19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਜੇ ਕਿਡਨੀ ਫੇਲ੍ਹ ਹੋ ਜਾਵੇ

Ad Position 21
No active advertisement
ਅਜੀਤ ਡੈਸਕ 24-04-2026

ਅਸੀਂ ਕਿਡਨੀ ਫੇਲ੍ਹ ਹੋਣ ਦੇ ਦੌਰ ਵਿਚ ਹਾਂ। ਜੀ ਹਾਂ, ਗੁਰਦੇ ਤੇਜ਼ੀ ਨਾਲ ਆਦਮੀ ਦਾ ਸਾਥ ਛੱਡ ਰਹੇ ਹਨ। ਪਹਿਲਾਂ ਆਓ ਜਾਣੀਏ ਕਿ ਕਿਡਨੀ ਜਾਂ ਗੁਰਦੇ ਕੀ ਹਨ? ਰੀੜ੍ਹ ਦੀ ਹੱਡੀ ਦੇ ਦੋਵੇਂ ਸਿਰਿਆਂ 'ਤੇ ਬੀਨ ਦੀ ਸ਼ਕਲ ਦੇ ਦੋ ਅੰਗ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕਿਡਨੀ ਜਾਂ ਗੁਰਦੇ ਦੇ ਨਾਂਅ ਨਾਲ ਜਾਣਦੇ ਹਾਂ। ਸਾਡੇ ਸਰੀਰ ਦੇ ਖੂਨ ਦਾ ਕਾਫ਼ੀ ਵੱਡਾ ਹਿੱਸਾ ਗੁਰਦਿਆਂ ਤੋਂ ਹੋ ਕੇ ਲੰਘਦਾ ਹੈ।
ਗੁਰਦਿਆਂ ਵਿਚ ਮੌਜੂਦ ਲੱਖਾਂ ਨੈਫ੍ਰੋਨ ਨਲੀਆਂ ਖੂਨ ਛਾਣ ਕੇ ਸ਼ੁੱਧ ਕਰਦੀਆਂ ਹਨ। ਖੂਨ ਦੇ ਅਸ਼ੁੱਧ ਹਿੱਸੇ ਨੂੰ ਮੂਤਰ ਦੇ ਰੂਪ ਵਿਚ ਵੱਖਰਾ ਭੇਜਦੀਆਂ ਹਨ। ਜੇਕਰ ਗੁਰਦੇ ਸਿਹਤਮੰਦ ਨਾ ਹੋਣ ਭਾਵ ਉਹ ਠੀਕ ਤਰ੍ਹਾਂ ਕੰਮ ਨਾ ਕਰ ਰਹੇ ਹੋਣ ਤਾਂ ਖੂਨ ਸ਼ੁੱਧ ਨਹੀਂ ਹੋਵੇਗਾ ਅਤੇ ਜਦੋਂ ਖੂਨ ਸ਼ੁੱਧ ਨਹੀਂ ਹੋਵੇਗਾ ਤਾਂ ਅਸੀਂ ਬਿਮਾਰ ਪੈ ਜਾਵਾਂਗੇ ਅਤੇ ਛੇਤੀ ਹੀ ਮੌਤ ਹੋ ਜਾਵੇਗੀ।
ਜਦੋਂ ਗੁਰਦੇ ਆਪਣਾ ਕੰਮ ਠੀਕ ਤਰ੍ਹਾਂ ਨਾ ਕਰ ਰਹੇ ਹੋਣ ਤਾਂ ਆਦਮੀ ਨੂੰ ਡਾਇਲਸਿਸ ਮਸ਼ੀਨ 'ਤੇ ਰੱਖਿਆ ਜਾਂਦਾ ਹੈ। ਮਸ਼ੀਨ ਖੂਨ ਸਾਫ਼ ਕਰਦੀ ਹੈ। ਗੁਰਦੇ ਖ਼ਰਾਬ ਹੋ ਜਾਣ ਦੀ ਹਾਲਤ ਵਿਚ ਸਥਾਈ ਇਲਾਜ ਇਹ ਹੁੰਦਾ ਹੈ ਕਿ ਆਦਮੀ ਦੇ ਗੁਰਦੇ ਬਦਲ ਦਿੱਤੇ ਜਾਣ, ਪਰ ਗੁਰਦੇ ਬਦਲਣਾ ਸੌਖਾ ਕੰਮ ਨਹੀਂ ਹੈ। ਪਹਿਲਾਂ ਤਾਂ ਗੁਰਦੇ ਸੌਖਿਆਂ ਮਿਲਦੇ ਨਹੀਂ, ਮਿਲ ਵੀ ਜਾਣ ਤਾਂ ਖ਼ਰਚਾ ਲੱਖਾਂ ਵਿਚ ਆਉਂਦਾ ਹੈ। ਮਾਹਿਰਾਂ ਅਨੁਸਾਰ ਕਿਡਨੀ ਦੀਆਂ ਬਿਮਾਰੀਆਂ ਦੀ ਸ਼ੁਰੂਆਤੀ ਹਾਲਤ ਵਿਚ ਪਤਾ ਨਹੀਂ ਲਗਦਾ, ਇਸ ਕਾਰਨ ਕਿਡਨੀ ਦੀਆਂ ਬਿਮਾਰੀਆਂ ਨਾਲ ਕਾਫ਼ੀ ਜ਼ਿਆਦਾ ਮੌਤਾਂ ਹੁੰਦੀਆਂ ਹਨ। ਕਿਡਨੀ ਲਈ ਸ਼ੂਗਰ, ਪੱਥਰੀ ਅਤੇ ਹਾਈਪਰਟੈਂਸ਼ਨ ਜ਼ਿਆਦਾ ਜੋਖ਼ਮ ਭਰੇ ਹਨ। ਇਨ੍ਹਾਂ ਵਿਚ ਕਿਡਨੀ ਦੇ ਮਾਮਲੇ ਵਿਚ ਹਾਈਪਰਟੈਂਸ਼ਨ ਅਤੇ ਸ਼ੂਗਰ ਲੱਛਣ ਦੇ ਰੂਪ ਵਿਚ ਸਾਹਮਣੇ ਨਹੀਂ ਆਉਂਦੇ। ਜਦੋਂ ਕਿਡਨੀ ਕਾਫ਼ੀ ਖਰਾਬ ਹੋ ਜਾਂਦੀ ਹੈ ਉਦੋਂ ਪਤਾ ਲਗਦਾ ਹੈ। ਇਸ ਤਰ੍ਹਾਂ 'ਚ ਸਾਧਾਰਨ ਇਲਾਜ ਕਾਰਗਰ ਨਹੀਂ ਰਹਿੰਦਾ। ਉਦੋਂ ਜੋਖ਼ਮ ਅਤੇ ਮੁਸ਼ਕਿਲ ਵਧ ਜਾਂਦੀ ਹੈ। ਡਾਇਲਸਿਸ 'ਤੇ ਕੁਝ ਸਮੇਂ ਤਾਂ ਆਦਮੀ ਨੂੰ ਜ਼ਿੰਦਾ ਰੱਖਿਆ ਜਾ ਸਕਦਾ ਹੈ ਪਰ ਖ਼ਰਚ ਅਤੇ ਪ੍ਰੇਸ਼ਾਨੀਆਂ ਕਾਫ਼ੀ ਹਨ।
ਜਾਣਕਾਰਾਂ ਅਨੁਸਾਰ ਕਿਡਨੀ ਦੇ ਮਰੀਜ਼ਾਂ ਵਿਚੋਂ ਇਕ ਚੌਥਾਈ ਵਿਚ ਕਿਡਨੀ ਵਿਚ ਗੜਬੜੀ ਦਾ ਕੋਈ ਕਾਰਨ ਪਤਾ ਨਹੀਂ ਹੁੰਦਾ ਹੈ। ਇਨ੍ਹਾਂ ਗੜਬੜੀ ਕਾਰਨਾਂ ਵਿਚ ਐਂਟੀਬਾਇਓਟਿਕਸ ਅਤੇ ਦਰਦ ਨਿਵਾਰਕਾਂ ਦੀ ਜ਼ਿਆਦਾ ਵਰਤੋਂ ਵੀ ਹੋ ਸਕਦੀ ਹੈ। ਸ਼ੂਗਰ ਦੇ ਸ਼ਿਕਾਰ ਲਗਭਗ 30 ਫ਼ੀਸਦੀ ਲੋਕਾਂ ਦੀ ਕਿਡਨੀ ਬਿਮਾਰ ਹੋ ਜਾਂਦੀ ਹੈ ਅਤੇ ਕਿਡਨੀ ਦੀ ਬਿਮਾਰੀ ਨਾਲ ਪੀੜਤ ਇਕ ਤਿਹਾਈ ਲੋਕ ਸ਼ੂਗਰ ਪੀੜਤ ਹੋ ਜਾਂਦੇ ਹਨ। ਇਸ ਨਾਲ ਇਹ ਤੈਅ ਹੈ ਕਿ ਇਨ੍ਹਾਂ ਦੋਵਾਂ ਦਾ ਆਪਸ ਵਿਚ ਕੋਈ ਸੰਬੰਧ ਹੈ। ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਹਾਈਪਰਟੈਂਸ਼ਨ ਭਾਵ ਉੱਚ ਲਹੂ ਦਬਾਅ ਦੇ ਸ਼ਿਕਾਰ ਲੋਕਾਂ ਨੂੰ ਕਿਡਨੀ ਦੀ ਬਿਮਾਰੀ ਦਾ ਖ਼ਤਰਾ 3-4 ਗੁਣਾ ਵਧ ਜਾਂਦਾ ਹੈ।
ਗੁਰਦਿਆਂ ਦੀ ਬਿਮਾਰੀ ਲਈ ਦੂਸ਼ਿਤ ਖਾਣ-ਪੀਣ ਅਤੇ ਦੂਸ਼ਿਤ ਵਾਤਾਵਰਨ ਮੁੱਖ ਮੰਨਿਆ ਜਾਂਦਾ ਹੈ। ਦੂਸ਼ਿਤ ਮਾਸ, ਮੱਛੀ, ਆਂਡਾ, ਫਲ ਅਤੇ ਭੋਜਨ ਅਤੇ ਪਾਣੀ ਗੁਰਦਿਆਂ ਦੀਆਂ ਬਿਮਾਰੀਆਂ ਦੀ ਵਜ੍ਹਾ ਬਣ ਸਕਦੇ ਹਨ। ਵਧਦੇ ਉਦਯੋਗੀਕਰਨ, ਸ਼ਹਿਰੀਕਰਨ ਅਤੇ ਵਾਹਨਾਂ ਦੇ ਕਾਰਨ ਵਾਤਾਵਰਨ ਪ੍ਰਦੂਸ਼ਣ ਜ਼ਿਆਦਾ ਵਧ ਗਿਆ ਹੈ। ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਜਾਂ ਬੇਰੁਜ਼ਗਾਰ ਹੋ ਜਾਣ, ਭਵਿੱਖ ਦੀ ਚਿੰਤਾ ਵਿਚ ਅੱਜ ਆਦਮੀ ਹਰ ਤਰ੍ਹਾਂ ਨਾਲ ਵਾਤਾਵਰਨ ਵਿਚ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਕੰਮ ਕਰਦਾ ਹੈ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਨੂੰ ਹਫ਼ਤਿਆਂ-ਮਹੀਨਿਆਂ ਘਰ ਦਾ ਸ਼ੁੱਧ ਸਿਹਤਮੰਦ ਭੋਜਨ ਨਸੀਬ ਨਹੀਂ ਹੁੰਦਾ। ਉਹ ਹੋਟਲਾਂ-ਢਾਬਿਆਂ 'ਤੇ ਦੂਸ਼ਿਤ ਭੋਜਨ ਖਾਂਦੇ ਹਨ।
ਇਸ ਦੌਰ ਵਿਚ ਦੂਸ਼ਿਤ ਬਾਜ਼ਾਰੂ ਪੀਣ ਵਾਲੇ ਪਦਾਰਥਾਂ 'ਤੇ ਸਾਡੀ ਨਿਰਭਰਤਾ ਵਧ ਗਈ ਹੈ। ਕੋਲਡ ਡ੍ਰਿੰਕਸ, ਲੱਸੀ, ਜੂਸ, ਸਾਦਾ ਪਾਣੀ ਕੋਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹਨ। ਇਨ੍ਹਾਂ ਵਿਚ ਕੀਟ ਨਾਸ਼ਕਾਂ, ਰਸਾਇਣਕ ਖਾਦਾਂ, ਡਿਟਰਜੈਂਟ ਸਾਬਣਾਂ, ਉਦਯੋਗਿਕ ਰਸਾਇਣਾਂ ਦੇ ਅੰਸ਼ ਪਾਏ ਜਾਂਦੇ ਹਨ। ਇਸ ਤਰ੍ਹਾਂ ਫੇਫੜਿਆਂ ਅਤੇ ਜਿਗਰ ਅਤੇ ਗੁਰਦੇ ਸੁਰੱਖਿਅਤ ਨਹੀਂ ਹਨ, ਇਸ ਲਈ ਗੁਰਦਿਆਂ ਦੇ ਮਰੀਜ਼ ਬੇਤਹਾਸ਼ਾ ਵਧ ਗਏ ਹਨ। ਗੁਰਦਿਆਂ ਦੇ ਮਰੀਜ਼ ਵਧਣ ਨਾਲ ਗੁਰਦੇ ਚੋਰੀ ਦੀਆਂ ਘਟਨਾਵਾਂ ਵੀ ਵਧੀਆਂ ਹਨ।
ਹੁਣ ਪ੍ਰਸ਼ਨ ਹੈ ਕਿ ਗੁਰਦੇ ਦੀ ਬਿਮਾਰੀ ਤੋਂ ਕਿਸ ਤਰ੍ਹਾਂ ਬਚਿਆ ਜਾਵੇ? ਸਿਹਤਮੰਦ ਖਾਣ-ਪੀਣ, ਸ਼ੁੱਧ ਹਵਾ, ਸਵੇਰੇ ਸਮੇਂ ਸਾਧਾਰਨ ਕਸਰਤ, ਤਣਾਅ ਤੋਂ ਬਚੋ ਅਤੇ ਪੌਸ਼ਟਿਕ ਭੋਜਨ ਨਾਲ ਤੁਸੀਂ ਠੀਕ ਰਹੋਗੇ। ਜੇਕਰ ਆਮਦਨੀ ਘੱਟ ਹੋਵੇ ਤਾਂ ਵਿਲਾਸਤਾ ਦੀਆਂ ਚੀਜ਼ਾਂ 'ਤੇ ਖਰਚਾ ਨਾ ਕਰਕੇ ਉਸ ਤੋਂ ਬਚੋ ਅਤੇ ਉਸ ਨੂੰ ਚੰਗੇ ਖਾਣ-ਪੀਣ 'ਤੇ ਲਗਾਓ ਤੇ ਭਰਪੂਰ ਨੀਂਦ ਨੀਂਦ ਲਓ। ਪਾਣੀ ਅਸ਼ੁੱਧ ਹੋਣ ਦੀ ਸੰਭਾਵਨਾ ਹੋਵੇ ਤਾਂ ਠੀਕ ਤਰ੍ਹਾਂ ਉਬਾਲ ਕੇ ਪੀਓ। ਬਾਜ਼ਾਰੂ ਤਿਆਰ ਖਾਣ ਵਾਲੀਆਂ ਚੀਜ਼ਾਂ, ਪੀਣ ਵਾਲੇ ਪਦਾਰਥਾਂ ਤੇ ਢਾਬਿਆਂ ਆਦਿ ਵਿਚ ਭੋਜਨ ਕਰਨ ਤੋਂ ਬਚੋ। ਸਭ ਤੋਂ ਮਹੱਤਵਪੂਰਨ ਤੱਥ ਇਹ ਹੈ ਕਿ ਹਰ ਤਰ੍ਹਾਂ ਦੇ ਸੰਕ੍ਰਮਣ ਭਾਵ ਇਨਫੈਕਸ਼ਨ ਤੋਂ ਬਚੋ।
-੦-

Ad Position 22
No active advertisement
ਪਿਛਲੀ ਖ਼ਬਰ ਛੋਟੇ ਨੋਟਾਂ ਦੀ ਕਮੀ ਕਾਰਨ ਵਿਆਹਾਂ ਦੀਆਂ ਰਸਮਾਂ ਵਿਚ ਪੈ ਰਿਹਾ ਹੈ ਵਿਘਨ ਅਗਲੀ ਖ਼ਬਰ ਆਲਮੀ ਤਪਸ਼ ਦਾ ਫੈਲ ਰਿਹਾ ਚੱਕਰਵਿਊ ਕਿਵੇਂ ਟੁੱਟੇ?
Ad Position 24