05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੰਜਾਬ ’ਚ ਹੁੰਮਸ ਭਰੀ ਗਰਮੀ ਦਾ ਵਧਿਆ ਪ੍ਰਭਾਵ

Ad Position 21
No active advertisement
ਅਜੀਤ ਡੈਸਕ 28-07-2026

ਅਗਲੇ ਦਿਨਾਂ ’ਚ ਸੂਬੇ ਦੇ ਕਈ ਇਲਾਕਿਆਂ ’ਚ ਪਵੇਗਾ ਤੇਜ਼ ਮੀਂਹ
ਅੰਮ੍ਰਿਤਸਰ, 27 ਜੁਲਾਈ (ਹਰਮਿੰਦਰ ਸਿੰਘ)-ਹਵਾ ਵਿਚ ਨਮੀ ਦੇ ਵੱਧ ਜਾਣ ਕਰਕੇ ਪੰਜਾਬ ਦੇ ਵੱਡੇ ਹਿੱਸੇ ਵਿਚ ਹੁੰਮਸ ਭਰੀ ਗਰਮੀ ਰਹੀ ਪਰ ਅਗਲੇ ਦਿਨਾਂ ‘ਚ ਸੂਬੇ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਫਰੀਦਕੋਟ ਦਾ ਤਾਪਮਾਨ ਸਭ ਤੋਂ ਜ਼ਿਆਦਾ 42.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਜਦੋਂ ਕਿ ਬਠਿੰਡਾ ‘ਚ ਰਾਤ ਦਾ ਤਾਪਮਾਨ 26.2 ਡਿਗਰੀ ਸੈਲਸੀਅਸ ਰਿਹਾ। ਪਿਛਲੇ 24 ਘੰਟਿਆਂ ਵਿਚ ਪੰਜਾਬ ਦੇ ਕੁਝ ਕੁ ਸਥਾਨਾਂ ‘ਤੇ ਹਲਕੀ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ 28 ਜੁਲਾਈ ਤੋਂ ਪੂਰੇ ਹਫ਼ਤੇ ਤੱਕ ਪੰਜਾਬ ਦੇ ਕਈ ਹਿਸਿਆਂ ‘ਚ ਭਾਰੀ ਬਾਰਿਸ਼ ਹੋ ਸਕਦੀ ਹੈ ਜਿਸ ਦੇ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪਿਛਲੇ 24 ਘੰਟਿਆਂ ‘ਚ ਪਟਿਆਲਾ ਦੀ ਹਵਾ ‘ਚ ਨਵੀ 72 ਫੀਸਦੀ ਰਹੀ। ਇਸੇ ਦੌਰਾਨ ਲੁਧਿਆਣਾ ‘ਚ 65 ਫੀਸਦੀ ਅਤੇ ਅੰਮ੍ਰਿਤਸਰ ਦੀ ਹਵਾ ‘ਚ ਨਮੀ 58 ਫੀਸਦੀ ਦਰਜ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਐਨ.ਐਫ.ਐਸ.ਏ. ਤਹਿਤ ਚੰਗੀ ਗੁਣਵੱਤਾ ਵਾਲੀ ਕਣਕ ਵੰਡਣ ਦੀ ਮੰਗ ’ਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਅਗਲੀ ਖ਼ਬਰ ਪੁਲਿਸ ਨੇ ਲੋਕਾਂ ਦੀਆਂ 1 ਲੱਖ ਦਰਖ਼ਾਸਤਾਂ ਬਿਨਾਂ ਸੁਣਵਾਈ ਦੇ ਕੀਤੀਆਂ ਬੰਦ- ਰਵਨੀਤ ਸਿੰਘ ਬਿੱਟੂ
Ad Position 24
No active advertisement