ਸਰੀਰ ਦੀਆਂ ਸਭ ਮੈਟਾਬਾਲਿਕ ਕਿਰਿਆਵਾਂ ਦੇ ਸੰਚਾਲਨ ਵਿਚ ਕਿਸੇ ਨਾ ਕਿਸੇ ਇੰਜਾਈਅਮ ਦੀ ਮਹੱਤਵਪੂਰਨ ਭੂਮਿਕਾ ਰਹਿੰਦੀ ਹੈ। ਸਵੇਰੇ ਬਿਸਤਰ ਤੋਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਜਿੰਨੇ ਕੰਮ ਕਰਦੇ ਹਾਂ, ਕਿਸੇ ਨਾ ਕਿਸੇ ਇੰਜਾਈਅਮ ਦੀ ਮਦਦ ਜ਼ਰੂਰੀ ਲੈਣੀ ਪੈਂਦੀ ਹੈ। ਜਦੋਂ ਅਸੀਂ ਕੋਈ ਚੀਜ਼ ਖਾਂਦੇ ਹਾਂ ਤਾਂ ਮੂੰਹ ਵਿਚ ਪਹੁੰਚਦਿਆਂ ਹੀ ਉਸ 'ਤੇ ਇੰਜਾਈਅਮ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਇਥੇ ਪਤਾ ਕਰ ਲੈਣਾ ਜ਼ਰੂਰੀ ਹੈ ਕਿ ਸਰੀਰ ਵਿਚ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਵਿਟਾਮਿਨ, ਹਾਰਮੋਨ ਆਦਿ ਵਿਚ ਬਦਲਣ ਦਾ ਕੰਮ ਵੀ ਹਾਰਮੋਨ ਦੇ ਬਿਨਾਂ ਪੂਰਾ ਨਹੀਂ ਹੋ ਸਕਦਾ ਹੈ।
ਇੰਜਾਈਅਮਾਂ ਦੀ ਭੂਮਿਕਾ ਦਵਾਈਆਂ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ, ਖੂਨ ਵਿਚ ਆਕਸੀਜਨ ਦੀ ਮਾਤਰਾ ਵਧਾਉਣ, ਚਮੜੀ 'ਤੇ ਦਾਗ਼-ਧੱਬਿਆਂ ਆਦਿ ਨੂੰ ਮਿਟਾਉਣ ਵਿਚ ਅਤਿਅੰਤ ਮਹੱਤਵਪੂਰਨ ਮੰਨੀ ਜਾਂਦੀ ਹੈ। ਸਰੀਰ ਦੇ ਜ਼ਖ਼ਮ ਭਰਨ ਲਈ ਵੀ ਇਨ੍ਹਾਂ ਦੀ ਸਹਾਇਤਾ ਜ਼ਰੂਰੀ ਹੈ। ਹਰ ਇੰਜਾਈਅਮ ਵੱਖ-ਵੱਖ ਕੰਮਾਂ ਦਾ ਸੰਚਾਲਨ ਕਰਦਾ ਹੈ। ਕੁਝ ਇੰਜਾਈਅਮ ਸਰੀਰਕ ਬਣਤਰ ਵਿਚ ਸਹਿਯੋਗ ਦਿੰਦੇ ਹਨ ਤਾਂ ਕੁਝ ਸਰੀਰ ਤੋਂ ਜ਼ਹਿਰੀਲੇ ਤੇ ਬੇਕਾਰ ਅੰਸ਼ਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ ਅਤੇ ਕੁਝ ਹਾਜ਼ਮਾ ਕਿਰਿਆ ਸੁਧਾਰਨ ਵਿਚ ਸਹਾਇਕ ਸਾਬਤ ਹੁੰਦੇ ਹਨ।
ਹਾਲਾਂਕਿ ਮਨੁੱਖੀ ਸਰੀਰ ਵਿਚ ਇੰਜਾਈਅਮਾਂ ਦਾ ਨਿਰਮਾਣ ਕੁਦਰਤੀ ਤੌਰ 'ਤੇ ਹੁੰਦਾ ਰਹਿੰਦਾ ਹੈ ਪਰ ਇਨ੍ਹਾਂ ਦੀ ਮਾਤਰਾ ਨੂੰ ਸਹੀ ਸਲਾਮਤ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ, ਜੋ ਇੰਜਾਈਅਮ ਨਾਲ ਭਰਪੂਰ ਹੋਣ। ਇਸ ਲਈ ਇਕ ਗੱਲ ਧਿਆਨ ਵਿਚ ਰੱਖਣੀ ਹੋਵੇਗੀ ਕਿ ਇੰਜਾਈਅਮ ਗਰਮੀ ਨਾਲ ਬਹੁਤ ਛੇਤੀ ਪ੍ਰਭਾਵਿਤ ਹੁੰਦੇ ਹਨ, ਅਖੀਰ ਭੋਜਨ ਪਕਾਉਂਦੇ ਸਮੇਂ ਵੀ ਸਹੀ ਫਲ-ਸਬਜ਼ੀਆਂ ਨੂੰ ਕੱਚਾ ਹੀ ਖਾਧਾ ਜਾਵੇ। ਇਸ ਨਾਲ ਜ਼ਿਆਦਾ ਮਾਤਰਾ ਵਿਚ ਇੰਜਾਈਅਮਾਂ ਦੀ ਪ੍ਰਾਪਤੀ ਹੁੰਦੀ ਹੈ। ਵਿਗਿਆਨੀਆਂ ਨੇ ਬਹੁਤ ਸਮਾਂ ਪਹਿਲਾਂ ਹੀ ਇਹ ਸਾਬਤ ਕਰ ਦਿੱਤਾ ਹੈ ਕਿ ਹਰੇਕ ਇੰਜਾਈਅਮ ਇਕ ਨਿਸਚਿਤ ਰਸਾਇਣਕ ਜਾਂ ਜੈਵ-ਰਸਾਇਣਕ ਕਿਰਿਆ ਵਿਚ ਹਿੱਸਾ ਲੈਂਦਾ ਹੈ, ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਕਿਸੇ ਤਾਲੇ ਵਿਚ ਉਸ ਦੀ ਆਪਣੀ ਹੀ ਚਾਬੀ ਲਗਦੀ ਹੈ। ਉਂਝ ਤਾਂ ਸਭ ਫਲਾਂ ਵਿਚ ਕੋਈ ਨਾ ਕੋਈ ਇੰਜਾਈਅਮ ਪਾਇਆ ਹੀ ਜਾਂਦਾ ਹੈ ਪਰ ਅਨਾਨਾਸ ਵਿਚ ਪਾਇਆ ਜਾਣ ਵਾਲਾ 'ਬਰੋਮੇਲੇਨ' ਇੰਜਾਈਮ ਸਭ ਤੋਂ ਜ਼ਿਆਦਾ ਲਾਭਕਾਰੀ ਹੁੰਦਾ ਹੈ। ਸਿਹਤ ਦੇ ਲਿਹਾਜ਼ ਨਾਲ ਇਸ ਦੀ ਉਪਯੋਗਿਤਾ ਇਸ ਲਈ ਵੀ ਜ਼ਰੂਰੀ ਹੁੰਦੀ ਹੈ ਕਿ ਇਹ ਖਾਣਾ ਹਜ਼ਮ ਕਰਨ ਵਿਚ ਸਭ ਤੋਂ ਜ਼ਿਆਦਾ ਲਾਭਕਾਰੀ ਹੁੰਦਾ ਹੈ।
ਇੰਜਾਈਅਮ ਹਾਸਿਲ ਕਰਨ ਲਈ ਪੁੰਗਰੇ ਅਨਾਜ ਸਭ ਤੋਂ ਵਧੀਆ ਸਰੋਤ ਸਾਬਤ ਹੁੰਦੇ ਹਨ। ਇਸ ਤੋਂ ਇਲਾਵਾ ਪੁੰਗਰੇ ਅਨਾਜ ਮੂੰਗੀ, ਕਣਕ, ਛੋਲੇ ਵੀ ਕਾਫ਼ੀ ਫ਼ਾਇਦੇਮੰਦ ਦੱਸੇ ਗਏ ਹਨ। ਕੇਲਾ, ਅੰਬ ਸਭ ਤਰ੍ਹਾਂ ਦੇ ਮੇਵੇ ਅਤੇ ਕਈ ਹੋਰ ਕੱਚੇ ਫਲ ਇੰਜਾਈਅਮਾਂ ਦੇ ਬਿਹਤਰ ਸਰੋਤ ਹਨ, ਪਰ ਇਹ ਇੰਜਾਈਅਮ ਸਾਡੇ ਸਰੀਰ ਵਿਚ ਆਉਣ ਵਾਲੇ ਸਮੇਂ ਲਈ ਇਕੱਠੇ ਨਹੀਂ ਰਹਿ ਪਾਉਂਦੇ, ਇਸ ਲਈ ਤਾਜ਼ੇ ਫਲਾਂ ਅਤੇ ਸਬਜ਼ੀਆਂ ਦੀ ਲਗਾਤਾਰ ਵਰਤੋਂ ਕਰਦੇ ਰਹਿਣਾ ਹੀ ਵਧੀਆ ਹੋਵੇਗਾ। ਇਸ ਨਾਲ ਸਰੀਰ ਦੀ ਰੋਗਾਂ ਵਿਰੁੱਧ ਲੜਨ ਦੀ ਸ਼ਕਤੀ ਬਣੀ ਰਹਿੰਦੀ ਹੈ ਅਤੇ ਸਿਹਤ ਵੀ ਠੀਕ ਰਹਿੰਦੀ ਹੈ। ਹਰ ਦਿਨ ਦੇ ਖਾਣ-ਪੀਣ ਵਿਚ ਸਾਨੂੰ ਇਸ ਤਰ੍ਹਾਂ ਦੀਆਂ ਸਭ ਖਾਣ ਵਾਲੀਆਂ ਸਮੱਗਰੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਨ੍ਹਾਂ ਵਿਚ ਭਰਪੂਰ ਮਾਤਰਾ ਵਿਚ ਇੰਜਾਈਅਮ ਪਾਏ ਜਾਂਦੇ ਹਨ, ਪਰ ਜ਼ਰਾ ਜਿੰਨੀ ਲਾਪ੍ਰਵਾਹੀ ਜਾਂ ਅਗਿਆਨਤਾ ਦੇ ਚਲਦਿਆਂ ਅਸੀਂ ਇਸ ਦੇ ਪੋਸ਼ਕ ਤੱਤਾਂ ਨੂੰ ਖ਼ਤਮ ਕਰ ਬੈਠਦੇ ਹਾਂ ਅਤੇ ਲਾਭਕਾਰੀ ਇੰਜਾਈਅਮਾਂ ਨੂੰ ਬਰਬਾਦ ਕਰ ਦਿੰਦੇ ਹਾਂ। ਕੁਝ ਲੋਕ ਫਲ ਜਾਂ ਸਬਜ਼ੀਆਂ ਦਾ ਜੂਸ ਕੱਢਣ ਤੋਂ ਬਾਅਦ ਘੰਟਿਆਂ ਤੱਕ ਪਿਆ ਰਹਿਣ ਦਿੰਦੇ ਹਨ। ਇਸ ਨਾਲ ਜੂਸ ਵਿਚ ਮੌਜੂਦ ਪੋਸ਼ਕ ਤੱਤਾਂ ਤੇ ਇੰਜਾਈਅਮਾਂ ਦਾ ਆਕਸੀਕਰਨ ਹੁੰਦਾ ਰਹਿੰਦਾ ਹੈ। ਜੂਸ ਨੂੰ ਕੱਢ ਕੇ ਤੁਰੰਤ ਪੀ ਲੈਣ 'ਤੇ ਹੀ ਉਸ ਦੇ ਸਭ ਪੋਸ਼ਕ ਤੱਤ ਜੂਸ ਦੇ ਨਾਲ ਸਰੀਰ ਵਿਚ ਪਹੁੰਚਦੇ ਹਨ। ਹਰ ਰੋਜ਼ ਇਕ ਕੌਲੀ ਪੁੰਗਰੇ ਅਨਾਜ ਦੀ ਵਰਤੋਂ ਕਰਨੀ ਸਿਹਤ ਲਈ ਲਾਭਕਾਰੀ ਹੁੰਦੀ ਹੈ। ਪੁੰਗਰੇ ਅਨਾਜਾਂ ਅਤੇ ਕੱਚੇ ਫਲਾਂ ਦੀ ਵਰਤੋਂ ਕਰਦੇ ਰਹਿਣ ਨਾਲ ਅਨੇਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਨਾਲ ਹੀ ਸਦਾਬਹਾਰ ਜਵਾਨੀ ਨੂੰ ਬਣਾਈ ਰੱਖਣ ਵਿਚ ਵੀ ਇਹ ਸਹਾਇਕ ਹੁੰਦੇ ਹਨ। ਜੇਕਰ ਸਬਜ਼ੀਆਂ ਨੂੰ ਪਕਾਉਣਾ ਹੀ ਪਵੇ ਤਾਂ ਉਨ੍ਹਾਂ ਨੂੰ ਜ਼ਿਆਦਾ ਤਲੋ ਨਾ ਅਤੇ ਹਲਕੀ ਭਾਫ਼ ਵਿਚ ਹੀ ਪਕਾਓ। ਇਸ ਤਰ੍ਹਾਂ ਖਾਣ ਵਾਲੇ ਪਦਾਰਥਾਂ ਵਿਚ ਮੌਜੂਦ ਪੋਸ਼ਕ ਤੱਤ ਅਤੇ ਇੰਜਾਈਅਮ ਬਚੇ ਰਹਿਣਗੇ, ਜੋ ਉਚਿਤ ਪੋਸ਼ਣ ਅਤੇ ਜੈਵ ਰਾਸਾਇਣਕ ਕਿਰਿਆਵਾਂ ਲਈ ਬਹੁਤ ਜ਼ਰੂਰੀ ਹੁੰਦੇ ਹੈ।
ਸਦਾਬਹਾਰ ਜਵਾਨੀ ਲਈ ਖਾਓ ਪੁੰਗਰੇ ਅਨਾਜ
ਅਜੀਤ ਡੈਸਕ
22-05-2026