15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨੈਸ਼ਨਲ ਡੈਂਟਲ ਕਮਿਸ਼ਨ ਵਲੋਂ ਬੀ.ਡੀ.ਐਸ. ’ਚ ਦਾਖਲੇ ਦੀਆਂ ਸ਼ਰਤਾਂ ਸਖ਼ਤ

ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਡੈਂਟਲ ਕਮਿਸ਼ਨ ਨੇ ਬੀ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਫ਼ਰੀਦਕੋਟ, 15 ਸਤੰਬਰ (ਜਸਵੰਤ ਸਿੰਘ ਪੁਰਬਾ)-ਨੈਸ਼ਨਲ ਡੈਂਟਲ ਕਮਿਸ਼ਨ ਨੇ ਬੀ.ਡੀ.ਐਸ. ਦਾਖਲੇ ਲਈ ਨੀਟ ਦੇ ਰੈਂਕ ਨਾਲ ਬਾਰ੍ਹਵੀਂ ਦੇ ਮੈਡੀਕਲ ਵਿਸ਼ਿਆਂ ਦੀ ਪ੍ਰਤੀਸ਼ਤ ਨੂੰ ਵਿਸ਼ੇਸ਼ ਅਹਿਮੀਅਤ ਦਿੰਦਿਆਂ ਦਾਖਲੇ ਦੀਆਂ ਸ਼ਰਤਾਂ ਸਖਤ ਕਰ ਦਿੱਤੀਆਂ ਹਨ। ਨੈਸ਼ਨਲ ਡੈਂਟਲ ਕਮਿਸ਼ਨ ਦੀਆਂ ਸ਼ਰਤਾਂ ਅਨੁਸਾਰ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੇ ਪੰਜਾਬ ਦੇ ਸਰਕਾਰੀ ਤੇ ਗੈਰ ਸਰਕਾਰੀ ਕਾਲਜਾਂ ’ਚ ਬੀ.ਡੀ.ਐਸ. ਦਾਖਲਿਆਂ ਦੀਆਂ ਸ਼ਰਤਾਂ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਬੀ.ਡੀ.ਐਸ. ਦਾਖਲੇ ਲਈ ਕੇਵਲ ਨੀਟ ਦੇ ਅੰਕਾਂ ਦੇ ਨਾਲ ਬਾਰ੍ਹਵੀਂ ਜਮਾਤ ਦੇ ਪੰਜ ਵਿਸ਼ਿਆਂ ਕੈਮਿਸਟਰੀ, ਫ਼ਿਜ਼ੀਕਸ, ਬਾਇਓਲੋਜੀ, ਬਾਇਓਲੋਜੀ ਟੈਕਨਾਲੌਜੀ ਅਤੇ ਅੰਗਰੇਜੀ-ਦੇ ਅੰਕਾਂ ਦਾ ਵੀ ਮਹੱਤਵ ਹੋਵੇਗਾ। ਯੂਨੀਵਰਸਿਟੀ ਨੇ ਬਾਰ੍ਹਵੀਂ ਦੇ ਅੰਕਾਂ ਸੰਬੰਧੀ ਵਿਸਥਾਰ ਨਾਲ ਦੱਸਿਆ ਕਿ ਜਨਰਲ ਕੈਟਾਗਰੀ ਦੇ ਉਮੀਦਵਾਰਾਂ ਲਈ ਉਪਰੋਕਤ ਵਿਸ਼ਿਆਂ ਵਿਚ 50 ਫ਼ੀਸਦ ਅੰਕ ਜ਼ਰੂਰੀ ਹਨ। ਐਸ.ਸੀ.ਤੇ ਐਸ.ਟੀ ਉਮੀਦਵਾਰਾਂ ਲਈ 40 ਫ਼ੀਸਦ ਤੇ ਬੈਕਵਰਡ ਦੇ ਉਮੀਦਵਾਰਾਂ ਲਈ 45 ਫ਼ੀਸਦ ਹਰ ਵਿਸ਼ੇ ’ਚੋਂ ਹੋਣੇ ਜ਼ਰੂਰੀ ਹਨ । ਇਹ ਸ਼ਰਤਾਂ ਕੌਮੀ ਡੈਂਟਲ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀਆਂ ਹੋਣੀਆਂ ਜ਼ਰੂਰੀ ਹਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ਚ ਬੰਦ ਹਵਾਲਾਤੀ ਦੀ ਮੌਤ ਹੋਣ ਉਪਰੰਤ ਜੇਲ੍ਹ ’ਚ ਹੰਗਾਮਾ ਹਵਾਲਾਤੀਆਂ ਨੇ ਕੀਤੀ ਭੁੱਖ ਹੜਤਾਲ, ਵੀਡੀਓ ਵਾ... ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1644.47 ਫੁੱਟ
Ad Position 24