05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

'ਕਾਬਿਲ' ਵਿਚ ਰਿਤਿਕ ਰੌਸ਼ਨ

Ad Position 21
No active advertisement
ਅਜੀਤ ਡੈਸਕ 04-02-2026

ਰਿਤਿਕ ਰੌਸ਼ਨ ਦੀ ਫ਼ਿਲਮ 'ਕਾਬਿਲ' (2017) ਦੇ ਵਿਸਥਾਰ ਦੀ ਖਬਰ ਨੇ ਪ੍ਰਸੰਸਕਾਂ ਦੀ ਉਤਸੁਕਤਾ ਨੂੰ ਵਧਾ ਦਿੱਤਾ ਹੈ। ਹਾਲ ਹੀ ਵਿਚ ਫ਼ਿਲਮ ਦੇ ਨਿਰਮਾਤਾ ਨੇ ਖ਼ੁਦ 'ਕਾਬਿਲ 2' ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। 'ਕਾਬਿਲ' (2017) ਰਿਤਿਕ ਰੌਸ਼ਨ ਦੀ ਦਮਦਾਰ ਪੇਸ਼ਕਾਰੀ ਅਤੇ ਭਾਵੁਕ ਕਰਨ ਵਾਲੇ ਦ੍ਰਿਸ਼ਾਂ ਵਾਲੀ ਰੋਮਾਂਚਕ ਫ਼ਿਲਮ ਦੇ ਰੂਪ ਵਿਚ ਆਪਣੀ ਇਕ ਅਲੱਗ ਪਹਿਚਾਣ ਰੱਖਦੀ ਹੈ। ਫ਼ਿਲਮ ਵਿਚ ਰਿਤਿਕ ਰੌਸ਼ਨ ਨੇ ਇਕ ਅੰਨ੍ਹੇ ਵਿਅਕਤੀ ਰੋਹਨ ਭਟਨਾਗਰ ਦਾ ਸ਼ਾਨਦਾਰ ਕਿਰਦਾਰ ਨਿਭਾਇਆ ਸੀ।
ਸੰਜੈ ਗੁਪਤਾ ਦੀ ਇਸ ਫ਼ਿਲਮ ਵਿਚ ਜਦੋਂ ਰੋਹਨ ਭਟਨਾਗਰ ਦੇ ਜੀਵਨ ਵਿਚ ਇਕ ਭਿਆਨਕ ਹਾਦਸੇ ਤੋਂ ਬਾਅਦ ਉਸ ਦੀਆਂ ਖੁਸ਼ੀਆਂ ਨਾਲ ਭਰੀ ਜ਼ਿੰਦਗੀ ਵਿਚ ਤੂਫ਼ਾਨ ਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਇਨਸਾਫ਼ ਲਈ ਇਹੋ ਜਿਹਾ ਰਸਤਾ ਅਪਣਾਉਂਦਾ ਹੈ, ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ।
'ਕਾਬਲ' ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ ਕਿ ਇਸ ਫ਼ਿਲਮ ਨੂੰ ਇਕੱਲੇ ਰਿਤਿਕ ਨੇ ਹੀ ਆਪਣੇ ਮੋਢਿਆਂ 'ਤੇ ਸੰਭਾਲਦੇ ਹੋਏ ਆਪਣੇ ਦਮ 'ਤੇ ਇਕ ਜਾਣੀ-ਪਹਿਚਾਣੀ ਬਦਲੇ ਦੀ ਕਹਾਣੀ ਨੂੰ ਇਕ ਨਵਾਂ ਮੁਕਾਮ ਦਿੱਤਾ ਸੀ।
ਬਾਡੀ ਅਤੇ ਡਾਂਸ ਨੂੰ ਲੈ ਕੇ ਰਿਤਿਕ ਰੋਸ਼ਨ ਹਮੇਸ਼ਾ ਸੁਰਖੀਆਂ 'ਚ ਬਣੇ ਰਹੇ। ਰਿਤਿਕ ਨੇ ਵਧੇਰੇ ਫ਼ਿਲਮਾਂ ਨਹੀਂ ਕੀਤੀਆਂ ਪਰ ਜਿੰਨੀਆਂ ਵੀ ਕੀਤੀਆਂ, ਉਨ੍ਹਾਂ ਰਾਹੀਂ ਉਹ ਦਰਸ਼ਕਾਂ ਦਾ ਦਿਲ ਜਿੱਤਦੇ ਰਹੇ ਹਨ।
ਉਹ ਅੱਜ ਬਾਲੀਵੁਡ ਦੇ ਸਭ ਤੋਂ ਮਹਿੰਗੇ ਅਦਾਕਾਰਾਂ ਵਿਚੋਂ ਇਕ ਹਨ। ਇਸ ਦੇ ਬਾਵਜੂਦ ਉਹ ਖੁਦ ਨੂੰ ਹੇਠਲੇ ਪੱਧਰ ਦੀ ਸ਼੍ਰੇਣੀ ਦੇ ਕਲਾਕਾਰ ਮੰਨਦੇ ਹਨ।
ਰਿਤਿਕ ਰੌਸ਼ਨ ਨੂੰ ਸੰਪੂਰਨ ਹੀਰੋ ਮੰਨਿਆ ਜਾਂਦਾ ਹੈ। ਕਿਸੇ ਵੀ ਨਿਰਮਾਤਾ ਲਈ ਇਹ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ ਕਿ ਉਹ ਰਿਤਿਕ ਨਾਲ ਕੰਮ ਕਰਦੇ ਹੋਏ ਹਰ ਵਾਰ ਕੁਝ ਨਵਾਂ ਲੈ ਕੇ ਆ ਸਕੇ। ਰਿਤਿਕ ਦੀ ਪੂਰੀ ਯੋਗਤਾ ਦਾ ਇਸਤੇਮਾਲ ਕਰਨਾ ਵੀ ਕਿਸੇ ਆਮ ਫ਼ਿਲਮ ਨਿਰਮਾਤਾ ਲਈ ਆਸਾਨ ਨਹੀਂ ਹੁੰਦਾ।

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰ ਵਰਗੀਆਂ ਫ਼ਿਲਮਾਂ ਤੋਂ ਰਣਵੀਰ ਸਿੰਘ ਨੇ ਬਣਾਈ ਦੂਰੀ ਅਗਲੀ ਖ਼ਬਰ ਸ਼ਾਨਦਾਰ ਐਕਟਿੰਗ ਦੀ ਪਰੰਪਰਾ ਨੂੰ ਅੱਗੇ ਵਧਾ ਰਹੀ ਹੈ ਆਲੀਆ ਭੱਟ
Ad Position 24