02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਹਿਕਾਰੀ ਸਭਾਵਾਂ 'ਚ ਮੁਲਾਜ਼ਮਾਂ ਵਲੋਂ ਸਰਕਾਰ ਦੇ ਫੈਸਲੇ ਵਿਰੁੱਧ ਹੜਤਾਲ ਜਾਰੀ-ਸੈਕਟਰੀ ਰਾਜ ਬਾਹਦਰ ਮਾਣੂੰਕੇ

Ad Position 21
No active advertisement
ਅਜੀਤ ਡੈਸਕ 10-05-2026
ਬਾਘਾ ਪੁਰਾਣਾ, 9 ਮਈ (ਗੁਰਮੀਤ ਸਿੰਘ ਮਾਣੂੰਕੇ)-ਪੰਜਾਬ ਸਰਕਾਰ ਅਧੀਨ ਆਉਂਦੀਆਂ ਕੋਆਪਰੇਟਿਵ ਸੁਸਾਇਟੀਆਂ (ਸਹਿਕਾਰੀ ਸਭਾਵਾਂ) ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ ਲਗਾਤਾਰ ਜਾਰੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੈਕਟਰੀ ਰਾਜ ਬਾਹਦਰ ਸਿੰਘ ਮਾਣੂੰਕੇ ਨੇ ਕੀਤਾ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਸਾਨ ਭਰਾਵਾਂ ਨੂੰ ਖੇਤੀ ਸਬੰਧੀ ਸਹੂਲਤਾਂ ਦੇਣ ਲਈ ਸਥਾਪਿਤ ਕੋਆਪਰੇਟਿਵ ਸੁਸਾਇਟੀਆਂ 'ਚ ਕੋਆਪਰੇਟਿਵ ਬੈਂਕਾਂ ਵਲੋਂ ਨਵੇਂ ਐਮ.ਸੀ.ਐਲ. ਲਾਗੂ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਦੇ ਸੱਦੇ 'ਤੇ 7 ਮਈ ਤੋਂ 10 ਮਈ ਤੱਕ ਪੰਜਾਬ ਦੀਆਂ ਸਮੂਹ ਸਹਿਕਾਰੀ ਸਭਾਵਾਂ 'ਚ ਕਲਮ ਛੋੜ ਹੜਤਾਲ ਕਰਕੇ ਕੰਮਕਾਜ ਨੂੰ ਠੱਪ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਸਹੂਲਤਾਂ ਦੇਣ ਲਈ ਸਰਕਾਰ ਵਲੋਂ ਜੋ ਵਾਧਾ ਕੀਤਾ ਗਿਆ ਸੀ ਉਸ ਫੈਸਲੇ ਨੂੰ ਸਰਕਾਰ ਵਲੋਂ ਵਾਪਸ ਲੈ ਲਿਆ ਗਿਆ ਹੈ ਜੋ ਕਿ ਕਿਸਾਨਾਂ ਲਈ ਮੰਦਭਾਗਾ ਵਰਤਾਰਾ ਹੈ | ਇਸ ਮੌਕੇ ਸੈਕਟਰੀ ਨਿਰਮਲ ਸਿੰਘ, ਸੈਕਟਰੀ ਜਗਦੇਵ ਸਿੰਘ, ਸੈਕਟਰੀ ਸੇਵਕ ਸਿੰਘ, ਸੈਕਟਰੀ ਜਗਰੂਪ ਸਿੰਘ ਆਦਿ ਸਮੂਹ ਜਥੇਬੰਦੀ ਮੈਂਬਰਾਂ ਰੋਸ ਧਰਨੇ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਜ਼ਿਲ੍ਹੇ ਦੇ ਸਮੂਹ ਯੂਨੀਅਨ ਮੈਂਬਰਾਂ ਸਮੇਤ ਮੰਗ ਕੀਤੀ ਕਿ ਸਰਕਾਰ ਕੋਆਪਰੇਟਿਵ ਬੈਂਕਾਂ ਦੁਆਰਾ ਹੱਦ ਕਰਜੇ ਦੇ ਵਾਧੇ ਨੂੰ ਤੁਰੰਤ ਲਾਗੂ ਕਰੇ ਤਾਂ ਜੋ ਕਿਸਾਨਾਂ ਨੂੰ ਕਰਜੇ ਸਬੰਧੀ ਸਹੂਲਤ ਪ੍ਰਾਪਤ ਹੋ ਸਕੇ |
Ad Position 22
No active advertisement
ਪਿਛਲੀ ਖ਼ਬਰ ਨਾਮਵਰ ਕਵੀ ਤੇ ਵਾਰਤਕ ਲੇਖਕ ਡਾ. ਅੰਬਰੀਸ਼ ਨੂੰ ਊੜਾ ਪੁਰਸਕਾਰ ਪ੍ਰਦਾਨ ਅਗਲੀ ਖ਼ਬਰ ਸਹਿਕਾਰੀ ਸਭਾਵਾਂ 'ਚ ਮੁਲਾਜ਼ਮਾਂ ਵਲੋਂ ਸਰਕਾਰ ਦੇ ਫੈਸਲੇ ਵਿਰੁੱਧ ਹੜਤਾਲ ਜਾਰੀ-ਸੈਕਟਰੀ ਰਾਜ ਬਾਹਦਰ ਮਾਣੂੰਕੇ
Ad Position 24
No active advertisement