02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਵਾਰਿਸ ਪੰਜਾਬ ਦੇ ਆਗੂ ਅਰਸ਼ ਉਮਰੀਆਣਾ ਨੇ ਸਾਥੀਆਂ ਸਮੇਤ ਥਾਣੇ ਮੂਹਰੇ ਸੜਕ ਜਾਮ ਕਰਕੇ ਦਿੱਤਾ ਧਰਨਾ <br/>

Ad Position 21
No active advertisement
ਅਜੀਤ ਡੈਸਕ 26-04-2026
ਕੋਟ ਈਸੇ ਖਾਂ, 25 ਅਪ੍ਰੈਲ (ਗੁਰਮੀਤ ਸਿੰਘ ਖਾਲਸਾ)-ਲੰਘੀ 22 ਅਪ੍ਰੈਲ ਨੂੰ ਕੋਟ ਈਸੇ ਖਾਂ ਦੇ ਮੁੱਖ ਚੌਕ ਨਜ਼ਦੀਕ ਚੀਮਾ ਰੋਡ 'ਤੇ ਦੋ ਧਿਰਾਂ ਦਰਮਿਆਨ ਭਖੇ ਵਿਵਾਦ ਦੇ ਚੱਲਦਿਆਂ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਸੰਬੰਧਿਤ ਆਗੂ ਅਰਸ਼ ਉਮਰੀਆਣਾ ਵਲੋਂ ਆਮ ਆਦਮੀ ਪਾਰਟੀ ਅਤੇ ਪੁਲਿਸ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਕਰਨ ਅਤੇ ਇਨਸਾਫ ਨਾ ਦੇਣ ਦੇ ਦੋਸ਼ ਲਗਾਉਂਦਿਆਂ ਅੱਜ ਥਾਣਾ ਕੋਟ ਈਸੇ ਖਾਂ ਮੂਹਰੇ ਸਾਥੀਆਂ ਸਮੇਤ ਇਕੱਤਰ ਹੋ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਤੇ ਇਸੇ ਦੌਰਾਨ ਮੁੱਖ ਮਾਰਗ ਵੀ ਜਾਮ ਕਰ ਦਿੱਤਾ ਗਿਆ¢ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੇ ਪੁਰਾਣੇ ਚਰਚਿਤ ਆਗੂ ਰਹੇ ਅਰਸ਼ ਉਮਰੀਆਣਾ ਜੋ ਬੀਤੇ ਦਿਨੀਂ ਪਾਰਟੀ ਤੋਂ ਖਫਾ ਹੋ ਕੇ ਵਾਰਿਸ ਪੰਜਾਬ ਦੇ ਜਥੇਬੰਦੀ ਵਿਚ ਸ਼ਾਮਿਲ ਹੋ ਗਏ ਸਨ ਵਲੋਂ 2-3 ਦਿਨ ਪਹਿਲਾਂ ਰਾਤ ਸਮੇਂ ਲਾਈਵ ਵੀਡੀਓ ਪਾ ਕੇ ਆਪਣੇ 'ਤੇ ਕੁਝ ਲੋਕਾਂ ਵਲੋਂ ਹਮਲਾ ਕਰਨ ਦੀ ਗੱਲ ਕਹੀ ਸੀ ਤੇ ਇਹ ਦੋਸ਼ ਲਾਏ ਸਨ ਕਿ ਇਹ ਲੋਕ ਦੋ ਨੰਬਰ ਦੇ ਧੰਦੇ ਕਰਦੇ ਹਨ ਤੇ ਇਨ੍ਹਾਂ ਵਲੋਂ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਿਸ ਤੋਂ ਬਾਅਦ ਦੋ ਧਿਰਾਂ ਦਾ ਵਿਵਾਦ ਕਾਫੀ ਭਖ ਗਿਆ ਸੀ ਤੇ ਦੂਜੀ ਧਿਰ ਦੇ ਲੋਕਾਂ ਵਲੋਂ ਇਨ੍ਹਾਂ ਇਲਜ਼ਾਮਾਂ ਨੂੰ ਮੁੱਢੋਂ ਰੱਦ ਕਰਦਿਆਂ ਕਿਹਾ ਜਾ ਰਿਹਾ ਸੀ ਕਿ ਅਰਸ਼ ਉਮਰੀਆਣਾ ਲਾਲਚੀ ਕਿਸਮ ਦਾ ਆਗੂ ਹੈ ਅਤੇ ਬਿਨਾਂ ਕਿਸੇ ਕਾਰਨ ਦੇ ਬਲੈਕ ਮੇਲਿੰਗ ਦਾ ਕਹਿ ਕੇ ਪੈਸੇ ਉਗਰਾਹੁਣਾ ਚਾਹੁੰਦਾ ਹੈ ਜੋ ਸਭ ਕੁਝ ਅਸੀਂ ਪ੍ਰਸ਼ਾਸਨ ਦੇ ਧਿਆਨ ਵਿਚ ਵੀ ਲਿਆਂਦਾ ਹੈ¢ ਅੱਜ ਦੇ ਇਸ ਧਰਨੇ ਦੌਰਾਨ ਅਰਸ਼ ਉਮਰੀਆਣਾ ਵਲੋਂ ਦੋਸ਼ ਲਗਾਏ ਗਏ ਕਿ ਉਹ ਨਸ਼ੇ ਖਿਲਾਫ ਆਪਣੀ ਆਵਾਜ਼ ਉਠਾਉਂਦੇ ਹਨ ਤੇ ਇਹ ਲੋਕ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਬਾਉਣਾ ਚਾਹੁੰਦੇ ਹਨ¢ ਉਮਰੀਆਣਾ ਨੇ ਕਿਹਾ ਕਿ ਉਸ ਘਟਨਾ ਵਿਚ ਉਕਤ ਲੋਕਾਂ ਵਲੋਂ ਉਸ ਦਾ ਮੋਬਾਈਲ ਵੀ ਖੋਹ ਲਿਆ ਗਿਆ ਤੇ ਕਿਹਾ ਕਿ ਪੁਲਿਸ ਉਨ੍ਹਾਂ ਲੋਕਾਂ 'ਤੇ ਕਾਰਵਾਈ ਦੀ ਬਜਾਏ ਉਲਟਾ ਉਸ ਨਾਲ ਹੀ ਧੱਕਾ ਕਰ ਰਹੀ ਹੈ¢ ਇਹ ਸਾਰੇ ਮਾਮਲੇ ਨੂੰ ਲੈ ਕੇ ਥਾਣਾ ਮੁਖੀ ਸੁਨੀਤਾ ਰਾਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਨੋਂ ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਹੱਥਾ ਪਾਈ ਜ਼ਰੂਰ ਹੋਈ ਸੀ ਉਸ ਤੋਂ ਬਾਅਦ ਨਾਲ ਹੀ ਪੁਲਿਸ ਵਲੋਂ ਕੰਟਰੋਲ ਕਰ ਲਿਆ ਗਿਆ ਸੀ¢ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਸਥਿਤੀ 'ਤੇ ਕੰਟਰੋਲ ਕਰਨ ਲਈ ਬੀ.ਐਨ.ਐਸ. ਦੀ ਧਾਰਾ 126/70 ਦੇ ਤਹਿਤ ਐਸ.ਡੀ.ਐਮ. ਧਰਮਕੋਟ ਤੋਂ ਕਰਵਾਈ ਲਈ ਕਲੰਦਰੇ ਭਰੇ ਗਏ ਸਨ ਅਤੇ ਪੁਲਿਸ ਦਾ ਮਕਸਦ ਕਿਸੇ ਵੀ ਕਿਸਮ ਦੇ ਟਕਰਾਅ ਨੂੰ ਰੋਕਣਾ ਹੈ ਤੇ ਲੋੜ ਪੈਣ 'ਤੇ ਜੋ ਵੀ ਕਾਨੂੰਨੀ ਕਾਰਵਾਈ ਦੀ ਲੋੜ ਪਈ ਉਹ ਕੀਤੀ ਜਾਵੇਗੀ¢ ਜਿਸ ਸਮੇਂ ਅਰਸ਼ ਉਮਰੀਆਣਾ ਅਤੇ ਉਸ ਦੇ ਸਾਥੀਆਂ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ ਉਸ ਤੋਂ ਕੁਝ ਸਮੇਂ ਬਾਅਦ ਹੀ ਦੂਜੀ ਧਿਰ ਨਾਲ ਸੰਬੰਧਿਤ ਲੋਕਾਂ ਵਲੋਂ ਵੀ ਉੱਥੇ ਪਹੁੰਚ ਗਏ ਅਤੇ ਧਰਨਾ ਦੇ ਰਹੇ ਅਰਸ਼ ਉਮਰੀਆਣਾ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ¢ ਦੋ ਧਿਰਾਂ ਦੇ ਟਕਰਾਅ ਨੂੰ ਵਧਦਾ ਦੇਖ ਪੁਲਿਸ ਨੂੰ ਧਰਨੇ ਦੌਰਾਨ ਹਲਕਾ ਲਾਠੀਚਾਰਜ ਕਰਨਾ ਪਿਆ ਤੇ ਅਰਸ਼ ਉਮਰੀਆਣਾ ਤੇ ਇਕ ਦੋ ਹੋਰ ਸਾਥੀਆਂ ਨੂੰ ਪੁਲਿਸ ਵਲੋਂ ਇਕ ਵਾਰ ਮੌਕੇ ਤੋਂ ਹਿਰਾਸਤ 'ਚ ਲੈ ਲਿਆ ਗਿਆ¢ ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਜਾਣਕਾਰੀ ਮਿਲੀ ਕਿ ਪ੍ਰਸ਼ਾਸਨ ਅਤੇ ਕੁਝ ਹੋਰ ਲੋਕਾਂ ਵਲੋਂ ਦੋਨੋਂ ਧਿਰਾਂ ਦਾ ਰਾਜ਼ੀਨਾਮਾ ਕਰਵਾਇਆ ਗਿਆ ਹੈ | ਜਿਸ ਸਬੰਧੀ ਥਾਣਾ ਮੁਖੀ ਸੁਨੀਤਾ ਰਾਣੀ ਨੇ ਦੱਸਿਆ ਕਿ ਦੋਨੋਂ ਧਿਰਾਂ ਨੂੰ ਸੰਤੁਸ਼ਟ ਕਰਾ ਕੇ ਇਕ ਵਾਰ ਮਾਮਲਾ ਸ਼ਾਂਤ ਕਰ ਲਿਆ ਗਿਆ ਹੈ¢

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦਾ ਟਰਾਂਸਫ਼ਰ ਪੋਰਟਲ ਖੋਲਿ੍ਹਆ ਜਾਵੇ-ਡੀ.ਟੀ.ਐੱਫ. <br/> ਅਗਲੀ ਖ਼ਬਰ ਅੱਤ ਦੀ ਗਰਮੀ 'ਚ ਬਿਜਲੀ ਕੱਟਾਂ ਤੋਂ ਪੰਜਾਬ ਦੇ ਲੋਕ ਡਾਢੇ ਪ੍ਰੇਸ਼ਾਨ-ਸੁੱਖ ਗਿੱਲ ਮੋਗਾ <br/>
Ad Position 24
No active advertisement