ਮੋਗਾ, 26 ਜੁਲਾਈ (ਸੁਰਿੰਦਰਪਾਲ ਸਿੰਘ)-ਸੀਨੀਅਰ ਅਕਾਲੀ ਆਗੂ ਤੇ ਉੱਘੇ ਸਮਾਜ ਸੇਵੀ ਹਰਭੁਪਿੰਦਰ ਸਿੰਘ ਲਾਡੀ ਬੁੱਟਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਬੀਤੀ ਰਾਤ ਉਨ੍ਹਾਂ ਦੇ ਹੋਣਹਾਰ ਇਕਲੌਤੇ ਸਪੁੱਤਰ ਐਡਵੋਕੇਟ ਅਮਨਿੰਦਰ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਕਰੀਬ 37 ਵਰ੍ਹਿਆਂ ਦੇ ਸਨ। ਇਸ ਦੁਖਦਾਈ ਖ਼ਬਰ ਨੂੰ ਸੁਣਦਿਆਂ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਤੇ ਵੱਖ-ਵੱਖ ਰਾਜਸੀ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਹਰਭੁਪਿੰਦਰ ਸਿੰਘ ਲਾਡੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਅਵਤਾਰ ਸਿੰਘ ਕਲੇਰ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਖਣਮੁਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਬੀਬੀ ਨਰਿੰਦਰ ਕੌਰ ਰਣੀਆ ਮੈਂਬਰ ਸ਼੍ਰੋਮਣੀ ਕਮੇਟੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ, ਸਾਬਕਾ ਬਾਰ ਪ੍ਰਧਾਨ ਐਡਵੋਕੇਟ ਰਣਜੀਤ ਧਾਲੀਵਾਲ, ਰਾਜਵਿੰਦਰ ਸਿੰਘ ਧਰਮਕੋਟ ਸੀਨੀਅਰ ਅਕਾਲੀ ਆਗੂ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਸੀਨੀਅਰ ਅਕਾਲੀ ਆਗੂ, ਰਜਿੰਦਰ ਸਿੰਘ ਡੱਲਾ ਸੀਨੀਅਰ ਅਕਾਲੀ ਆਗੂ, ਇੰਦਰਜੀਤ ਸਿੰਘ ਬੀੜ ਚੜਿੱਕ ਸਾਬਕਾ ਚੇਅਰਮੈਨ, ਉਪਿੰਦਰ ਸਿੰਘ ਗਿੱਲ ਸੀਨੀਅਰ ਕਾਂਗਰਸੀ ਆਗੂ, ਦਵਿੰਦਰ ਸਿੰਘ ਰਣੀਆ ਨੇ ਕਿਹਾ ਕਿ ਭਰ ਜਵਾਨੀ ਵਿਚ ਜਵਾਨ ਪੁੱਤ ਐਡਵੋਕੇਟ ਅਮਨਿੰਦਰ ਸਿੰਘ ਦਾ ਚਲੇ ਜਾਣਾ ਮਾਤਾ ਪਿਤਾ ਲਈ ਅਸਹਿ ਤੇ ਅਕਹਿ ਸਦਮਾ ਹੈ ਜਿਸ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ। ਬੁਲਾਰਿਆਂ ਨੇ ਕਿਹਾ ਕਿ ਅਮਨਿੰਦਰ ਸਿੰਘ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਚਰਨਜੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਜਸਵਿੰਦਰ ਸਿੰਘ ਕਾਲੇਕੇ, ਹਰਵਿੰਦਰ ਸਿੰਘ ਸੋਢੀ, ਡਾ. ਰਵਿੰਦਰ ਸਿੰਘ ਨੈਸਲੇ, ਜਸਪਿੰਦਰ ਕੌਰ ਰਣੀਆਂ, ਅਮਨਿੰਦਰ ਸਿੰਘ ਵਿੱਕੀ ਧਾਲੀਵਾਲ, ਜਗਦੀਪ ਸਿੰਘ ਜੱਗੂ, ਜੋਏਦੀਪ ਸ਼ਰਮਾ ਐਸ.ਓ.ਆਈ., ਅੰਗਰੇਜ਼ ਸਿੰਘ ਸੰਘਾ ਡਰੋਲੀ ਭਾਈ, ਸਰਬਜੀਤ ਸਿੰਘ ਰੌਲੀ, ਪਰਮਜੀਤ ਸਿੰਘ ਡਾਲਾ ਸਾਬਕਾ ਏ.ਈ.ਓ., ਐਡਵੋਕੇਟ ਰਵਿੰਦਰ ਕੌਰ, ਸੱਤਾ ਮੀਨੀਆਂ, ਬੂਟਾ ਸਿੰਘ ਰਣੀਆ, ਭੁਪਿੰਦਰ ਸਿੰਘ, ਜਗਰੂਪ ਸਿੰਘ ਘੱਲ ਕਲਾਂ ਸੀਨੀਅਰ ਅਕਾਲੀ ਆਗੂ ਸਮੇਤ ਸ਼ਹਿਰ ਤੇ ਇਲਾਕੇ ਤੇ ਪਤਵੰਤੇ ਸ਼ਾਮਿਲ ਹਨ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ ਨੇ ਦੱਸਿਆ ਕਿ ਸਵ: ਐਡਵੋਕੇਟ ਅਮਨਿੰਦਰ ਸਿੰਘ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ 28 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10:30 ਵਜੇ ਸ਼ਮਸ਼ਾਨਘਾਟ ਬੁੱਟਰ ਕਲਾਂ ਵਿਖੇ ਕੀਤਾ ਜਾਵੇਗਾ ਜਿੱਥੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣਗੇ।