ਨਵੀਂ ਦਿੱਲੀ, 27 ਜਨਵਰੀ (ਪੀ.ਟੀ.ਆਈ.)-ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ 2020 ਦੇ ਦਿੱਲੀ ਦੰਗਿਆਂ ਦੌਰਾਨ ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੇ ਕਤਲ ਲਈ ਦੋਸ਼ੀ ਠਹਿਰਾਏ ਗਏ ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਤੇ ਚਾਰ ਹੋਰਾਂ ਵਿਰੁੱਧ ਸਜ਼ਾ ਦੀ ਮਾਤਰਾ ’ਤੇ 31 ਜੁਲਾਈ ਲਈ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ । ਪੰਜ ਦੋਸ਼ੀਆਂ ਵਿਰੁੱਧ ਸਜ਼ਾ ਦੀ ਮਾਤਰਾ ’ਤੇ ਦਲੀਲਾਂ ਸੁਣਦੇ ਹੋਏ, ਐਡੀਸ਼ਨਲ ਸੈਸ਼ਨ ਜੱਜ ਪ੍ਰਵੀਨ ਸਿੰਘ ਨੇ ਸ਼ੁੱਕਰਵਾਰ ਲਈ ਆਦੇਸ਼ ਸੁਰੱਖਿਅਤ ਰੱਖ ਲਿਆ। ਸੁਣਵਾਈ ਦੌਰਾਨ, ਦਿੱਲੀ ਪੁਲਿਸ ਨੇ ਪੰਜਾਂ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। ਵਿਸ਼ੇਸ਼ ਸਰਕਾਰੀ ਵਕੀਲ ਮਧੂਕਰ ਪਾਂਡੇ ਨੇ ਕਿਹਾ ਕਿ ਸ਼ਰਮਾ ਨੂੰ ਦੋਸ਼ੀਆਂ ਦੁਆਰਾ ਅਗਵਾ ਕੀਤਾ ਗਿਆ, ਬੇਰਹਿਮੀ ਨਾਲ ਹਮਲਾ ਕੀਤਾ ਤੇ ਮਾਰ ਦਿੱਤਾ ਗਿਆ । ਪਾਂਡੇ ਨੇ ਕਿਹਾ ਕਿ ਉਹ ਉਸਦੀ ਮੌਤ ਤੋਂ ਬਾਅਦ ਵੀ ਉਸਨੂੰ ਤਸੀਹੇ ਦਿੰਦੇ ਰਹੇ । ਅੰਕਿਤ ਸ਼ਰਮਾ ਨੂੰ ਅਗਵਾ ਕਰ ਮਾਰਨ ਤੋਂ ਪਹਿਲਾਂ ਉਸ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਉਸ ਦੇ ਸਰੀਰ ’ਤੇ ਕੁੱਲ 51 ਜ਼ਖ਼ਮ ਮਿਲੇ ਸਨ।
ਆਈ.ਬੀ. ਅਧਿਕਾਰੀ ਦਾ ਕਤਲ : ਅਦਾਲਤ ਨੇ ਤਾਹਿਰ ਹੁਸੈਨ ਤੇ 4 ਹੋਰਾਂ ਦੀ ਸਜ਼ਾ ’ਤੇ 31 ਜੁਲਾਈ ਲਈ ਫੈਸਲਾ ਸੁਰੱਖਿਅਤ ਰੱਖਿਆ
ਅਜੀਤ ਡੈਸਕ
28-07-2026