05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਲੂ ਲੱਗਣ ਤੋਂ ਪਹਿਲਾਂ ਕਰੋ ਬਚਾਅ

Ad Position 21
No active advertisement
ਅਜੀਤ ਡੈਸਕ 22-05-2026

ਗਰਮੀ ਦੇ ਆਉਂਦਿਆਂ ਹੀ ਪ੍ਰੇਸ਼ਾਨੀਆਂ ਵਧਣ ਲਗਦੀਆਂ ਹਨ। ਪਸੀਨੇ ਦੇ ਆਉਣ ਨਾਲ ਸਾਡੇ ਸਰੀਰ ਅੰਦਰ ਜਿੰਨੇ ਵੀ ਲੂਣ ਤੇ ਖਣਿਜ ਅਤੇ ਵਿਟਾਮਿਨਜ਼ ਪਾਏ ਜਾਂਦੇ ਹਨ, ਉਹ ਪਸੀਨੇ ਨਾਲ ਸਰੀਰ ਤੋਂ ਰਿਸ ਕੇ ਬਾਹਰ ਆ ਜਾਂਦੇ ਹਨ। ਇਨ੍ਹਾਂ ਦੀ ਕਮੀ ਦੇ ਨਤੀਜੇ ਵਜੋਂ ਚੱਕਰ ਆਉਣਾ, ਅੱਖਾਂ ਦੇ ਅੱਗੇ ਧੁੰਦਲਾਪਨ ਛਾ ਜਾਣਾ ਅਤੇ ਆਲਸ ਅਤੇ ਕਮਜ਼ੋਰੀ ਆਉਣਾ ਲਾਜ਼ਮੀ ਹੈ।
ਸਰੀਰ ਦੇ ਤਾਪਮਾਨ ਨੂੰ ਸੁਚਾਰੂ ਢੰਗ ਨਾਲ ਬਣਾਈ ਰੱਖਣ ਦਾ ਕੰਮ ਕਰਦਾ ਹੈ ਪਾਣੀ ਭਾਵ ਸਰੀਰ ਵਿਚ ਪਾਏ ਜਾਣ ਵਾਲੇ ਖਣਿਜਾਂ ਨਾਲ ਭਰਪੂਰ ਤਰਲ। ਇਸ ਨੂੰ ਜੇਕਰ ਅਸੀਂ ਆਪਣੇ ਕੰਟਰੋਲ ਵਿਚ ਲੈ ਲਿਆ ਤਾਂ ਅਸੀਂ ਵਿਚਾਰ ਅਧੀਨ ਗੱਲਾਂ ਨਾਲ ਨੁਕਸਾਨ ਹੋਣ ਤੋਂ ਬਚ ਸਕਦੇ ਹਾਂ। ਉਸ ਲਈ ਹੇਠ ਲਿਖੇ ਉਪਾਅ ਦੀ ਵਰਤੋਂ ਕਰੋ :
* ਸਰੀਰ ਨੂੰ ਜਲਣ ਤੋਂ ਬਚਾਉਣ ਲਈ ਪੂਰੀਆਂ ਬਾਹਾਂ ਵਾਲੇ ਸੂਤੀ ਕੱਪੜਿਆਂ ਦੀ ਹੀ ਵਰਤੋਂ ਕਰੋ।
* ਤਲੀਆਂ ਹੋਈਆਂ ਚੀਜ਼ਾਂ ਦੀ ਵਰਤੋਂ ਘੱਟ ਕਰੋ।
* ਸ਼ਾਕਾਹਾਰੀ ਭੋਜਨ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਖਾਣੇ ਵਿਚ ਸ਼ਾਮਿਲ ਕਰੋ।
* ਫਲਾਂ ਤੇ ਕੱਚੀਆਂ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰੋ।
* ਫਲਾਂ ਵਿਚ ਵੀ ਇਸ ਤਰ੍ਹਾਂ ਦੇ ਫਲਾਂ ਦੀ ਵਰਤੋਂ ਜ਼ਿਆਦਾ ਕਰੋ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ ਜਿਵੇਂ ਹਦਵਾਣਾ, ਖੀਰਾ ਆਦਿ।
* ਪਾਣੀ ਬਹੁਤਾ ਪੀਓ, ਇਸ ਲਈ ਕਿਤੇ ਵੀ ਜਾਣ ਤੋਂ ਪਹਿਲਾਂ ਆਪਣੇ ਬੈਗ ਵਿਚ ਪਾਣੀ ਦੀ ਬੋਤਲ ਜ਼ਰੂਰ ਰੱਖ ਲਓ। ਕੁਦਰਤੀ ਪੀਣ ਵਾਲੇ ਪਦਾਰਥਾਂ ਦੀ ਹੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰੋ।
* ਧੁੱਪ ਵਿਚ ਸਰੀਰ ਨੂੰ ਜ਼ਿਆਦਾ ਦੇਰ ਤੱਕ ਨਾ ਤਪਾਓ।
* ਭੋਜਨ ਥੋੜ੍ਹਾ ਘੱਟ ਹੀ ਖਾਓ ਤਾਂ ਜ਼ਿਆਦਾ ਬਿਹਤਰ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਜੇ ਲੂ ਲੱਗ ਗਈ ਤਾਂ ਫਿਰ ਕੀ ਕਰੀਏ? ਅਗਲੀ ਖ਼ਬਰ ਸਦਾਬਹਾਰ ਜਵਾਨੀ ਲਈ ਖਾਓ ਪੁੰਗਰੇ ਅਨਾਜ
Ad Position 24