30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਕੀਟਨਾਸ਼ਕ ਦਵਾਈ ਵਿਕਰੇਤਾ ਅੱਜ ਦੁਕਾਨਾਂ ਰੱਖਣਗੇ ਬੰਦ-ਪਰਮਿੰਦਰ ਗੁਲਿਆਣੀ

Ad Position 21
No active advertisement
ਅਜੀਤ ਡੈਸਕ 27-04-2026
ਮਾਛੀਵਾੜਾ ਸਾਹਿਬ, 26 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਆਲ ਇੰਡੀਆ ਐਗਰੋ ਇਨਪੁੱਟ ਡੀਲਰ ਐਸੋਸੀਏਸ਼ਨ ਵਲੋਂ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਤੇ ਡੀਲਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਨਾ ਕੀਤੇ ਜਾਣ ਕਰ ਕੇ ਅੱਜ 27 ਅਪ੍ਰੈਲ ਨੂੰ ਪੂਰੇ ਭਾਰਤ 'ਚ ਆਪਣਾ ਕਾਰੋਬਾਰ ਬੰਦ ਰੱਖ ਕੇ ਸਰਕਾਰ ਤੱਕ ਆਵਾਜ਼ ਪਹੁੰਚਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਮਾਛੀਵਾੜਾ ਸਾਹਿਬ ਤੋਂ ਕੀਟਨਾਸ਼ਕ ਦਵਾਈ ਵਿਕਰੇਤਾ ਪਰਮਿੰਦਰ ਸਿੰਘ ਗੁਲਿਆਣੀ ਨੇ ਦੱਸਿਆ ਕਿ ਡੀਲਰਾਂ ਦੀਆਂ ਮੰਗਾਂ ਜਿਸ ਵਿਚ ਖਾਦ ਦੇ ਨਾਲ ਹੋਰ ਬੇਲੋੜੀ ਸਮਗਰੀ ਬੰਦ ਕਰਨਾ, ਖਾਦ ਨੂੰ ਬਿਨਾਂ ਕਿਸੇ ਵਾਧੂ ਖ਼ਰਚ ਦੇ ਪਰਚੂਨ ਦੁਕਾਨਦਾਰ ਤੱਕ ਪਹੁੰਚਾ ਕਰ ਦੇਣਾ, ਡੀਲਰ ਲਈ ਖਾਦ ਦੇ ਮਾਰਜਨ ਵਿਚ ਵਾਧਾ ਕਰਨਾ, ਖਾਦ ਦੀ ਵਿੱਕਰੀ ਲਈ ਲਿਆਂਦੀ ਜਾ ਰਹੀ ਈ ਟੋਕਨ ਪ੍ਰਣਾਲੀ ਬੰਦ ਕਰਨਾ ਸ਼ਾਮਿਲ ਹਨ | ਇਸ ਤੋਂ ਇਲਾਵਾ ਖਾਦ ਬੀਜ ਅਤੇ ਕੀੜੇਮਾਰ ਦਵਾਈਆਂ ਦੇ ਨਮੂਨੇ ਗੈਰ ਮਿਆਰੀ ਆਉਣ ਤੇ ਸਿਰਫ਼ ਉਤਪਾਦ ਬਣਾਉਣ ਵਾਲੀ ਕੰਪਨੀ ਉੱਪਰ ਹੀ ਕਾਨੰੂਨੀ ਕਾਰਵਾਈ ਕਰਨਾ ਤੇ ਡੀਲਰ ਨੂੰ ਸਿਰਫ਼ ਗਵਾਹ ਦੇ ਤੌਰ ਤੇ ਰੱਖਣਾ ਮੰਗਾਂ ਹਨ ਜੋ ਕਿ ਕਾਨੂੰਨੀ ਤੌਰ 'ਤੇ ਵੀ ਜਾਇਜ਼ ਹਨ | ਪਰਮਿੰਦਰ ਗੁਲਿਆਣੀ ਨੇ ਦੱਸਿਆ ਕਿ ਸਰਕਾਰ ਪਾਸੋਂ ਇਨ੍ਹਾਂ ਮੰਗਾਂ ਨੂੰ ਮਨਾਉਣ ਲਈ ਬੰਦ ਦੀ ਕਾਲ ਦਿੱਤੀ ਗਈ ਹੈ ਜਿਸ 'ਚ ਮਾਛੀਵਾੜਾ ਤੇ ਪੰਜਾਬ ਭਰ ਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਡੀਲਰ ਇਸ ਦਿਨ ਦੁਕਾਨਾਂ ਬੰਦ ਰੱਖ ਕੇ ਫ਼ੈਸਲੇ ਨੂੰ ਸਫਲ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਸਿਆਸੀ ਪਾਰਟੀਆਂ ਆਪਸੀ ਤਕਰਾਰਬਾਜ਼ੀ ਛੱਡ ਪੰਜਾਬ ਦੇ ਅਸਲੀ ਮੁੱਦੇ ਹੱਲ ਕਰਨ-ਐਡਵੋਕੇਟ ਸਿਵੀਆ ਅਗਲੀ ਖ਼ਬਰ ਬਿਜਲੀ ਦੇ ਲੱਗ ਰਹੇ ਵੱਡੇ ਕੱਟਾਂ ਸੰਬੰਧੀ ਅੱਜ ਪਾਵਰਕਾਮ ਐਕਸੀਅਨ ਜਗਰਾਉਂ ਦਾ ਕੀਤਾ ਜਾਵੇਗਾ ਘਿਰਾਓ
Ad Position 24