02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਚੰਦਾ ਚੋਰੀ ਮਾਮਲਾ: ਸੁਪਰੀਮ ਕੋਰਟ ਵਲੋਂ ਐਸ.ਆਈ.ਟੀ ’ਚ ਫੋਰੈਂਸਿਕ ਆਡੀਟਰ ਨੂੰ ਸ਼ਾਮਿਲ ਕਰਨ ਦੇ ਨਿਰਦੇਸ਼

Ad Position 21
No active advertisement
ਅਜੀਤ ਡੈਸਕ 28-07-2026

ਨਵੀਂ ਦਿੱਲੀ,27 ਜੁਲਾਈ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਨੂੰ ਅਯੁੱਧਿਆ ਵਿਚ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਿਚ ਕਥਿਤ ਵਿੱਤੀ ਬੇਨਿਯਮੀਆਂ ਦੀ ਜਾਂਚ ਲਈ ਰਾਜ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵਿਚ ਇੱਕ ਫੋਰੈਂਸਿਕ ਆਡੀਟਰ ਨੂੰ ਸ਼ਾਮਿਲ ਕਰਨ ਦੇ ਨਿਰਦੇਸ਼ ਦਿੱਤੇ । ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਐਸ.ਆਈ.ਟੀ. ਜਾਂਚ ਦੀ ਸਥਿਤੀ ਰਿਪੋਰਟ ਅਦਾਲਤ ’ਚ ਪੇਸ਼ ਕਰਨ ਦੇ ਵੀ ਨਿਰਦੇਸ਼ ਦਿੱਤੇ । ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜਾਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ, ਉਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚ ਅਯੁੱਧਿਆ ਰਾਮ ਮੰਦਰ ਲਈ ਪ੍ਰਾਪਤ ਦਾਨ ਦੀ ਹੇਰਾ ਫੇਰੀ ਦੇ ਦੋਸ਼ਾਂ ਦੀ ਸੀ.ਬੀ.ਆਈ ਜਾਂਚ ਅਤੇ ਮੰਦਰ ਟਰੱਸਟ ਦੇ ਖਾਤਿਆਂ ਦਾ ਆਡਿਟ ਕਰਾਉਣ ਦੀ ਮੰਗ ਕੀਤੀ ਗਈ ਹੈ । ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਐਸ.ਆਈ.ਟੀ. ਵਿਚ ਇੱਕ ਫੋਰੈਂਸਿਕ ਆਡੀਟਰ ਨੂੰ ਸ਼ਾਮਿਲ ਕਰਨ ਦੇ ਬੈਂਚ ਦੇ ਸੁਝਾਅ ਨੂੰ ਸਵੀਕਾਰ ਕਰ ਲਿਆ । ਦਰਅਸਲ ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਲਈ ਪੇਸ਼ ਹੋਏ ਸੀਨੀਅਰ ਵਕੀਲ ਦੇਵਦੱਤ ਕਾਮਤ ਨੇ ਕਿਹਾ ਕਿ ਐੱਸ.ਆਈ.ਟੀ. ਨੂੰ ਰਾਮ ਮੰਦਰ ਦੇ ਨਿਰਮਾਣ ਲਈ ਦੇਸ਼ ਭਰ ਤੋਂ ਪ੍ਰਾਪਤ ਦਾਨ ਦੀਆਂ ਪ੍ਰਾਪਤੀਆਂ ਦਾ ਆਡਿਟ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਲੋਕਾਂ ਨੇ 500 ਜਾਂ 1000 ਰੁਪਏ ਦਿੱਤੇ ਹਨ । ਪਰ ਅਜਿਹੀਆਂ ਰਿਪੋਰਟਾਂ ਹਨ ਕਿ ਇਹ ਪੈਸਾ ਟਰੱਸਟ ਤੱਕ ਨਹੀਂ ਪਹੁੰਚਿਆ । ਟਰੱਸਟ ਨੂੰ ਜੋ ਵੀ ਮਿਲਿਆ ਹੈ, ਉਸ ਨੂੰ ਇੱਕ ਵੈੱਬਸਾਈਟ ‘ਤੇ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਕਿ ਉਨ੍ਹਾਂ ਦਾ ਪੈਸਾ ਕਿੱਥੇ ਜਾ ਰਿਹਾ ਹੈ ।

Ad Position 22
No active advertisement
ਪਿਛਲੀ ਖ਼ਬਰ ਭਾਰਤ ਵਲੋਂ ਯੂਕਰੇਨ ਦਾ ਰਾਜਦੂਤ ਤਲਬ ਹਮਲੇ ’ਚ ਭਾਰਤੀ ਦੀ ਮੌਤ ’ਤੇ ਜਤਾਇਆ ਵਿਰੋਧ ਅਗਲੀ ਖ਼ਬਰ ਆਈ.ਬੀ. ਅਧਿਕਾਰੀ ਦਾ ਕਤਲ : ਅਦਾਲਤ ਨੇ ਤਾਹਿਰ ਹੁਸੈਨ ਤੇ 4 ਹੋਰਾਂ ਦੀ ਸਜ਼ਾ ’ਤੇ 31 ਜੁਲਾਈ ਲਈ ਫੈਸਲਾ ਸੁਰੱਖਿਅਤ ਰੱਖਿ...
Ad Position 24
No active advertisement