ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਦਾਸਤਾਨ ਇਕ ਯੋਧੇ ਦੀ ਕੌਣ ਸਨ ਹਰੀ ਪਾਲ ਸਿੰਘ ਆਹਲੂਵਾਲੀਆ?

Ad Position 21
No active advertisement
ਅਜੀਤ ਡੈਸਕ 12-04-2026

ਇਕ ਬਹਾਦਰ ਫ਼ੌਜੀ, ਇਕ ਜਾਂਬਾਜ਼ ਪਰਬਤਾਰੋਹੀ ਅਤੇ ਇਕ ਸਮਾਜ ਸੇਵਕ, ਜੇਕਰ ਇਕ ਸ਼ਬਦ ਵਿਚ ਇਨ੍ਹਾਂ ਬਾਰੇ ਜ਼ਿਕਰ ਕਰਨਾ ਹੋਵੇ ਤੇ ਕਿਹਾ ਜਾ ਸਕਦਾ ਹੈ-ਇਕ ਯੋਧਾ।
ਕਈ ਲੋਕ ਏਨੇ ਸਾਕਾਰਾਤਮਿਕ ਸੁਭਾਅ ਦੇ ਹੁੰਦੇ ਨੇ ਕਿ ਜੇਕਰ ਉਨ੍ਹਾਂ ਨਾਲ ਜ਼ਿੰਦਗੀ ਵਿਚ ਕੁਝ ਮਾੜਾ ਵਾਪਰ ਜਾਵੇ ਤਾਂ ਉਹ ਉਸ ਨੂੰ ਇਕ ਚੁਣੌਤੀ ਵਾਂਗ ਲੈਂਦੇ ਨੇ, ਹਿੰਮਤ ਨਹੀਂ ਹਾਰਦੇ ਤੇ ਹੋਰਾਂ ਲੋਕਾਂ ਲਈ ਮਿਸਾਲ ਬਣਦੇ ਨੇ। ਅਸੀਂ ਗੱਲ ਕਰ ਰਹੇ ਹਾਂ ਅਜਿਹੇ ਸ਼ਖ਼ਸ ਦੀ, ਜਿਸ ਨੇ ਆਪਣੀ ਬਹਾਦਰੀ, ਆਪਣੀ ਹਿੰਮਤ, ਆਪਣੇ ਜਜ਼ਬੇ ਨਾਲ ਜ਼ਿੰਦਗੀ ਵਿਚ ਆਏ ਮੁਸ਼ਕਿਲ ਸਮੇਂ ਅੱਗੇ ਕਦੇ ਹਾਰ ਨਹੀਂ ਮੰਨੀ, ਸਗੋਂ ਹਰ ਚੁਣੌਤੀ ਦਾ ਸਾਹਮਣਾ ਕਰਕੇ ਲੋਕਾਂ ਲਈ ਇਕ ਮਿਸਾਲ ਕਾਇਮ ਕੀਤੀ ਕਿ ਆਪਣੇ ਸਰੀਰ 'ਤੇ ਆਏ ਕਸ਼ਟ ਨਾਲ ਜਿਊਣਾ ਸਿੱਖੋ, ਲੋਕਾਂ ਵਾਸਤੇ ਕੁਝ ਬਿਹਤਰ ਕਰਨ ਵਿਚ ਯੋਗਦਾਨ ਪਾਓ। ਉਨ੍ਹਾਂ ਦੀ ਸਖ਼ਤ ਮਿਹਨਤ ਤੇ ਲਗਨ ਕਰਕੇ ਅੱਜ ਸਾਰੇ ਭਾਰਤ ਨੂੰ ਉਨ੍ਹਾਂ 'ਤੇ ਮਾਣ ਹੈ। ਇਹ ਹਨ ਮੇਜਰ ਹਰੀ ਪਾਲ ਸਿੰਘ, ਜਿਨ੍ਹਾਂ ਦਾ ਜਨਮ 6 ਨਵੰਬਰ, 1936 ਵਿਚ ਸ਼ਿਮਲਾ ਵਿਖੇ ਹੋਇਆ।
ਆਪਣੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਭਾਰਤੀ ਫ਼ੌਜ ਵਿਚ ਭਰਤੀ ਹੋ ਗਏ। ਆਪਣੀ ਫ਼ੌਜੀ ਸੇਵਾ ਦੇ ਨਾਲ-ਨਾਲ ਉਨ੍ਹਾਂ ਨੇ ਜਾਂਬਾਜ਼ ਖੇਡਾਂ, ਵਾਤਾਵਰਨ 'ਚ ਸੁਧਾਰ, ਅਪੰਗਾਂ ਦੀ ਭਲਾਈ ਤੇ ਸਮਾਜ ਸੇਵਾ ਵਿਚ ਯੋਗਦਾਨ ਪਾਇਆ, ਉਨ੍ਹਾਂ ਨੇ ਹਿਮਾਲਿਆ ਦੀ ਚੜ੍ਹਾਈ ਵਿਚ ਅਗਾਊਂ ਸਿਖਲਾਈ ਹਾਸਿਲ ਕੀਤੀ, ਜਿਸ ਦੇ ਤਹਿਤ ਸਿੱਕਮ ਤੇ ਨਿਪਾਲ ਵਿਚ ਕਈ ਚੋਟੀਆਂ ਸਰ ਕੀਤੀਆਂ।
1965 ਵਿਚ ਭਾਰਤੀ ਫ਼ੌਜ ਨੇ ਐਵਰੈਸਟ ਦੀ ਚੜ੍ਹਾਈ ਚੜ੍ਹਨ ਲਈ ਇਕ ਟੀਮ ਤਿਆਰ ਕੀਤੀ, ਜਿਸ ਵਿਚ 9 ਲੋਕ ਸ਼ਾਮਿਲ ਸਨ। ਇਸ ਟੀਮ ਦੀ ਮੋਹਨ ਸਿੰਘ ਕੋਹਲੀ ਨੇ ਅਗਵਾਈ ਕੀਤੀ ਤੇ ਸ. ਆਹਲੂਵਾਲੀਆ ਜੀ ਇਸ ਦੇ ਮੈਂਬਰ ਸਨ। ਇਹ ਐਵਰੈਸਟ ਦੀ ਚੜ੍ਹਾਈ ਦੀ ਪਹਿਲੀ ਕਾਮਯਾਬ ਭਾਰਤੀ ਮੁਹਿੰਮ ਸੀ। ਇਹ ਪਹਿਲੀ ਮਾਊਂਟ ਐਵਰੈਸਟ ਦੀ ਮੁਹਿੰਮ ਸੀ, ਜਿਸ ਨੇ ਸਭ ਤੋਂ ਜ਼ਿਆਦਾ ਭਾਰਤੀ ਪਰਬਤਾਰੋਹੀਆਂ ਦੀ ਸਮੂਲੀਅਤ ਦਾ ਰਿਕਾਰਡ ਬਣਾਇਆ। ਇਸ ਨਾਲ ਸ. ਆਹਲੂਵਾਲੀਆ ਦਾ ਨਾਂਅ ਮਾਊਂਟ ਐਵਰੈਸਟ ਦੀ ਚੋਟੀ ਨੂੰ ਸਰ ਕਰਨ ਵਾਲੇ ਪਹਿਲੇ ਭਾਰਤੀਆਂ ਵਿਚ ਸ਼ਾਮਿਲ ਹੋ ਗਿਆ। ਸ. ਆਹਲੂਵਾਲੀਆ ਜੀ ਨੂੰ ਲੈਫਟੀਨੈਂਟ ਤੇ ਕੈਪਟਨ ਰੈਂਕ ਦੀ ਤਰੱਕੀ ਦਿੱਤੀ ਗਈ।
ਐਵਰੈੱਸਟ ਦੀ ਚੜ੍ਹਾਈ ਸਰ ਕਰਨ ਤੋਂ ਬਾਅਦ ਸ. ਆਹਲੂਵਾਲੀਆ ਨੇ ਬਹੁਤ ਨਾਮਣਾ ਖੱਟਿਆ ਪਰ ਬਦਕਿਸਮਤੀ ਨਾਲ ਪਾਕਿਸਤਾਨ ਨਾਲ 1965 ਦੀ ਜੰਗ ਦੌਰਾਨ ਉਨ੍ਹਾਂ ਨੂੰ ਗੋਲੀ ਲੱਗਣ ਨਾਲ ਕਮਰ ਤੋਂ ਹੇਠਲੇ ਹਿੱਸੇ ਵਿਚ ਅਧਰੰਗ ਹੋ ਗਿਆ।
1968 ਵਿਚ ਉਨ੍ਹਾਂ ਨੇ ਫ਼ੌਜ ਛੱਡ ਦਿੱਤੀ ਪਰ ਉਨ੍ਹਾਂ ਨੂੰ ਮੇਜਰ ਦੇ 'ਆਨਰੇਰੀ' ਰੈਂਕ ਨਾਲ ਨਿਵਾਜਿਆ ਗਿਆ।
ਸ. ਆਹਲੂਵਾਲੀਆ ਜੀ ਨੇ ਬਹੁਤ ਸਾਰੇ ਪਰਬਤਾਰੋਹੀਆਂ ਨੂੰ ਆਪਣੀਆਂ ਉਪਲਬੱਧੀਆਂ ਨਾਲ ਉਤਸ਼ਾਹਿਤ ਕੀਤਾ। ਉਹ ਲਿਖਦੇ ਸਨ 'ਪਹਾੜ ਕੁਦਰਤ ਦੀ ਸਭ ਤੋਂ ਵਧੀਆ ਦੇਣ ਹੈ, ਪਹਾੜ ਰੱਬ ਨਾਲ ਨਾਤਾ ਜੋੜਨ ਦਾ ਸਭ ਤੋਂ ਵਧੀਆ ਸਾਧਨ ਨੇ।'
ਸ. ਆਹਲੂਵਾਲੀਆ ਨੂੰ ਪਦਮ ਭੂਸ਼ਨ ਤੇ ਪਦਮਸ੍ਰੀ ਤੋਂ ਇਲਾਵਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਮੈਡਲ ਤੇ ਇਨਾਮਾਂ ਨਾਲ ਨਿਵਾਜਿਆ ਗਿਆ।
ਸ. ਆਹਲੂਵਾਲੀਆ ਜੀ ਨੇ 13 ਕਿਤਾਬਾਂ ਲਿਖੀਆਂ, ਉਨ੍ਹਾਂ ਨੇ ਇਕ ਟੈਲੀਵਿਜ਼ਨ ਲੜੀ ਦਾ ਵੀ ਨਿਰਮਾਣ ਕੀਤਾ, ਜਿਸ ਦਾ ਨਾਂਅ ਸੀ 'ਬੀਯੋਂਡ ਹਿਮਾਲਿਆ'। ਇਹ ਲੜੀ ਡਿਸਕਵਰੀ 'ਤੇ ਨੈਸ਼ਨਲ ਜਿਊਗ੍ਰਾਫਿਕ ਚੈਨਲ 'ਤੇ ਪ੍ਰਸਾਰਿਤ ਹੋਈ ਤੇ ਇਸ ਲੜੀਵਾਰ ਨੂੰ ਇਨਾਮ ਵੀ ਦਿੱਤਾ ਗਿਆ ਸੀ।
ਉਹ 'ਸਪੈਸ਼ਲ ਐਬਿਲਿਟੀ ਟਰੱਸਟ ਤੇ ਰੀਹੈਬੀਲੀਟੇਸ਼ਨ ਕੌਂਸਲ ਆਫ ਇੰਡੀਆ' (Spec}a& 1b}&}t਼ "rust ਤੇ Rehab}&}tat}on 3ounc}& of 9nd}a) ਦੇ ਚੇਅਰਮੈਨ ਸਨ।
ਇੰਨੇ ਉੱਚੇ ਪੱਧਰ, ਹੌਸਲੇ ਵਾਲੇ ਇਨਸਾਨ ਨਾਲ ਜਦੋਂ ਕੁਝ ਭਿਆਨਕ ਹਾਦਸਾ ਵਾਪਰੇ ਤੇ ਉਹ ਹਿੰਮਤ ਨਹੀਂ ਹਾਰਦੇ। ਜਦ ਸ. ਆਹਲੂਵਾਲੀਆ ਜੀ ਨੂੰ ਗੋਲੀ ਲੱਗਣ ਤੋਂ ਬਾਅਦ ਅਧਰੰਗ ਹੋ ਗਿਆ ਤਾਂ ਇਲਾਜ ਵਾਸਤੇ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿਚ ਜਾਣਾ ਪਿਆ ਸੀ, ਕਿਉਂਕਿ ਭਾਰਤ ਵਿਚ ਰੀੜ੍ਹ ਦੀ ਹੱਡੀ ਦਾ ਉਸ ਵੇਲੇ ਇਲਾਜ ਨਹੀਂ ਹੁੰਦਾ ਸੀ। ਮੇਜਰ ਸ. ਆਹਲੂਵਾਲੀਆ ਜੀ ਵੀਲ੍ਹਚੇਅਰ 'ਤੇ ਆ ਗਏ, ਕਿਉਂਕਿ ਉਨ੍ਹਾਂ ਦੀ ਤੁਰਨ-ਫਿਰਨ ਦੀ ਸਮਰੱਥਾ ਜਾਂਦੀ ਰਹੀ ਸੀ। ਉਨ੍ਹਾਂ ਨਾਲ ਵਾਪਰੀ ਇਸ ਆਪ ਬੀਤੀ ਨੇ ਸ. ਆਹਲੂਵਾਲੀਆ ਜੀ ਨੂੰ ਅੰਦਰੋਂ ਹਲੂਣ ਕੇ ਰੱਖ ਦਿੱਤਾ, ਇਸ ਲਈ ਨਹੀਂ ਕਿ ਉਹ ਚੱਲਣ ਤੋਂ ਅਸਮਰੱਥ ਹੋ ਗਏ ਸਨ ਪਰ ਉਨ੍ਹਾਂ ਨੂੰ ਦੁੱਖ ਇਸ ਗੱਲ ਦਾ ਵਧੇਰੇ ਸੀ ਕਿ ਸਾਡੇ ਦੇਸ਼ ਵਿਚ ਰੀੜ੍ਹ ਦੀ ਹੱਡੀ ਦਾ ਲੋੜੀਂਦਾ ਇਲਾਜ ਕਿਉਂ ਨਹੀਂ ਹੈ। ਉਨ੍ਹਾਂ ਨੇ ਮਨ ਵਿਚ ਕੁਝ ਅਜਿਹਾ ਕਰਨ ਦਾ ਪੱਕਾ ਇਰਾਦਾ ਕਰ ਲਿਆ ਕਿ ਭਵਿੱਖ ਵਿਚ ਭਾਰਤ ਦੇ ਲੋਕਾਂ ਨੂੰ ਰੀੜ੍ਹ ਦੀ ਹੱਡੀ ਤੋਂ ਵਾਪਰੇ ਨੁਕਸਾਨ ਨਾਲ ਮਾਯੂਸ ਨਾ ਹੋਣਾ ਪਵੇ, ਸਗੋਂ ਉਨ੍ਹਾਂ ਨੂੰ ਵਧੀਆ ਇਲਾਜ ਭਾਰਤ ਵਿਚ ਹੀ ਮਿਲੇ।
ਇਸ ਸੋਚ ਨੇ ਜਨਮ ਦਿੱਤਾ 'ਦ ਇੰਡੀਅਨ ਸਪਾਈਨਲ ਇੰਜਰੀਜ਼ ਸੈਂਟਰ' ("he 9nd}an Sp}na& 9njur}es 3entre) (9S93) ਦਿੱਲੀ ਨੂੰ, ਉਹ ਹਸਪਤਾਲ ਜੋ ਰੀੜ੍ਹ ਦੀ ਹੱਡੀ ਦੇ ਇਲਾਜ ਲਈ 1993 ਵਿਚ ਉੱਭਰਿਆ ਅਤੇ ਅੱਜ ਰੀੜ੍ਹ ਦੀ ਹੱਡੀ ਦੇ ਰੋਗੀਆਂ ਨੂੰ ਇਲਾਜ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਨੇ ਆਪਣੀ ਬਾਕੀ ਜ਼ਿੰਦਗੀ ਅਯੋਗਤਾ ਵਾਲੇ ਲੋਕਾਂ ਦੀ ਸੇਵਾ ਕਰਨ ਵਿਚ ਗੁਜ਼ਾਰਨ ਦਾ ਫ਼ੈਸਲਾ ਕੀਤਾ ਤੇ ਸਾਰੀ ਜ਼ਿੰਦਗੀ ਇਸ ਪਾਸੇ ਸਰਗਰਮ ਰਹੇ।
ਮੇਜਰ ਸ. ਆਹਲੂਵਾਲੀਆ ਜੀ ਆਖਦੇ ਸਨ ਮਾਊਂਟ ਐਵਰੈਸਟ ਦੀ ਚੜ੍ਹਾਈ ਨੇ ਤੇ 9S93 ਨੇ ਜ਼ਿੰਦਗੀ ਦਾ ਇਕ ਸੱਚ ਸਿਖਾਇਆ ਹੈ ਕਿ 'ਜ਼ਿੰਦਗੀ ਦਾ ਮਕਸਦ ਹੈ, ਹੋਰ ਮੁਹਿੰਮ ਨੂੰ ਜਿੱਤਣਾ, ਜੋ ਹੈ ਸਾਡੇ ਮਨ ਦੀ ਮੁਹਿੰਮ।'
ਮੇਜਰ ਹਰੀ ਪਾਲ ਸਿੰਘ ਆਹਲੂਵਾਲੀਆ 14 ਜਨਵਰੀ, 2022 ਵਿਚ 85 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਆਖਰੀ ਪਲਾਂ ਤੱਕ ਉਨ੍ਹਾਂ ਨੇ ਲੋਕਾਂ ਦੀ ਸੇਵਾ ਵਿਚ ਕਮੀ ਨਹੀਂ ਆਉਣ ਦਿੱਤੀ। ਆਪਣੀ ਜ਼ਿੰਦਗੀ ਦੇ ਮਕਸਦ 9S93 ਹਸਪਤਾਲ ਜ਼ਰੀਏ ਉਹ ਹਮੇਸ਼ਾ ਲਈ ਲੋਕਾਂ ਦੇ ਮਨਾਂ 'ਤੇ, ਉਨ੍ਹਾਂ ਦੀਆਂ ਜ਼ਿੰਦਗੀਆਂ ਵਿਚ ਇਕ ਵੱਡਾ ਹਾਂ-ਪੱਖੀ ਪ੍ਰਭਾਵ ਛੱਡ ਕੇ ਚਲੇ ਗਏ। ਉਨ੍ਹਾਂ ਪਿੱਛੋਂ ਉਨ੍ਹਾਂ ਦੀ ਪਤਨੀ ਸ੍ਰੀਮਤੀ ਭੋਲੀ ਆਹਲੂਵਾਲੀਆ ਤੇ ਬੇਟੀ ਸੁਗੰਧ ਆਹਲੂਵਾਲੀਆ (ਜੋ ਬੋਰਡ ਮੈਂਬਰ ਤੇ ਮੁੱਖ ਕਾਰਜਕਾਰੀ ਅਫ਼ਸਰ) ਨੇ ਉਨ੍ਹਾਂ ਦਾ ਮਕਸਦ ਪੂਰਾ ਕਰਨ ਵਿਚ ਅੱਜ ਤੱਕ 9S93 ਜ਼ਰੀਏ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਦੀ ਯਾਦ ਤੇ ਕੁਰਬਾਨੀਆਂ ਨੂੰ ਤਾਜ਼ਾ ਰੱਖਣ ਲਈ ਸ. ਆਹਲੂਵਾਲੀਆ ਜੀ ਦੇ ਨਾਂਅ 'ਤੇ ਹਸਪਤਾਲ ਵਿਚ ਮਿਊਜ਼ੀਅਮ ਵੀ ਬਣਾਇਆ ਗਿਆ ਹੈ।
ਸ. ਆਹਲੂਵਾਲੀਆ ਜੀ ਦੀ ਜ਼ਿੰਦਗੀ ਬਾਰੇ ਜਾਣ ਕੇ, ਉਨ੍ਹਾਂ ਵਲੋਂ ਕੀਤੇ ਕੰਮਾਂ ਨੂੰ ਪਹਿਚਾਣ ਕੇ, ਵਾਕਈ ਇਹ ਲਗਦਾ ਹੈ ਕਿ ਰੱਬ ਕੁਝ ਲੋਕਾਂ ਨੂੰ ਸੂਰਮੇ ਬਣਾ ਕੇ ਧਰਤੀ 'ਤੇ ਭੇਜਦਾ ਹੈ, ਜੋ ਹਮੇਸ਼ਾ ਲਈ ਲੋਕਾਂ ਦੇ ਮਨਾਂ ਵਿਚ ਅਮਰ ਹੋ ਜਾਂਦੇ ਨੇ। ਸਾਨੂੰ ਸਾਰਿਆਂ ਨੂੰ ਇਹੋ ਜਿਹੇ ਮਹਾਨ ਲੋਕਾਂ ਦੀ ਜ਼ਿੰਦਗੀ ਤੋਂ ਸਿੱਖਿਆ ਜ਼ਰੂਰ ਹਾਸਿਲ ਕਰਨੀ ਚਾਹੀਦੀ ਹੈ। ਇਹੋ ਜਿਹੀਆਂ ਸ਼ਖ਼ਸੀਅਤਾਂ ਬਾਰੇ ਜਾਣ ਕੇ ਦਿਲੋਂ ਉਨ੍ਹਾਂ ਲਈ ਸਲਾਮ ਨਿਕਲਦਾ ਹੈ। ਹਮੇਸ਼ਾ ਇਨ੍ਹਾਂ ਦਾ ਜਜ਼ਬਾ, ਸੇਵਾ, ਲੋਕਾਂ ਦੇ ਦਿਲਾਂ ਵਿਚ ਅਮਰ ਰਹੇ।

Ad Position 22
No active advertisement
ਪਿਛਲੀ ਖ਼ਬਰ ਕੀ 'ਆਰਟੀਫਿਸ਼ੀਅਲ ਇੰਟੈਲੀਜੈਂਸ' ਮਨੁੱਖੀ ਸੋਚ ਨੂੰ ਮਾਤ ਦੇ ਸਕਦੀ ਹੈ...? ਅਗਲੀ ਖ਼ਬਰ ਪੈਪਸੂ ਰਾਜ : ਦੇਸ਼ ਦੇ ਨਕਸ਼ੇ ਤੋਂ ਅਲੋਪ ਹੋਇਆ ਇਕ ਪ੍ਰਦੇਸ਼
Ad Position 24
No active advertisement