ਜਿਸ ਕਾਲੋਨੀ ਵਿਚ ਮੈਂ ਰਹਿੰਦਾ ਹਾਂ, ਉਸ ਦਾ ਨਾਂਅ 'ਗਰੀਨ ਪਾਰਕ ਕਾਲੋਨੀ' ਹੈ | ਮੇਰੇ ਹੀ ਮਹਿਕਮੇ ਦੇ ਜੇ.ਈ. ਕਿਸ਼ਨ ਸਿੰਘ ਨੇ ਸਾਡੀ ਕਾਲੋਨੀ ਵਿਚ ਮਕਾਨ ਲੈ ਲਿਆ | ਛੇ ਮਹੀਨੇ ਬਾਅਦ ਹੀ ਵੇਚ ਕੇ ਕਿਸੇ ਹੋਰ ਕਾਲੋਨੀ 'ਚ ਖਰੀਦ ਲਿਆ | ਜਦੋਂ ਮਿਲਿਆ, ਪੁੱਛਿਆ, 'ਕੀ ਗੱਲ ਵੀਰ ਕਿਸ਼ਨ, ਸਾਡੀ ਕਾਲੋਨੀ ਪਸੰਦ ਨਹੀਂ ਆਈ?' ਉਹ ਕਹਿੰਦਾ, 'ਥੋਡੀ ਕਾਲੋਨੀ, ਗਰੀਨ ਪਾਰਕ ਕਾਲੋਨੀ ਨਹੀਂ, ਗ਼ਰੀਬ ਪਾਰਕ ਕਾਲੋਨੀ ਹੈ |' ਮੈਂ ਗੁੱਸਾ ਜਿਹਾ ਮੰੂਹ ਕਰ ਕੇ ਚੁੱਪ ਕਰ ਗਿਆ |
ਕੁਝ ਸਮੇਂ ਬਾਅਦ ਉਸ ਨੂੰ ਦਿਲ ਦਾ ਦੌਰਾ ਪੈ ਗਿਆ | ਪਤਾ ਲੱਗਣ 'ਤੇ ਸਾਡੀ ਕਾਲੋਨੀ ਦੇ ਬੰਦੇ ਵੀ ਉਸ ਦੀ ਅਮੀਰ ਕਾਲੋਨੀ 'ਚ ਗਏ | ਅਮੀਰ ਕਾਲੋਨੀ ਦਾ ਉਥੇ ਇਕ ਅੱਧਾ ਬੰਦਾ ਹੀ ਨਜ਼ਰ ਆਇਆ, ਪਰ ਗਰੀਬ ਕਾਲੋਨੀ ਦੇ ਦਸ-ਬਾਰਾਂ ਬੰਦੇ ਉਸ ਦੀ ਖਿਦਮਤ ਲਈ ਤਿਆਰ ਸਨ |'
ਕਿਸ਼ਨ ਸਿੰਘ ਮੁਆਫ਼ ਕਰਨਾ ਅਸੀਂ ਗ਼ਰੀਬ ਕਾਲੋਨੀ 'ਚੋਂ ਤੁਹਾਡੀ ਖ਼ਬਰਸਾਰ ਲੈਣ ਆਏ ਹਾਂ |' ਉਸ ਦੇ ਬੋਲਣ ਤੋਂ ਬਿਨਾਂ ਉਸ ਦੇ ਹਾਵ-ਭਾਵ ਬੜਾ ਕੁਝ ਕਹਿ ਰਹੇ ਸਨ |'
-220 ਗਰੀਨ ਪਾਰਕ ਕਾਲੋਨੀ, ਸਰਹਿੰਦ ਰੋਡ, ਪਟਿਆਲਾ-147004.
ਮੋਬਾਈਲ : 96460-24321