16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗ਼ਜ਼ਲ ਉਸ ਨੇ ਛੇੜੀ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026

ਕਮਲਜੀਤ ਕੰਵਰ ਹਿੰਮਤੀ ਗ਼ਜ਼ਲਕਾਰ ਹੈ, ਜੋ ਬਹੁਤ ਘੱਟ ਬੋਲਦਾ ਹੈ, ਘੱਟ ਲਿਖਦਾ ਤੇ ਘੱਟ ਵਿਚਰਦਾ ਹੈ | ਉਸ ਦਾ ਸੁਭਾਅ ਸੱਚਮੁਚ ਕੁੜੀਆਂ ਚਿੜੀਆਂ ਵਰਗਾ ਹੈ ਤੇ ਉਸ ਦਾ ਚਹਿਕਣਾ ਇਤਫ਼ਾਕਨ ਪਈ ਬਾਰਿਸ਼ ਜਿਹਾ ਹੁੰਦਾ ਹੈ | ਕੰਵਰ ਦੀਆਂ ਗ਼ਜ਼ਲਾਂ ਜ਼ਿਆਦਾਤਰ ਪਿਆਰ ਮੁਹੱਬਤ ਦੁਆਲੇ ਕੇਂਦਰਤ ਹੁੰਦੀਆਂ ਹਨ, ਇਸੇ ਕਰਕੇ ਉਸ ਦੇ ਸ਼ਿਅਰਾਂ ਵਿਚ ਆਸ਼ਨਾਈ, ਤਨਹਾਈ, ਰੁਸਵਾਈ, ਬੇਵਫ਼ਾਈ ਤੇ ਜੁਦਾਈ ਦਾ ਜ਼ਿਕਰ ਜ਼ਿਆਦਾ ਮਿਲਦਾ ਹੈ | ਹੁਣ ਤਕ ਉਸ ਦੇ ਦੋ ਗ਼ਜ਼ਲ ਸੰਗ੍ਰਹਿ ਛਪੇ ਹਨ ਤੇ 'ਦੁੱਖ ਸੁੱਖ' ਨਾਂ ਦੀ ਇਕ ਪੁਸਤਕ ਸੰਪਾਦਿਤ ਵੀ ਕੀਤੀ ਹੈ | ਗ਼ਜ਼ਲ ਦੇ ਇਤਿਹਾਸ ਵਿਚ ਕੰਵਰ ਇਸ ਲਈ ਵੀ ਜਾਣਿਆ ਜਾਵੇਗਾ ਕਿ ਉਸ ਨੇ ਸਾਥੀਆਂ ਦੀ ਮਦਦ ਨਾਲ ਆਪਣੇ ਉਸਤਾਦ ਦੇ ਜਿਉਂਦਿਆਂ ਜਾਗਦਿਆਂ ਉਸ ਦੇ ਨਾਂ 'ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਖ਼ੁਦ ਦੀ ਜਗ੍ਹਾ 'ਤੇ ਕਲਾ ਕੇਂਦਰ ਦਾ ਨਿਰਮਾਣ ਕੀਤਾ ਹੈ, ਜਿੱਥੇ ਵਕਤ ਵਕਤ 'ਤੇ ਵੱਡੇ ਕਲਮਕਾਰਾਂ ਦੀ ਹਾਜ਼ਰੀ ਵਿਚ ਸਾਹਿਤਕ ਮਹਿਫ਼ਿਲਾਂ ਜੁੜਦੀਆਂ ਹਨ ਤੇ ਮੇਲੇ ਲਗਦੇ ਹਨ | ਸਾਹਿਤਕ ਸੰਗੀਤ ਨੂੰ ਉਤਸ਼ਾਹਿਤ ਕਰਨ ਵਿਚ ਵੀ ਉਸ ਵੱਡਾ ਯੋਗਦਾਨ ਹੈ |

ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ- -ਮੋਬਾਈਲ : 99884-44002

Ad Position 22
No active advertisement
ਪਿਛਲੀ ਖ਼ਬਰ ਗ਼ਰੀਬ ਕਾਲੋਨੀ ਅਗਲੀ ਖ਼ਬਰ ਚੋਰਾਂ ਦੇ ਹੱਥ ਪਹਿਰੇਦਾਰੀ
Ad Position 24