿੰਘ ਭੰਗਾਲੀ ਵਾਲੇ, ਬਾਬਾ ਸੁਖਵਿੰਦਰ ਸਿੰਘ ਕਾਦਰਾਬਾਦ ਵਾਲੇ, ਬਾਬਾ ਬਲਵਿੰਦਰ ਸਿੰਘ ਕੰਬੋਕੀ ਮਾੜੀ ਵਾਲੇ, ਬਾਬਾ ਮੌਜੀ ਦਾਸ ਕੰਬੋਕੀ ਮਾੜੀ, ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾ, ਬਾਬਾ ਨਰਾਇਣ ਸਿੰਘ ਤਰਨਾ ਦਲ ਵਾਲੇ, ਬਾਬਾ ਗੁਰਦੀਪ ਸਿੰਘ ਡੇਰਾ ਭਗਤਾਂ ਤਰਸਿੱਕਾ, ਬਾਬਾ ਅਮਰਬੀਰ ਸਿੰਘ ਉਦੋਕੇ, ਬਾਬਾ ਸਰਦਾਰਾ ਸਿੰਘ ਮੱਖਣ ਵਿੰਡੀ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ ਤੋਂ ਇਲਾਵਾ ਸੁਖਬੀਰ ਸਿੰਘ ਵਾਹਲਾ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਜਲਾਲ ਉਸਮਾਂ ਉਪ ਚੇਅਰਮੈਨ ਕੋਆਪ੍ਰੇਟਿਵ ਬੈਂਕ ਅੰਮ੍ਰਿਤਸਰ, ਗੁਰਇਕਬਾਲ ਸਿੰਘ ਕਾਹਲੋਂ, ਪ੍ਰਿੰਸੀਪਲ ਰਜੇਸ਼ ਕੁਮਾਰ, ਤਰਸੇਮ ਸਿੰਘ ਘੁੰਮਣ ਡਾਇਰੈਕਟਰ ਮਾਰਕਫੈੱਡ, ਰਘਬੀਰ ਸਿੰਘ ਢੀਂਡਸਾ, ਬਰਿੰਦਰ ਸਿੰਘ ਛੋਟੇਪੁਰ, ਨਰਿੰਦਰ ਸਿੰਘ ਵਾੜਾ, ਸਰਪੰਚ ਹਰਦੀਪ ਸਿੰਘ ਬਜ਼ੁਰਗਵਾਲ, ਗੁਰਪ੍ਰੀਤ ਸਿੰਘ ਛੀਨਾ, ਕੁਲਬੀਰ ਸਿੰਘ ਰਿਆੜ, ਜਸਵਿੰਦਰ ਸਿੰਘ ਬਾਠ, ਜਗਦੇਵ ਸਿੰਘ ਸਾਬਕਾ ਸਰਪੰਚ ਕੈਲੇ, ਦੀਦਾਰ ਸਿੰਘ ਸੁਚਾਨੀਆਂ, ਮਾਸਟਰ ਹਰਪ੍ਰੀਤ ਸਿੰਘ ਘੁੰਮਣ, ਸਰਪੰਚ ਮਨਪ੍ਰੀਤ ਸਿੰਘ ਚੋਪੜਾ, ਸਰਪੰਚ ਦਲੇਰ ਸਿੰਘ ਘੁੰਮਣ, ਨੰਬਰਦਾਰ ਕੁਲਜੀਤ ਸਿੰਘ, ਮਾਸਟਰ ਨਵਰੂਪ ਸਿੰਘ ਘੁੰਮਣ, ਸਤਨਾਮ ਸਿੰਘ ਘੁੰਮਣ, ਨਰਿੰਦਰ ਸਿੰਘ ਘੁੰਮਣ, ਗੁਰਬਚਨ ਸਿੰਘ ਪਵਾਰ, ਪਟਵਾਰੀ ਹਰੀ ਸਿੰਘ, ਰਣਧੀਰ ਸਿੰਘ ਘੁੰਮਣ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।